14 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਡਾ. ਭੀਮ ਰਾਓ ਰਾਮਜੀ ਅੰਬੇਡਕਰ ਜਯੰਤੀ ਦੇ ਸਬੰਧ ਵਿੱਚ ਮੰਗਲਵਾਰ ਨੂੰ ਕੱਢੀ ਜਾਣ ਵਾਲੀ ਮੈਰਾਥਨ ਕਾਰਨ ਪੰਚਕੂਲਾ ਦੀਆਂ ਕਈ ਸੜਕਾਂ ਸਵੇਰੇ ਛੇ ਵਜੇ ਤੋਂ ਅੱਠ ਵਜੇ ਤੱਕ ਬੰਦ ਰਹਿਣਗੀਆਂ। ਪੰਚਕੂਲਾ ਟਰੈਫਿਕ ਪੁਲੀਸ ਨੇ ਇਸ ਮੈਰਾਥਨ ਦੇ ਮੱਦੇਨਜ਼ਰ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ।
ਇਹ ਮੈਰਾਥਨ ਸੈਕਟਰ ਛੇ ਸਥਿਤ ਸ਼ਕਤੀ ਭਵਨ ਤੋਂ ਸ਼ੁਰੂ ਹੋ ਕੇ ਸੈਕਟਰ 8/9 ਲਾਈਟ ਪੁਆਇੰਟ, ਸੈਕਟਰ 9/10 ਲਾਈਟ ਪੁਆਇੰਟ, ਬੱਸ ਸਟੈਂਡ ਤਵਾ ਚੌਂਕ, ਸੈਕਟਰ 12/4 ਲਾਈਟ ਪੁਆਇੰਟ ਅਤੇ ਨੈਸ਼ਨਲ ਹਾਈਵੇਅ 5 (03/21 ਲਾਈਟ ਪੁਆਇੰਟ) ਰਾਹੀਂ ਹੁੰਦੀ ਹੋਈ ਤਾਊ ਦੇਵੀ ਲਾਲ ਸਟੇਡੀਅਮ ਵਿਖੇ ਸਮਾਪਤ ਹੋਵੇਗੀ।
ਨਾਗਰਿਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਇਨ੍ਹਾਂ ਰਸਤਿਆਂ ਦੀ ਵਰਤੋਂ ਕਰਨ ਤੋਂ ਬਚਣ, ਸਮੇਂ ਸਿਰ ਆਪਣੀ ਯਾਤਰਾ ਦੀ ਯੋਜਨਾ ਬਣਾਉਣ, ਟਰੈਫਿਕ ਪੁਲੀਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਵਰਗੀਆਂ ਐਮਰਜੈਂਸੀ ਸੇਵਾਵਾਂ ਨੂੰ ਪਹਿਲ ਦੇਣ।
