ਸ੍ਰੀ ਅਨੰਦਪੁਰ ਸਾਹਿਬ 04 ਮਾਰਚ (ਪੰਜਾਬੀ ਖਬਰਨਾਮਾ):ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਸ੍ਰੀ ਅਮ੍ਰਿਤਸਰ ਸਾਹਿਬ ਵਲੋਂ ਹੋਲੇ ਮਹੱਲੇ ਤੋ ਪਹਿਲਾ ਮੇਲਾ ਖੇਤਰ ਦੀ ਸਫਾਈ ਲਈ ਚਲਾਈ ਮੁਹਿੰਮ ਨਿਰੰਤਰ ਜਾਰੀ ਹੈ। ਕੀਰਤਪੁਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਮੇਲਾ ਖੇਤਰ ਵਿਚ ਸਫਾਈ ਲਈ ਪਿਛਲੇ ਕਈ ਦਿਨਾਂ ਤੋ ਭੂਰੀ ਵਾਲਿਆ ਦੇ ਸੇਵਾਦਾਰ ਲਗਾਤਾਰ ਆਧੁਨਿਕ ਮਸ਼ੀਨਰੀ ਨਾਲ ਸ਼ਹਿਰ ਦੀ ਸਫਾਈ ਸੇਵਾ ਕਰ ਰਹੇ ਹਨ। ਸੰਤਾ ਮਹਾਪੁਰਸ਼ਾ ਵਲੋਂ ਵੀ ਹੋਲਾ ਮਹੱਲਾ ਮੌਕੇ ਆ ਰਹੀ ਲੱਖਾਂ ਸੰਗਤਾਂ ਨੂੰ ਸਵੱਛਤਾ ਰੱਖਣ ਦੀ ਅਪੀਲ ਕੀਤੀ ਗਈ ਹੈ। ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆ ਵੱਲੋਂ ਸੰਗਤਾਂ, ਸੇਵਾਦਾਰਾ ਤੇ ਇਲਾਕਾ ਵਾਸੀਆਂ ਦੇ ਨਾਮ ਜਾਰੀ ਸੰਦੇਸ਼ ਵਿੱਚ ਕਿਹਾ ਹੈ ਕਿ ਹੋਲੇ ਮਹੱਲੇ ਉਪਰੰਤ ਸਮੁੱਚੇ ਮੇਲਾ ਖੇਤਰ ਨੂੰ ਸਾਫ ਸੁਥਰਾ ਕਰ ਕੇ ਹੀ ਇਨ੍ਹਾਂ ਇਤਿਹਾਸਕ ਪਵਿੱਤਰ ਨਗਰਾਂ ਦੀ ਚਲਾਈ ਸਫਾਈ ਮੁਹਿੰਮ ਨੂੰ ਵਿਰਾਮ ਦਿੱਤਾ ਜਾਵੇਗਾ। ਆਧੁਨਿਕ ਮਸ਼ੀਨਰੀ ਨਾਲ ਜਿੱਥੇ ਸ਼ਹਿਰ ਦੀਆਂ ਸੜਕਾਂ ਦੀ ਵੈਕੀਊਮ ਨਾਲ ਸਫਾਈ ਕੀਤੀ ਜਾ ਰਹੀ ਹੈ, ਉਥੇ ਸੇਵਾਦਾਰ ਹੱਥੀ ਕੂੜਾ ਚੁੱਕ ਕੇ ਗੰਦਗੀ ਹਟਾ ਰਹੇ ਹਨ। ਰੁੱਖਾਂ ਦੀ ਕਟਾਈ, ਛਟਾਈ ਤੇ ਪੱਤਿਆਂ ਨੂੰ ਧੋਣ ਨਾਲ ਵਾਤਾਵਰਣ ਨੂੰ ਸਵੱਛ ਰੱਖਣ ਦਾ ਸੁਨੇਹਾ ਦੇ ਰਹੇ ਕਾਰ ਸੇਵਕਾ ਨਾਲ ਪ੍ਰਸਾਸ਼ਨ ਦੇ ਵੱਖ ਵੱਖ ਵਿਭਾਗਾਂ ਦੇ ਸਫਾਈ ਸੇਵਕ ਵੀ ਲੱਗੇ ਹੋਏ ਹਨ। ਨਗਰ ਕੋਂਸਲ, ਮਗਨਰੇਗਾ ਵੱਲੋਂ ਵੀ ਸਾਰੇ ਸ਼ਹਿਰ ਵਿੱਚ ਲਗਾਤਾਰ ਸਫਾਈ ਕੀਤੀ ਜਾ ਰਹੀ ਹੈ। ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਵੱਲੋਂ ਤਖਤ ਸ੍ਰੀ ਕੇਸਗ੍ੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਬਾਬਾ ਭੂਰੀ ਵਾਲਿਆਂ ਬਾਬਾ ਸੁਖਵਿੰਦਰ ਸਿੰਘ (ਸੁੱਖਾ) ਜੀ ਨਾਲ ਸੁਰੂ ਕੀਤੀ ਇਸ ਸਫਾਈ ਮੁਹਿੰਮ ਨੂੰ ਵਿਆਪਕ ਹੁੰਗਾਰਾ ਮਿਲ ਰਿਹਾ ਹੈ। ਭਾਈ ਅਮਰਜੀਤ ਸਿੰਘ, ਬਾਬਾ ਕਾਲਾ ਜੀ, ਹਰਦੀਪ ਸਿੰਘ, ਮੁਖਤਾਰ ਸਿੰਘ ਦੀ ਅਗਵਾਈ ਵਿਚ ਸੈਕੜੇ ਸੇਵਾਦਾਰ ਦਿਨ ਰਾਤ ਸੇਵਾ ਕਰ ਰਹੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।