ਤੇਹਰਾਨ 09 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ) : Israel ਅਤੇ Iran ਵਿਚਾਲੇ ਚੱਲ ਰਹੇ ਯੁੱਧ ਦੇ ਦਰਮਿਆਨ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਇਰਾਨ ਨੇ ਚੇਤਾਵਨੀ ਦੇ ਨਾਲ ਇਸਰਾਈਲ ਖ਼ਿਲਾਫ਼ ਆਪਣਾ ਸੈਨਿਕ ਅਭਿਆਨ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ।ਇਰਾਨ ਦੇ ਸਰਕਾਰੀ ਮੀਡੀਆ ਨਾਲ ਸੰਬੰਧਤ ਰਿਪੋਰਟਾਂ ਮੁਤਾਬਕ, ਇਰਾਨ ਦੀ ਸੰਯੁਕਤ ਸੈਨਿਕ ਕਮਾਨ ਨੇ ਇਸਰਾਈਲ ਵਿਰੁੱਧ ਚੱਲ ਰਹੇ ਮੌਜੂਦਾ ਸੈਨਿਕ ਆਪਰੇਸ਼ਨਾਂ ਨੂੰ ਸਮਾਪਤ ਕਰਨ ਦਾ ਐਲਾਨ ਕੀਤਾ ਹੈ।
ਇਸ ਦੇ ਨਾਲ ਹੀ ਇਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸਰਾਈਲ ਨੇ Lebanon ਉੱਤੇ ਆਪਣੇ ਹਮਲੇ ਜਾਰੀ ਰੱਖੇ, ਤਾਂ ਇਸ ਤੋਂ ਵੀ ਵੱਧ ਸਖ਼ਤ ਅਤੇ ਤੀਬਰ ਹਮਲੇ ਕੀਤੇ ਜਾਣਗੇ।
