ਸ੍ਰੀ ਅਨੰਦਪੁਰ ਸਾਹਿਬ 29 ਫਰਵਰੀ (ਪੰਜਾਬੀ ਖਬਰਨਾਮਾ) :ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਅਤੇ ਡਾ.ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਹੋਲਾ ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਵਿਚ ਪਹੁੰਚ ਰਹੀ ਲੱਖਾਂ ਸੰਗਤਾਂ ਲਈ ਕੀਤੇ ਵਿਆਪਕ ਪ੍ਰਬੰਧਾ ਦੇ ਨਾਲ ਨਾਲ ਸਾਫ ਸਫਾਈ ਨੂੰ ਵਿਸ਼ੇਸ ਤਰਜੀਹ ਦਿੰਦੇ ਹੋਏ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆ ਸ੍ਰੀ ਅਮ੍ਰਿਤਸਰ ਸਾਹਿਬ ਤੋ ਸਫਾਈ ਦੀ ਸੇਵਾ ਵਿਚ ਸਹਿਯੋਗ ਦੀ ਕੀਤੀ ਅਪੀਲ ਬੇਹੱਦ ਕਾਰਗਰ ਸਿੱਧ ਹੋ ਰਹੀ ਹੈ।

ਪ੍ਰਸਾਸ਼ਨ ਦੇ ਸਫਾਈ ਸੇਵਕਾ ਦੇ ਨਾਲ ਨਾਲ ਭੂਰੀ ਵਾਲਿਆਂ ਦੇ ਕਾਰ ਸੇਵਕਾਂ ਨੇ ਆਧੁਨਿਕ ਮਸ਼ੀਨਰੀ ਨਾਲ ਪਿਛਲੇ ਕਈ ਦਿਨਾਂ ਤੋ ਸਮੁੱਚੇ ਮੇਲਾ ਖੇਤਰ ਦੀ ਸਫਾਈ ਲਈ ਵਿਆਪਕ ਯਤਨ ਕੀਤੇ ਹਨ। ਉਨ੍ਹਾਂ ਵਲੋਂ ਨਗਰ ਨੂੰ ਕੋਨੇ ਕੋਨੇ ਤੱਕ ਗੰਦਗੀ ਮੁਫਤ ਕਰਨ ਲਈ ਦਿਨ ਰਾਤ ਸੇਵਾ ਕੀਤੀ ਜਾ ਰਹੀ ਹੈ। ਬਾਬਾ ਭੂਰੀ ਵਾਲਿਆਂ ਨੇ ਕਿਹਾ ਹੈ ਕਿ ਹੋਲੇ ਮਹੱਲੇ ਦਾ ਤਿਉਹਾਰ ਜਦੋ ਸਮਾਪਤ ਹੋ ਜਾਵੇਗਾ ਉਸ ਉਪਰੰਤ ਵੀ ਸ਼ਹਿਰ ਦੀ ਸਾਰੀ ਸਫਾਈ ਕੀਤੀ ਜਾਵੇਗੀ। ਉਨ੍ਹਾਂ ਵਲੋ ਵਾਤਾਵਰਣ ਤੇ ਪੋਣ ਪਾਣੀ ਦੀ ਸਾਂਭ ਸੰਭਾਲ ਲਈ ਪਹਿਲਾ ਹੀ ਜਿਕਰਯੋਗ ਉਪਰਾਲੇ ਕੀਤੇ ਜਾ ਰਹੇ ਹਨ। ਸ਼ਰਧਾਲੂਆਂ ਦੀ ਸਹੂਲਤ ਲਈ ਪ੍ਰਮੁੱਖ ਗੁਰਧਾਮਾ ਨੇੜੇ ਸਰਾਵਾਂ ਦੀ ਉਸਾਰੀ ਤੋ ਇਲਾਵਾ ਹਰਿਆਵਲ ਦੀ ਮਜਬੂਤੀ ਲਈ ਲੱਖਾਂ ਪੌਦੇ ਅੱਜ ਰੁੱਖ ਬਣ ਕੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰ ਰਹੇ ਹਨ।

