ਨਵੀਂ ਦਿੱਲੀ, 13 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਮਿਡਲ ਈਸਟ ‘ਚ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੇ ਸੰਘਰਸ਼ ਨੇ ਵਿਸ਼ਵ ਊਰਜਾ ਬਾਜ਼ਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੋਰਮੁਜ਼ ਜਲਡਮਰੂਮੱਧ (Strait of Hormuz) ‘ਤੇ ਤਣਾਅ ਕਾਰਨ ਦੁਨੀਆ ਦੀ ਲਗਪਗ 20% ਕੱਚੇ ਤੇਲ ਅਤੇ ਬਾਲਣ ਦੀ ਸਪਲਾਈ ‘ਤੇ ਬੁਰਾ ਅਸਰ ਪੈ ਰਿਹਾ ਹੈ।
ਇਹ ਸੰਕਟ ਭਾਰਤ ਵਰਗੇ ਵੱਡੇ ਤੇਲ ਦਰਾਮਦਕਾਰ ਦੇਸ਼ ਲਈ ਗੰਭੀਰ ਚੁਣੌਤੀ ਬਣ ਗਿਆ ਹੈ, ਜਿੱਥੇ ਪੈਟਰੋਲ, ਡੀਜ਼ਲ, ਏਵੀਏਸ਼ਨ ਫਿਊਲ ਤੇ ਐਲਪੀਜੀ ਵਰਗੇ ਸਾਰੇ ਬਾਲਣਾਂ ਦੀਆਂ ਕੀਮਤਾਂ ਵਧਣ ਲੱਗੀਆਂ ਹਨ। ਭਾਰਤ 88% ਕੱਚਾ ਤੇਲ ਦਰਾਮਦ ਕਰਦਾ ਹੈ ਅਤੇ ਇਸ ਦਾ ਵੱਡਾ ਹਿੱਸਾ ਇਸੇ ਰਸਤੇ ਰਾਹੀਂ ਆਉਂਦਾ ਹੈ। ਆਓ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਅਖੀਰ ਹਰ ਤਰ੍ਹਾਂ ਦਾ ਫਿਊਲ ਕਿਉਂ ਮਹਿੰਗਾ ਹੋ ਰਿਹਾ ਹੈ?
ਹੋਰਮੁਜ਼ ਜਲਡਮਰੂਮੱਧ ਕਿਉਂ ਮਹੱਤਵਪੂਰਨ ਹੈ?
ਹੋਰਮੁਜ਼ ਜਲਡਮਰੂਮੱਧ ਈਰਾਨ ਅਤੇ ਓਮਾਨ ਦੇ ਵਿਚਕਾਰ ਦਾ ਤੰਗ ਸਮੁੰਦਰੀ ਰਸਤਾ ਹੈ, ਜੋ ਫ਼ਾਰਸ ਦੀ ਖਾੜੀ ਨੂੰ ਅਰਬ ਸਾਗਰ ਨਾਲ ਜੋੜਦਾ ਹੈ। ਰੋਜ਼ਾਨਾ 20 ਮਿਲੀਅਨ ਬੈਰਲ ਤੋਂ ਵੱਧ ਕੱਚਾ ਤੇਲ ਇੱਥੋਂ ਗੁਜ਼ਰਦਾ ਹੈ। ਇਹ ਵਿਸ਼ਵ ਪੈਟਰੋਲੀਅਮ ਲਿਕਵਿਡਜ਼ ਦਾ ਪੰਜਵਾਂ ਹਿੱਸਾ ਅਤੇ ਸਮੁੰਦਰੀ ਤੇਲ ਵਪਾਰ ਦਾ ਇੱਕ-ਚੌਥਾਈ ਤੋਂ ਵੱਧ ਹੈ।
ਭਾਰਤ ਲਈ ਇਹ ਮਹੱਤਵਪੂਰਨ ਹੈ ਕਿਉਂਕਿ ਇਰਾਕ, ਸਾਊਦੀ ਅਰਬ, ਯੂ.ਏ.ਈ. ਅਤੇ ਕੁਵੈਤ ਤੋਂ ਆਉਣ ਵਾਲਾ 2.5-2.7 ਮਿਲੀਅਨ ਬੈਰਲ ਪ੍ਰਤੀ ਦਿਨ ਕੱਚਾ ਤੇਲ ਇਸੇ ਰਸਤੇ ਤੋਂ ਆਉਂਦਾ ਹੈ। ਈਰਾਨ ਜੰਗ ਕਾਰਨ ਇਸ ਰੂਟ ਦੇ ਜਹਾਜ਼ਾਂ ‘ਤੇ ਹਮਲੇ, ਬੀਮਾ ਲਾਗਤ ਵਿੱਚ ਉਛਾਲ ਅਤੇ ਜਹਾਜ਼ਾਂ ਦਾ ਰੂਟ ਬਦਲਣਾ ਪੈ ਰਿਹਾ ਹੈ, ਜਿਸ ਨਾਲ ਸਪਲਾਈ ਪ੍ਰਭਾਵਿਤ ਹੋ ਗਈ ਹੈ।
ਭਾਰਤ ‘ਤੇ ਕੀ ਅਸਰ ਪੈ ਰਿਹਾ ਹੈ?
ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦਕਾਰ ਹੈ।
88% ਦਰਾਮਦ ‘ਚੋਂ ਅੱਧਾ ਹਿੱਸਾ ਹੋਰਮੁਜ਼ ਤੋਂ ਆਉਂਦਾ ਹੈ। ਵਿਸ਼ਵ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ $100-115 ਪ੍ਰਤੀ ਬੈਰਲ ਨੂੰ ਪਾਰ ਕਰ ਗਈਆਂ ਹਨ। ਹਰ $10 ਦੇ ਵਾਧੇ ਨਾਲ ਭਾਰਤ ਦੇ ਦਰਾਮਦ ਬਿੱਲ ‘ਤੇ $15-16 ਬਿਲੀਅਨ ਦਾ ਵਾਧੂ ਬੋਝ ਪੈ ਸਕਦਾ ਹੈ। ਕੱਚੇ ਤੇਲ ਦੀ ਇੱਕੋ ਪ੍ਰਕਿਰਿਆ ਤੋਂ ਕਈ ਉਤਪਾਦ ਬਣਦੇ ਹਨ। ਫਰੈਕਸ਼ਨਲ ਡਿਸਟਿਲੇਸ਼ਨ (Fractional Distillation) ਰਾਹੀਂ ਪੈਟਰੋਲ (ਹਲਕਾ), ਡੀਜ਼ਲ (ਭਾਰੀ), ਕੇਰੋਸਿਨ (ਐਵੀਏਸ਼ਨ ਫਿਊਲ) ਆਦਿ। ਇੱਕ ਸਰੋਤ ਪ੍ਰਭਾਵਿਤ ਹੋਣ ‘ਤੇ ਸਾਰੇ ਬਾਲਣ ਮਹਿੰਗੇ ਹੋ ਜਾਂਦੇ ਹਨ। ਭਾਰਤ ਦੀ 60% ਐਲ.ਪੀ.ਜੀ. (LPG) ਅਤੇ ਅੱਧੀ ਗੈਸ ਮਿਡਲ ਈਸਟ ਤੋਂ ਆਉਂਦੀ ਹੈ, ਜਿਸ ਵਿੱਚੋਂ 90% ਹੋਰਮੁਜ਼ ਰਾਹੀਂ ਆਉਂਦੀ ਹੈ।
ਹਰ ਬਾਲਣ (ਫਿਊਲ) ਕਿਉਂ ਹੋ ਰਿਹਾ ਹੈ ਮਹਿੰਗਾ?
ਕੱਚਾ ਤੇਲ ਇੱਕ ਕੁਦਰਤੀ ਹਾਈਡਰੋਕਾਰਬਨ ਮਿਸ਼ਰਣ ਹੈ, ਜਿਸ ਨੂੰ ਕੱਚੇ ਰੂਪ ‘ਚ ਸਿੱਧਾ ਵਰਤਿਆ ਨਹੀਂ ਜਾ ਸਕਦਾ। ਇਸ ਨੂੰ ਉਪਯੋਗੀ ਬਾਲਣਾਂ ‘ਚ ਬਦਲਣ ਲਈ ਆਂਸ਼ਿਕ ਆਸਵਣ (fractional distillation) ਦੀ ਪ੍ਰਕਿਰਿਆ ਅਪਣਾਈ ਜਾਂਦੀ ਹੈ। ਇਸ ਪ੍ਰਕਿਰਿਆ ਵਿੱਚ ਕੱਚੇ ਤੇਲ ਨੂੰ ਗਰਮ ਕੀਤਾ ਜਾਂਦਾ ਹੈ, ਅਤੇ ਹਾਈਡਰੋਕਾਰਬਨ ਅਣੂਆਂ ਦੇ ਉਬਾਲ ਦਰਜੇ (boiling point) ਦੇ ਅੰਤਰ ਦੇ ਅਧਾਰ ‘ਤੇ ਉਨ੍ਹਾਂ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਹਲਕੇ ਤੱਤ ਘੱਟ ਤਾਪਮਾਨ ‘ਤੇ ਉਬਲਦੇ ਹਨ, ਇਸ ਲਈ ਉਹ ਆਸਵਣ ਥੰਮ੍ਹ (distillation column) ਦੇ ਉਪਰਲੇ ਹਿੱਸੇ ਵਿੱਚ ਠੰਢੇ ਹੋ ਕੇ ਸੰਘਣੇ ਹੋ ਜਾਂਦੇ ਹਨ। ਭਾਰੀ ਤੱਤ ਜ਼ਿਆਦਾ ਤਾਪਮਾਨ ‘ਤੇ ਉਬਲਦੇ ਹਨ, ਇਸ ਲਈ ਉਹ ਹੇਠਾਂ ਰਹਿੰਦੇ ਹਨ। ਕਿਉਂਕਿ ਇਹ ਸਾਰੇ ਬਾਲਣ ਇੱਕੋ ਕੱਚੇ ਤੇਲ ਤੋਂ ਬਣਦੇ ਹਨ, ਇਸ ਲਈ ਜੇਕਰ ਕੱਚੇ ਤੇਲ ਦਾ ਉਤਪਾਦਨ ਘੱਟ ਹੁੰਦਾ ਹੈ ਤਾਂ ਰਿਫਾਇਨਰੀਆਂ ਨੂੰ ਘੱਟ ਤੇਲ ਮਿਲਦਾ ਹੈ। ਰਿਫਾਇਨਰੀਆਂ ਇੱਕ ਨਿਸ਼ਚਿਤ ਅਨੁਪਾਤ ਵਿੱਚ ਫਰੈਕਸ਼ਨ (fractions) ਬਣਾਉਂਦੀਆਂ ਹਨ, ਇਸ ਲਈ ਇੱਕ ਬਾਲਣ ਦੀ ਕਮੀ ਨੂੰ ਦੂਜੇ ਨਾਲ ਪੂਰਾ ਕਰਨਾ ਮੁਸ਼ਕਲ ਹੁੰਦਾ ਹੈ।
ਕੌਣ ਚਲਾਉਂਦਾ ਹੈ ਭਾਰਤ ਦੀਆਂ ਰਿਫਾਇਨਰੀਆਂ?
ਭਾਰਤ ‘ਚ ਇਸ ਵੇਲੇ ਲਗਪਗ 258 ਮਿਲੀਅਨ ਮੀਟ੍ਰਿਕ ਟਨ ਪ੍ਰਤੀ ਸਾਲ (MMTPA) ਦੀ ਰਿਫਾਇਨਰੀ ਸਮਰੱਥਾ ਹੈ, ਜਿਸ ਵਿਚ ਕੁੱਲ 23 ਰਿਫਾਇਨਰੀਆਂ ਚੱਲ ਰਹੀਆਂ ਹਨ। ਪਬਲਿਕ ਸੈਕਟਰ ਦੀਆਂ ਦੋ ਪ੍ਰਮੁੱਖ ਕੰਪਨੀਆਂ ਦਾ ਵੱਡਾ ਯੋਗਦਾਨ ਹੈ। ਪਰ ਪ੍ਰਾਈਵੇਟ ਸੈਕਟਰ ਦੀਆਂ ਦੋ ਵੱਡੀਆਂ ਰਿਫਾਇਨਰੀਆਂ— ਰਿਲਾਇੰਸ ਦੀ ਜਾਮਨਗਰ (ਦੁਨੀਆ ਦੀਆਂ ਸਭ ਤੋਂ ਵੱਡੀਆਂ ਵਿੱਚੋਂ ਇੱਕ) ਅਤੇ ਨਾਇਰਾ ਦੀ ਵਡੀਨਾਰ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਇਸ ਤੋਂ ਇਲਾਵਾ ਇੰਡੀਅਨ ਆਇਲ ਕਾਰਪੋਰੇਸ਼ਨ 9 ਰਿਫਾਇਨਰੀਆਂ ਚਲਾਉਂਦੀ ਹੈ, ਭਾਰਤ ਪੈਟਰੋਲੀਅਮ 3 ਅਤੇ ਹਿੰਦੁਸਤਾਨ ਪੈਟਰੋਲੀਅਮ 2 ਰਿਫਾਇਨਰੀਆਂ ਚਲਾਉਂਦੀ ਹੈ। ਹੋਰ ਪ੍ਰਮੁੱਖ ਸੰਚਾਲਕਾਂ ਵਿੱਚ ਚੇਨਈ ਪੈਟਰੋਲੀਅਮ, ਨੁਮਾਲੀਗੜ੍ਹ ਰਿਫਾਇਨਰੀ, ਆਇਲ ਇੰਡੀਆ, ਐਮ.ਆਰ.ਪੀ.ਐਲ. (MRPL) ਅਤੇ ਨਾਇਰਾ ਐਨਰਜੀ ਸ਼ਾਮਲ ਹਨ।
ਸੰਖੇਪ:-
