ਨਵੀਂ ਦਿੱਲੀ 16 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) : ਗਣਿਤ ਦਾ ਉਹ ਵਿਵਾਦਪੂਰਨ ਤਰਕ ਜੋ ਇਹ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਇਨਸਾਨੀਅਤ ਕੋਲ ਹੁਣ ਕਿੰਨਾ ਸਮਾਂ ਬਚਿਆ ਹੈ, ਇੱਕ ਵਾਰ ਫਿਰ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਇਸ ਨੇ ਵਿਗਿਆਨ ਦੇ ਸਭ ਤੋਂ ਪਰੇਸ਼ਾਨ ਕਰਨ ਵਾਲੇ ਸਵਾਲਾਂ ’ਚੋਂ ਇੱਕ ‘ਤੇ ਬਹਿਸ ਛੇੜ ਦਿੱਤੀ ਹੈ ਕਿ ਇਨਸਾਨ ਕਦੋਂ ਖ਼ਤਮ ਹੋ ਸਕਦੇ ਹਨ?
ਇਸ ਵਿਸ਼ੇ ’ਚ ਮੁੜ ਦਿਲਚਸਪੀ ‘ਦਿ ਮੈਟਰੋ’ ਦੀ ਇੱਕ ਰਿਪੋਰਟ ਤੋਂ ਬਾਅਦ ਜਾਗੀ ਹੈ। ਇਸ ਰਿਪੋਰਟ ਵਿੱਚ ਕਥਿਤ ‘ਡੂਮਸਡੇਅ ਆਰਗੂਮੈਂਟ’ (ਦੁਨੀਆ ਦੇ ਖ਼ਤਮ ਹੋਣ ਨਾਲ ਜੁੜੇ ਤਰਕ) ਦਾ ਜ਼ਿਕਰ ਕੀਤਾ ਗਿਆ ਸੀ। ਇਹ ਸੰਭਾਵਨਾਵਾਂ ‘ਤੇ ਆਧਾਰਤ ਇੱਕ ਥਿਊਰੀ ਹੈ, ਜਿਸ ਅਨੁਸਾਰ ਇਤਿਹਾਸ ਵਿੱਚ ਇਨਸਾਨਾਂ ਦੀ ਸਥਿਤੀ ਨੂੰ ਦੇਖਦੇ ਹੋਏ ਸਾਡੀ ਪ੍ਰਜਾਤੀ ਦਾ ਅੰਤ ਕਈ ਲੋਕਾਂ ਦੀ ਉਮੀਦ ਨਾਲੋਂ ਕਿਤੇ ਜਲਦੀ ਹੋ ਸਕਦਾ ਹੈ। ਇਹ ਵਿਚਾਰ ਦਹਾਕਿਆਂ ਤੋਂ ਮੌਜੂਦ ਹੈ ਪਰ ਇਸ ਨੂੰ ਲੈ ਕੇ ਵਿਗਿਆਨੀਆਂ ਅਤੇ ਦਾਰਸ਼ਨਿਕਾਂ ਵਿਚਕਾਰ ਮਤਭੇਦ ਬਣੇ ਹੋਏ ਹਨ।
ਕਿਸ ਸਿਧਾਂਤ ‘ਤੇ ਆਧਾਰਤ ਹੈ ਇਹ ਥਿਊਰੀ?
