ਨਵੀਂ ਦਿੱਲੀ, 19 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਦੁਨੀਆ ਭਰ ਵਿੱਚ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਅੰਕੜਿਆਂ ਅਨੁਸਾਰ, ਭਾਰਤ ਵਿੱਚ ਵੀ ਗਲੇ ਦੇ ਕੈਂਸਰ (Throat Cancer) ਦੇ ਮਰੀਜ਼ਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਆਮ ਤੌਰ ‘ਤੇ ਮੰਨਿਆ ਜਾਂਦਾ ਹੈ ਕਿ ਤੰਬਾਕੂ ਅਤੇ ਸ਼ਰਾਬ ਹੀ ਇਸ ਦਾ ਮੁੱਖ ਕਾਰਨ ਹਨ ਪਰ ਇੱਕ ਹੋਰ ਖ਼ਤਰਨਾਕ ਕਾਰਨ ਐਚ.ਪੀ.ਵੀ. (HPV) ਵੀ ਸਾਹਮਣੇ ਆਇਆ ਹੈ।
ਕੀ ਹੈ ਐਚ.ਪੀ.ਵੀ. (HPV) ਤੇ ਇਹ ਕਿਵੇਂ ਫੈਲਦਾ ਹੈ
ਐਚ.ਪੀ.ਵੀ. ਇੱਕ ਅਜਿਹਾ ਵਾਇਰਸ ਹੈ ਜਿਸ ਦੀਆਂ 200 ਤੋਂ ਵੱਧ ਕਿਸਮਾਂ ਹਨ। ਇਨ੍ਹਾਂ ਵਿੱਚੋਂ ਲਗਪਗ 40 ਕਿਸਮਾਂ ਸਿੱਧੇ ਸਰੀਰਕ ਸਬੰਧਾਂ ਰਾਹੀਂ ਮੂੰਹ ਅਤੇ ਗਲੇ ਤੱਕ ਫੈਲ ਸਕਦੀਆਂ ਹਨ। ‘ਓਰਲ ਸੈਕਸ’ ਜਾਂ ਕਿਸੇ ਵੀ ਤਰ੍ਹਾਂ ਦੇ ਨਜ਼ਦੀਕੀ ਸਰੀਰਕ ਸੰਪਰਕ ਰਾਹੀਂ ਇਹ ਵਾਇਰਸ ਮੂੰਹ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ (CDC) ਅਨੁਸਾਰ, 60-70% ਗਲੇ ਦੇ ਕੈਂਸਰ ਦੇ ਮਾਮਲਿਆਂ ਪਿੱਛੇ ਐਚ.ਪੀ.ਵੀ. ਹੀ ਜ਼ਿੰਮੇਵਾਰ ਹੈ।
ਹਾਲੀਵੁੱਡ ਸਟਾਰ ਮਾਈਕਲ ਡਗਲਸ ਦਾ ਵੱਡਾ ਖੁਲਾਸਾ
ਮਸ਼ਹੂਰ ਅਦਾਕਾਰ ਮਾਈਕਲ ਡਗਲਸ ਨੇ ਸਾਲ 2013 ਵਿੱਚ ਆਪਣੀ ਬਿਮਾਰੀ ਬਾਰੇ ਬੜੀ ਬੇਬਾਕੀ ਨਾਲ ਖੁਲਾਸਾ ਕੀਤਾ ਸੀ। ਸਾਲ 2010 ਵਿੱਚ ਉਨ੍ਹਾਂ ਨੂੰ ਚੌਥੀ ਸਟੇਜ (Stage-4) ਦੇ ਗਲੇ ਦੇ ਕੈਂਸਰ ਦਾ ਪਤਾ ਲੱਗਿਆ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਡਗਲਸ ਨੇ ਇਸ ਲਈ ਸਿਗਰਟਨੋਸ਼ੀ ਜਾਂ ਸ਼ਰਾਬ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕੈਂਸਰ ਐਚ.ਪੀ.ਵੀ. ਕਾਰਨ ਹੋਇਆ ਸੀ, ਜੋ ਕਿ ਓਰਲ ਸੈਕਸ ਰਾਹੀਂ ਫੈਲਦਾ ਹੈ।
ਗਲੇ ਦੇ ਕੈਂਸਰ ਦੇ ਲੱਛਣਾਂ ਨੂੰ ਪਛਾਣੋ
- ਕੰਨ ਵਿੱਚ ਲਗਾਤਾਰ ਦਰਦ ਹੋਣਾ।
- ਗਲੇ ਵਿੱਚ ਖ਼ਰਾਸ਼ ਜਾਂ ਗਰਦਨ ਵਿੱਚ ਗੰਢ ਮਹਿਸੂਸ ਹੋਣੀ।
- ਖਾਣਾ ਨਿਗਲਣ ਵਿੱਚ ਮੁਸ਼ਕਲ ਜਾਂ ਦਰਦ।
- ਆਵਾਜ਼ ਵਿੱਚ ਬਦਲਾਅ ਅਤੇ ਲਗਾਤਾਰ ਖੰਘ।
- ਬਿਨਾਂ ਕਿਸੇ ਕਾਰਨ ਦੇ ਭਾਰ ਘਟਣਾ।
ਬਚਾਅ ਲਈ ਕੀ ਕਰੀਏ
ਐਚ.ਪੀ.ਵੀ. ਵੈਕਸੀਨ (HPV Vaccine) ਇਸ ਵਾਇਰਸ ਤੋਂ ਸੁਰੱਖਿਆ ਦੇਣ ਵਿੱਚ ਬਹੁਤ ਕਾਰਗਰ ਹੈ। ਇਹ ਸਿਰਫ਼ ਔਰਤਾਂ ਲਈ ਹੀ ਨਹੀਂ, ਸਗੋਂ ਮਰਦਾਂ ਲਈ ਵੀ ਓਨੀ ਹੀ ਜ਼ਰੂਰੀ ਹੈ। ਇਹ ਵੈਕਸੀਨ ਸਰਵਾਈਕਲ ਕੈਂਸਰ ਦੇ ਨਾਲ-ਬਾਲ ਓਰਲ ਅਤੇ ਗਲੇ ਦੇ ਕੈਂਸਰ ਤੋਂ ਵੀ ਬਚਾਉਂਦੀ ਹੈ। ਜੇਕਰ ਇਸ ਬਿਮਾਰੀ ਦਾ ਜਲਦੀ ਪਤਾ ਲੱਗ ਜਾਵੇ ਤਾਂ ਇਲਾਜ ਸਫਲ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਸੰਖੇਪ:
