ਨਵੀਂ ਦਿੱਲੀ, 24 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) – 2026 ਦੀਆਂ ਏਸ਼ੀਅਨ ਖੇਡਾਂ ਲਈ ਕ੍ਰਿਕਟ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਭਾਰਤ ਪੁਰਸ਼ ਅਤੇ ਮਹਿਲਾ ਦੋਵਾਂ ਕ੍ਰਿਕਟ ਵਿੱਚ ਡਿਫੈਂਡਿੰਗ ਚੈਂਪੀਅਨ ਹਨ। ਜਿਸ ਕਰਨ ਪੁਰਸ਼ ਅਤੇ ਮਹਿਲਾ ਟੀਮਾਂ ਸਿੱਧੇ ਹੀ ਕੁਆਰਟਰ ਫਾਈਨਲ ਵਿੱਚ ਮੈਚ ਖੇਡਣਗੀਆਂ। ਬੀਸੀਸੀਆਈ ਪਹਿਲਾਂ ਹੀ ਏਸ਼ੀਅਨ ਖੇਡਾਂ 2026 ਲਈ ਪੁਰਸ਼ ਅਤੇ ਮਹਿਲਾ ਟੀਮਾਂ ਦਾ ਐਲਾਨ ਕਰ ਚੁੱਕਾ ਹੈ।

ਪੁਰਸ਼ਾਂ ਅਤੇ ਮਹਿਲਾਵਾਂ ਦੇ ਏਸ਼ੀਅਨ ਖੇਡਾਂ ਦੇ ਮੈਚਾਂ ਦਾ ਸ਼ਡਿਊਲ ਸਾਹਮਣੇ ਆ ਗਿਆ ਹੈ। ਪੁਰਸ਼ ਅਤੇ ਮਹਿਲਾ ਦੋਵੇਂ ਤਰ੍ਹਾਂ ਦੇ ਮੁਕਾਬਲੇ ਟੀ-20 ਫਾਰਮੈਟ ਵਿੱਚ ਖੇਡੇ ਜਾਣਗੇ। ਮਹਿਲਾ ਕ੍ਰਿਕਟ ਟੂਰਨਾਮੈਂਟ 17 ਸਤੰਬਰ ਤੋਂ 22 ਸਤੰਬਰ, 2026 ਤੱਕ ਚੱਲੇਗਾ। ਪੁਰਸ਼ਾਂ ਦੇ ਕ੍ਰਿਕਟ ਮੁਕਾਬਲੇ 24 ਸਤੰਬਰ ਨੂੰ ਸ਼ੁਰੂ ਹੋਣਗੇ ਅਤੇ ਫਾਈਨਲ 1 ਅਕਤੂਬਰ ਨੂੰ ਹੋਵੇਗਾ।

ਪੁਰਸ਼ ਵਰਗ ਵਿੱਚ, ਭਾਰਤ, ਪਾਕਿਸਤਾਨ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਨੇ ਕੁਆਰਟਰ ਫਾਈਨਲ ਵਿੱਚ ਸਿੱਧਾ ਪ੍ਰਵੇਸ਼ ਕੀਤਾ ਹੈ। ਹਾਲਾਂਕਿ, ਬਾਕੀ ਚਾਰ ਟੀਮਾਂ ਦਾ ਅਜੇ ਪਤਾ ਨਹੀਂ ਲੱਗਿਆ ਹੈ। ਬਾਕੀ ਚਾਰ ਸਥਾਨਾਂ ਦਾ ਫੈਸਲਾ ਕੁਆਲੀਫਾਇੰਗ ਰਾਊਂਡ ਰਾਹੀਂ ਕੀਤਾ ਜਾਵੇਗਾ। ਗਰੁੱਪ ਏ ਵਿੱਚ ਅਫਗਾਨਿਸਤਾਨ, ਜਾਪਾਨ ਅਤੇ ਨੇਪਾਲ ਸ਼ਾਮਲ ਹਨ, ਜਦੋਂ ਕਿ ਗਰੁੱਪ ਬੀ ਵਿੱਚ ਹਾਂਗ ਕਾਂਗ, ਚੀਨ, ਮਲੇਸ਼ੀਆ ਅਤੇ ਓਮਾਨ ਸ਼ਾਮਲ ਹਨ। ਹਰੇਕ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ ਕੁਆਰਟਰ ਫਾਈਨਲ ਵਿੱਚ ਜਾਣਗੀਆਂ ਅਤੇ ਦਰਜਾ ਪ੍ਰਾਪਤ ਟੀਮਾਂ ਦਾ ਸਾਹਮਣਾ ਕਰਨਗੀਆਂ। ਇਸਦਾ ਮਤਲਬ ਹੈ ਕਿ ਭਾਰਤ ਅਤੇ ਪਾਕਿਸਤਾਨ ਇੱਕ ਦੂਜੇ ਦੇ ਵਿਰੁੱਧ ਸਿਰਫ਼ ਇੱਕ ਮੈਚ ਖੇਡ ਸਕਦੇ ਹਨ, ਉਹ ਜਾਂ ਤਾਂ ਸੈਮੀਫਾਈਨਲ ਜਾਂ ਫੇਰ ਫਾਈਨਲ ਵਿੱਚ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋ ਸਕਦੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।