ਇਹ ਥਿਊਰੀ ਕੋਪਰਨੀਕਨ ਸਿਧਾਂਤ (Copernican Principle) ‘ਤੇ ਅਧਾਰਤ ਹੈ, ਜੋ ਇਹ ਤਰਕ ਦਿੰਦਾ ਹੈ ਕਿ ਬ੍ਰਹਿਮੰਡ ਜਾਂ ਇਤਿਹਾਸ ’ਚ ਇਨਸਾਨਾਂ ਦੀ ਕੋਈ ਖ਼ਾਸ ਜਾਂ ਅਨੋਖੀ ਥਾਂ ਨਹੀਂ ਹੈ। ਇਹ ਤਰਕ ਸਭ ਤੋਂ ਪਹਿਲਾਂ ਐਸਟ੍ਰੋਫਿਜ਼ੀਸਿਸਟ ਬ੍ਰੈਂਡਨ ਕਾਰਟਰ ਨੇ ਪੇਸ਼ ਕੀਤਾ ਸੀ ਅਤੇ ਬਾਅਦ ’ਚ ਕਾਰਸਮੋਲੋਜਿਸਟ ਜੇ. ਰਿਚਰਡ ਗੌਟ ਨੇ ਅੱਗੇ ਵਧਾਇਆ।
ਇਸ ਦੀ ਬਜਾਏ, ਇਹ ਅੰਕੜਾ ਵਿਗਿਆਨਕ ਤਰਕ ਦੀ ਵਰਤੋਂ ਕਰਦੇ ਹੋਏ ਇਹ ਕਹਿੰਦਾ ਹੈ ਕਿ ਜੇਕਰ ਤੁਸੀਂ ਖੁਦ ਨੂੰ ਉਨ੍ਹਾਂ ਸਾਰੇ ਇਨਸਾਨਾਂ ਵਿੱਚੋਂ ਅਚਨਚੇਤ ਤਰੀਕੇ ਨਾਲ ਚੁਣੇ ਗਏ ਇੱਕ ਇਨਸਾਨ ਵਜੋਂ ਦੇਖੋ ਜੋ ਕਦੇ ਵੀ ਜੀਵਿਤ ਰਹਿਣਗੇ ਤਾਂ ਇਸ ਗੱਲ ਦੀ ਸੰਭਾਵਨਾ ਘੱਟ ਜਾਂਦੀ ਹੈ ਕਿ ਇਨਸਾਨੀਅਤ ਦਾ ਭਵਿੱਖ ਬਹੁਤ ਲੰਬਾ ਹੋਵੇਗਾ।
ਥਿਊਰੀ ਨੂੰ ਲੈ ਕੇ ਦੋਫਾੜ
ਸਮਰਥਕਾਂ ਦਾ ਕਹਿਣਾ ਹੈ ਕਿ ਇਹ ਥਿਊਰੀ ਭਵਿੱਖ ਦੀ ਭਵਿੱਖਬਾਣੀ ਕਰਨ ਦੀ ਬਜਾਏ ਸੰਭਾਵਨਾਵਾਂ ਬਾਰੇ ਸੋਚਣ ਦਾ ਇੱਕ ਦਿਲਚਸਪ ਨਜ਼ਰੀਆ ਪੇਸ਼ ਕਰਦੀ ਹੈ। ਹਾਲਾਂਕਿ, ਆਲੋਚਕਾਂ ਦਾ ਤਰਕ ਹੈ ਕਿ ਇਸ ਦੀਆਂ ਧਾਰਨਾਵਾਂ ਬਹੁਤ ਸਰਲ ਹਨ ਅਤੇ ਇਹ ਸਭਿਅਤਾ ਦੇ ਭਵਿੱਖ ਦਾ ਭਰੋਸੇਯੋਗ ਅੰਦਾਜ਼ਾ ਨਹੀਂ ਲਗਾ ਸਕਦੀ। ਚਰਚਾ ’ਚ ਆਈ ਇਹ ਥਿਊਰੀ?
‘ਦਿ ਮੈਟਰੋ’ ਦੀ ਰਿਪੋਰਟ ਅਨੁਸਾਰ, ਇਹ ਥਿਊਰੀ ਫਿਰ ਤੋਂ ਚਰਚਾ ਵਿੱਚ ਆਈ ਹੈ ਕਿਉਂਕਿ ਕਲਾਈਮੇਟ ਚੇਂਜ, ਆਰਟੀਫੀਸ਼ੀਅਲ ਇੰਟੈਲੀਜੈਂਸ, ਮਹਾਂਮਾਰੀ ਅਤੇ ਪਰਮਾਣੂ ਟਕਰਾਅ ਵਰਗੇ ਹੋਂਦ ਨਾਲ ਜੁੜੇ ਖ਼ਤਰਿਆਂ ਵਿੱਚ ਲੋਕਾਂ ਦੀ ਦਿਲਚਸਪੀ ਵਧ ਰਹੀ ਹੈ। ਇਨ੍ਹਾਂ ਖ਼ਤਰਿਆਂ ਕਾਰਨ ਇਸ ਗੱਲ ‘ਤੇ ਨਵੀਂ ਬਹਿਸ ਸ਼ੁਰੂ ਹੋ ਗਈ ਹੈ ਕਿ ਕੀ ਇਨਸਾਨੀਅਤ ਦੇ ਸਾਹਮਣੇ ਅਜਿਹੇ ਖ਼ਤਰੇ ਹਨ ਜੋ ਪਹਿਲਾਂ ਕਦੇ ਨਹੀਂ ਦੇਖੇ ਗਏ ਅਤੇ ਜਿਨ੍ਹਾਂ ਦਾ ਅਸਰ ਲੰਬੇ ਸਮੇਂ ਤੱਕ ਰਹੇਗਾ।
