ਸਟਾਕਹਾਮ 15 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ) : ਜਨਮ ਸਮੇਂ ਘੱਟ ਭਾਰ ਵਾਲੇ ਲੋਕਾਂ ਨੂੰ ਜਵਾਨੀ ’ਚ ਸਟ੍ਰੋਕ ਦਾ ਖ਼ਤਰਾ ਕਾਫੀ ਜ਼ਿਆਦਾ ਰਹਿੰਦਾ ਹੈ, ਭਾਵੇਂ ਉਨ੍ਹਾਂ ਦਾ ਬਾਡੀ ਮਾਸ ਇੰਡੈਕਸ ਜਾਂ ਜਨਮ ਸਮੇਂ ਜੈਸਟੇਸ਼ਨਲ ਏਜ (ਗਰਭਾਵਸਥਾ ਦੀ ਮਿਆਦ) ਕੁਝ ਵੀ ਹੋਵੇ। ਇਹ ਸਿੱਟੇ ਤੁਰਕੀਏ ’ਚ ਯੂਰਪੀਅਨ ਕਾਂਗਰਸ ਆਨ ਓਬੈਸਿਟੀ ’ਚ ਪੇਸ਼ ਕੀਤੇ ਗਏ, ਜਿਸ ਵਿਚ ਬਾਲਗਾਂ ਦੇ ਦਿਲ ਤੇ ਖ਼ੂਨ ਦੀਆਂ ਨਾੜੀਆਂ ਦੀ ਸਿਹਤ ’ਤੇ ਬਚਪਨ ਦੇ ਕਾਰਨਾਂ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ ਗਿਆ।

ਗੋਥੇਨਬਰਗ ਯੂਨੀਵਰਸਿਟੀ ਦੀ ਡਾ. ਲੀਨਾ ਲਿਲਜ਼ਾ ਤੇ ਡਾ. ਮਰੀਆ ਬਾਈਗਡੇਲ ਸਮੇਤ ਖੋਜੀਆਂ ਨੇ 1973 ਤੇ 1982 ਵਿਚਾਲੇ ਪੈਦਾ ਹੋਏ ਅੱਠ ਲੱਖ ਮਰਦਾਂ ਤੇ ਔਰਤਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਇਸ ਅਧਿਐਨ ’ਚ 31 ਦਸੰਬਰ 2022 ਤੱਕ ਸਟ੍ਰੋਕ ਦੇ ਮਾਮਲਿਆਂ ਨੂੰ ਸ਼ਾਮਲ ਕੀਤਾ ਗਿਆ। ਅਧਿਐਨ ਉਮੀਦਵਾਰਾਂ ਵਿਚਾਲੇ ਸਟ੍ਰੋਕ ਦੀ ਪਹਿਲੀ ਘਟਨਾ ਦੇ 2252 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ’ਚ 1624 ਇਸਕੈਮਿਕ ਸਟ੍ਰੋਕ ਤੇ 588 ਇੰਟ੍ਰਾਸੈਰੇਬਰਲ ਹੈਮਰੇਜ (ਦਿਮਾਗ਼ ਦੇ ਅੰਦਰ ਖੂਨ ਵਗਣਾ) ਸ਼ਾਮਲ ਸਨ। ਜਿਹੜੇ ਲੋਕਾਂ ਦਾ ਜਨਮ ਦੇ ਸਮੇਂ ਭਾਰ ਔਸਤ ਤੋਂ ਘੱਟ ਸੀ, ਉਨ੍ਹਾਂ ’ਚ ਸਟ੍ਰੋਕ ਦਾ ਖ਼ਤਰਾ 21 ਫ਼ੀਸਦੀ ਜ਼ਿਆਦਾ ਪਾਇਆ ਗਿਆ। ਇਸਕੈਮਿਕ ਸਟ੍ਰੋਕ ਤੇ ਹੈਮਰੇਜ਼ਿਕ ਸਟ੍ਰੋਕ, ਦੋਵਾਂ ਲਈ ਖ਼ਤਰਾ ਇਸੇ ਤਰ੍ਹਾਂ ਵਧਿਆ ਪਾਇਆ ਗਿਆ। ਘੱਟ ਭਾਰ ਨਾਲ ਪੈਦਾ ਹੋਈਆਂ ਔਰਤਾਂ ’ਚ ਇਹ ਖ਼ਤਰਾ 18 ਫ਼ੀਸਦੀ ਵੱਧ ਸੀ, ਜਦਕਿ ਮਰਦਾਂ ’ਚ 23 ਫ਼ੀਸਦੀ ਦਾ ਵਾਧਾ ਦੇਖਿਆ ਗਿਆ। ਖ਼ਾਸ ਗੱਲ ਇਹ ਹੈ ਕਿ ਇਹ ਸਬੰਧ ਜੈਸਟੇਸ਼ਨਲ ਏਜ (ਗਰਭਾਵਸਥਾ ਦੀ ਮਿਆਦ) ਤੇ ਬੀਐੱਮਆਈ ਤੋਂ ਮੁਕਸ ਸੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।