ਨਵੀਂ ਦਿੱਲੀ 17 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) ਸੋਮਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸਿਆ ਕਿ ਸਰਕਾਰ ਨੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਆਈਐੱਸਆਈ ਹਮਾਇਤੀ ਅੱਤਵਾਦੀ ਗੁੱਟ ‘ਸ਼ਹਿਜ਼ਾਦ ਭੱਟੀ ਨੈੱਟਵਰਕ’ ਨੂੰ ਖ਼ਤਮ ਕਰ ਦਿੱਤਾ ਹੈ ਅਤੇ 200 ਤੋਂ ਵੱਧ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਖ਼ਤਰਨਾਕ ਹਮਲਿਆਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ।

ਭਾਰਤੀ ਸੁਰੱਖਿਆ ਬਲਾਂ ਨੇ 14 ਰਾਜਾਂ ਵਿਚ ਅਲੱਗ-ਅਲੱਗ ਥਾਵਾਂ ‘ਤੇ ਇਕੱਠੇ ਆਪ੍ਰੇਸ਼ਨ ਚਲਾ ਕੇ ਇਸ ਨੈੱਟਵਰਕ ਨੂੰ ਤਬਾਹ ਕਰ ਦਿੱਤਾ, ਜੋ ਅੱਤਵਾਦ ਦੇ ਖਿਲਾਫ਼ ਭਾਰਤ ਦੀ ‘ਜ਼ੀਰੋ-ਟੌਲਰੈਂਸ’ ਨੀਤੀ ਦਾ ਇੱਕ ਬਿਹਤਰੀਨ ਉਦਾਹਰਨ ਹੈ।

ISI ਤੋਂ ਫੰਡ ਹਾਸਲ ਕਰਨ ਵਾਲੇ ਇਸ ਗੁੱਟ ਕੋਲੋਂ ਭਾਰੀ ਮਾਤਰਾ ‘ਚ ਸਾਮਾਨ ਬਰਾਮਦ ਕੀਤਾ ਗਿਆ, ਜਿਸ ਵਿਚ IED, ਪਾਕਿਸਤਾਨ ਆਰਡਨੈਂਸ ਫ਼ੈਕਟਰੀ ਦੇ ਨਿਸ਼ਾਨ ਵਾਲੇ ਗ੍ਰਨੇਡ, ਪਿਸਤੌਲ, ਕਾਰਤੂਸ ਤੇ ਜਾਸੂਸੀ ਲਈ ਇਸਤੇਮਾਲ ਹੋਣ ਵਾਲੇ CCTV ਕੈਮਰੇ ਸ਼ਾਮਲ ਸਨ। ਇਹ ਨੈੱਟਵਰਕ ਕਈ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਸੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।