ਕਈ ਖੋਜਕਰਤਾ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਵਿਨਾਸ਼ ਦੇ ਖ਼ਦਸ਼ੇ ਨੂੰ ਹੋਂਦ ਖ਼ਤਮ ਹੋਣ ਦੇ ਤੁਰੰਤ ਖ਼ਤਰੇ ਦੇ ਸਬੂਤ ਵਜੋਂ ਨਹੀਂ ਲਿਆ ਜਾਣਾ ਚਾਹੀਦਾ। ਹੋਂਦ ਦੇ ਜੋਖਮ ਦੇ ਮਾਹਰ ਦੱਸਦੇ ਹਨ ਕਿ ਗਣਿਤਕ ਮਾਡਲ ਅਨਿਸ਼ਚਿਤਤਾ ‘ਤੇ ਚਰਚਾ ਨੂੰ ਦਿਸ਼ਾ ਦੇਣ ਵਿੱਚ ਸਹਾਇਕ ਹੋ ਸਕਦੇ ਹਨ ਪਰ ਉਹ ਭਵਿੱਖ ਦੀ ਤਕਨੀਕੀ ਤਰੱਕੀ, ਸਮਾਜਿਕ ਤਬਦੀਲੀ ਜਾਂ ਮਨੁੱਖੀ ਅਨੁਕੂਲਤਾ ਦੀ ਸਮਰੱਥਾ ਨੂੰ ਧਿਆਨ ਵਿੱਚ ਨਹੀਂ ਰੱਖ ਸਕਦੇ।
ਥਿਊਰੀ ਨੂੰ ਲੈ ਕੇ ਕਿਉਂ ਹੈ ਵਿਵਾਦ?
‘ਦਿ ਮੈਟਰੋ’ ਅਨੁਸਾਰ, ਇਹ ਥਿਊਰੀ ਇਸ ਲਈ ਵਿਵਾਦਪੂਰਨ ਹੈ ਕਿਉਂਕਿ ਇਹ ਸਿੱਧੇ ਭੌਤਿਕ ਸਬੂਤਾਂ ਦੀ ਬਜਾਏ ਸੰਭਾਵਨਾ ਦੇ ਅੰਦਾਜ਼ਿਆਂ ‘ਤੇ ਨਿਰਭਰ ਕਰਦੀ ਹੈ। ਕੁਝ ਫਿਲਾਸਫਰ ਇਸ ਨੂੰ ਸੋਚਣ ‘ਤੇ ਮਜਬੂਰ ਕਰਨ ਵਾਲੀ ਇੱਕ ਸਟੈਟਿਸਟੀਕਲ ਕਸਰਤ ਮੰਨਦੇ ਹਨ, ਜਦਕਿ ਕੁਝ ਇਸ ਨੂੰ ਸਿਰਫ਼ ਇੱਕ ਬੌਧਿਕ ਉਤਸੁਕਤਾ ਮੰਨ ਕੇ ਖਾਰਜ ਕਰ ਦਿੰਦੇ ਹਨ, ਜਿਸ ਦੀ ਅਸਲ ਭਵਿੱਖਬਾਣੀ ਕਰਨ ਦੀ ਸਮਰੱਥਾ ਬਹੁਤ ਘੱਟ ਹੁੰਦੀ ਹੈ।
ਵਿਗਿਆਨੀਆਂ ਦੀ ਆਮ ਰਾਏ ਇਹੀ ਹੈ ਕਿ ਅਜਿਹਾ ਕੋਈ ਪ੍ਰਵਾਨਿਤ ਮਾਡਲ ਨਹੀਂ ਹੈ ਜੋ ਇਨਸਾਨਾਂ ਦੇ ਖ਼ਤਮ ਹੋਣ ਦੀ ਤਾਰੀਖ਼ ਦਾ ਅੰਦਾਜ਼ਾ ਲਗਾ ਸਕੇ। ਇਸ ਦੀ ਬਜਾਏ, ਖੋਜਕਰਤਾ ਅਸਲ ਦੁਨੀਆ ਦੇ ਉਨ੍ਹਾਂ ਖ਼ਤਰਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਘੱਟ ਕਰਨ ‘ਤੇ ਧਿਆਨ ਦਿੰਦੇ ਹਨ ਜਿਨ੍ਹਾਂ ਤੋਂ ਸਭਿਅਤਾ ਨੂੰ ਖ਼ਤਰਾ ਹੋ ਸਕਦਾ ਹੈ; ਜਿਵੇਂ ਕਿ ਨਵੀਆਂ ਬਿਮਾਰੀਆਂ, ਵਾਤਾਵਰਣ ਦਾ ਨੁਕਸਾਨ ਅਤੇ ਭੂ-ਰਾਜਨੀਤਿਕ ਅਸਥਿਰਤਾ।