    ਸ.ਬੈਂਸ ਨੇ ਇਨ੍ਹਾਂ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਵਾਰ ਮੇਲਾ ਖੇਤਰ ਨੂੰ ਸਵੱਛ ਰੱਖਣ ਵਿਚ ਸੰਗਤਾਂ, ਸਰ਼ਧਾਲੂਆਂ, ਲੰਗਰਾ ਦੇ ਪ੍ਰਬੰਧਕਾਂ, ਸਥਾਨਕ ਵਸਨੀਕਾਂ, ਦੁਕਾਨਦਾਰਾਂ ਨੇ ਵੀ ਭਰਪੂਰ ਯੋਗਦਾਨ ਪਾਇਆ ਹੈ। ਸ਼ਹਿਰ ਦੀ ਨਾਲੋ ਨਾਲ ਸਫਾਈ ਹੋਣ ਨਾਲ ਗੰਦਗੀ ਦੇ ਢੇਰ ਨਹੀ ਲੱਗੇ ਤੇ ਮਾਹੌਲ ਬਹੁਤ ਸਵੱਛ ਬਣਦਾ ਜਾ ਰਿਹਾ ਹੈ। ਬਾਬਾ ਸੁਖਵਿੰਦਰ ਸਿੰਘ (ਬਾਬਾ ਸੁੱਖਾ) ਭੂਰੀ ਵਾਲਿਆਂ ਨੇ ਕਿਹਾ ਕਿ ਸਾਡੀ ਟੀਮ ਦੇ ਮੁਖੀਆਂ ਭਾਈ ਅਮਰਜੀਤ ਸਿੰਘ, ਬਾਬਾ ਕਾਲਾ ਜੀ, ਹਰਦੀਪ ਸਿੰਘ, ਮੁਖਤਾਰ ਸਿੰਘ ਦੀ ਅਗਵਾਈ ਵਿਚ ਸੈਕੜੇ ਸੇਵਾਦਾਰ ਦਿਨ ਰਾਤ ਸੇਵਾ ਕਰ ਰਹੇ ਹਨ। ਹਰਜੋਤ ਕੌਰ ਪੀ.ਸੀ.ਐਸ ਉਪ ਮੰਡਲ ਮੈਜਿਸਟ੍ਰੇਟ ਨੇ ਕਿਹਾ ਕਿ ਨਗਰ ਕੋਂਸਲ ਦੇ ਸਫਾਈ ਸੇਵਕ ਦਿਨ ਰਾਤ ਲੱਗੇ ਹੋਏ ਹਨ। ਮੇਲਾ ਖੇਤਰ ਵਿਚ ਲੱਖਾਂ ਸੰਗਤਾਂ ਦੀ ਆਮਦ ਤੇ ਸੈਕੜੇ ਲੰਗਰਾਂ ਦੀ ਸਾਭ ਸੰਭਾਲ ਲਈ ਬਾਬਾ ਜੀ ਦੀ ਵਿਸੇਸ ਮੁਹਿੰਮ ਬਹੁਤ ਹੀ ਕਾਰਗਰ ਸਿੱਧ ਹੋਵੇਗੀ। ਬਾਬਾ ਜੀ ਵਲੋ ਹਰ ਸਥਾਨ ਤੇ ਜਿੱਥੇ ਸੰਗਤਾਂ ਵੱਡੀ ਗਿਣਤੀ ਵਿਚ ਪੁੱਜਦੀਆਂ ਹਨ, ਉਥੇ ਇਹ ਮੁਹਿੰਮ ਅਰੰਭ ਕੀਤੀ ਜਾਵੇਗੀ। ਵਿਸੇਸ਼ ਸਫਾਈ ਅਭਿਆਨ ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਨੰਗਲ ਤੋ ਸਰਸਾ ਨੰਗਲ ਤੱਕ ਚਲਾਇਆ ਗਿਆ ਹੈ, ਜਿਸ ਵਿਚ ਮਗਨਰੇਗਾ ਕਾਮਿਆਂ ਤੋ ਇਲਾਵਾ ਸਮਾਜ ਸੇਵੀ ਸੰਗਠਨ, ਧਾਰਮਿਕ ਜਥੇਬੰਦੀਆਂ, ਮਹਿਲਾ ਮੰਡਲ, ਯੂਥ ਕਲੱਬ ਭਰਵਾ ਯੋਗਦਾਨ ਪਾ ਰਹੇ ਹਨ।  

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।