13 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਚੀਨ ਨੇ ਆਪਣੇ ਗੜਬੜਜ਼ਦਾ ਸ਼ਿਨਜਿਆਂਗ ਸੂਬੇ ਵਿੱਚ ਮਕਬੂਜ਼ਾ ਕਸ਼ਮੀਰ ਅਤੇ ਅਫ਼ਗਾਨਿਸਤਾਨ ਦੀ ਸਰਹੱਦ ਨੇੜੇ ਨਵਾਂ ਜ਼ਿਲ੍ਹਾ (ਕਾਉਂਟੀ) ਸਥਾਪਤ ਕੀਤਾ ਹੈ। ਇਹ ਕਦਮ ਸਾਫ਼ ਤੌਰ ’ਤੇ ਤੰਗ ਵਾਖ਼ਾਨ ਗਲਿਆਰੇ ਦੇ ਨਾਲ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਉਈਗਰ ਵੱਖਵਾਦੀ ਦਹਿਸ਼ਤਗਰਦਾਂ ਦੀ ਘੁਸਪੈਠ ਨੂੰ ਰੋਕਣ ਲਈ ਚੁੱਕਿਆ ਗਿਆ ਪ੍ਰਤੀਤ ਹੁੰਦਾ ਹੈ।

ਇਸ ਜ਼ਿਲ੍ਹੇ ਦਾ ਨਾਮ ਸੇਨਲਿੰਗ ਰੱਖਿਆ ਗਿਆ ਹੈ, ਜੋ ਕਾਰਾਕੋਰਮ ਪਰਬਤ ਲੜੀ ਦੇ ਨੇੜੇ ਅਤੇ ਮਕਬੂਜ਼ਾ ਕਸ਼ਮੀਰ ਤੇ ਅਫ਼ਗਾਨਿਸਤਾਨ ਦੀਆਂ ਸਰਹੱਦਾਂ ਦੇ ਬਹੁਤ ਕਰੀਬ ਸਥਿਤ ਹੈ। ਮੁੱਖ ਤੌਰ ’ਤੇ ਮੁਸਲਿਮ ਉਈਗਰ ਖੇਤਰ ਸ਼ਿਨਜਿਆਂਗ ਵਿੱਚ ਸਿਰਫ਼ ਇੱਕ ਸਾਲ ਤੋਂ ਕੁਝ ਵੱਧ ਸਮੇਂ ਵਿੱਚ ਚੀਨ ਵੱਲੋਂ ਸਥਾਪਤ ਕੀਤਾ ਗਿਆ ਇਹ ਤੀਜਾ ਨਵਾਂ ਜ਼ਿਲ੍ਹਾ ਹੈ। ਭਾਰਤ ਨੇ ਪਿਛਲੇ ਸਾਲ ਹੇਆਨ ਅਤੇ ਹੇਕਾਂਗ ਜ਼ਿਲ੍ਹਿਆਂ ਦੇ ਗਠਨ ਖ਼ਿਲਾਫ਼ ਚੀਨ ਕੋਲ ਸਖ਼ਤ ਵਿਰੋਧ ਦਰਜ ਕਰਵਾਇਆ ਸੀ, ਕਿਉਂਕਿ ਇਨ੍ਹਾਂ ਦੇ ਅਧਿਕਾਰ ਖੇਤਰ ਦੇ ਕੁਝ ਹਿੱਸੇ ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਆਉਂਦੇ ਹਨ, ਜਿਨ੍ਹਾਂ ਉਤੇ ਚੀਨ ਦਾ ਨਾਜਾਇਜ਼ ਕਬਜ਼ਾ ਹੈ। ਹੇਆਨ ਜ਼ਿਲ੍ਹੇ ਵਿੱਚ ਵਿਵਾਦਤ ਅਕਸਾਈ ਚਿਨ ਪਠਾਰ ਦਾ ਜ਼ਿਆਦਾਤਰ ਹਿੱਸਾ ਸ਼ਾਮਲ ਹੈ, ਜੋ ਲੱਦਾਖ ਦਾ ਹਿੱਸਾ ਹੈ ਪਰ 1962 ਦੀ ਜੰਗ ਦੌਰਾਨ ਚੀਨ ਨੇ ਇਸ ’ਤੇ ਕਬਜ਼ਾ ਕਰ ਲਿਆ ਸੀ। ਇਹ ਇਲਾਕਾ ਭਾਰਤ-ਚੀਨ ਸਰਹੱਦੀ ਵਿਵਾਦ ਦਾ ਕੇਂਦਰ ਰਿਹਾ ਹੈ। ਸ਼ਿਨਜਿਆਂਗ ਉਈਗਰ ਖ਼ੁਦਮੁਖ਼ਤਾਰ ਖੇਤਰ ਦੀ ਸਰਕਾਰ ਨੇ 26 ਮਾਰਚ ਨੂੰ ਸੇਨਲਿੰਗ ਦੀ ਸਥਾਪਨਾ ਦਾ ਐਲਾਨ ਕੀਤਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।