ਨਵੀਂ ਦਿੱਲੀ, 12 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਦੁਨੀਆ ਭਰ ਵਿੱਚ ਗੈਸ ਅਤੇ ਤੇਲ ਦੇ ਸੰਕਟ ਦੇ ਵਿਚਕਾਰ ਈਰਾਨ ਨੇ ਭਾਰਤੀ ਜਹਾਜ਼ਾਂ ਨੂੰ ਹੋਰਮੁਜ਼ ਜਲਡਮਰੂਮੱਧ (Strait of Hormuz) ਤੋਂ ਗੁਜ਼ਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਜ਼ਰਾਈਲ ਅਤੇ ਅਮਰੀਕਾ ਨਾਲ ਜੰਗ ਦੇ ਵਿਚਕਾਰ ਈਰਾਨ ਨੇ ਇਸ ਰਸਤੇ ‘ਤੇ ਰੋਕ ਲਗਾ ਦਿੱਤੀ ਸੀ ਅਤੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਕੋਈ ਜਹਾਜ਼ ਇਧਰੋਂ ਗੁਜ਼ਰੇਗਾ ਤਾਂ ਉਸ ਨੂੰ ਖ਼ਾਮਿਆਜ਼ਾ ਭੁਗਤਣਾ ਪਵੇਗਾ।
ਸਮਾਚਾਰ ਏਜੰਸੀ ਏਐਨਆਈ (ANI) ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਈਰਾਨ ਨੇ ਭਾਰਤੀ ਜਹਾਜ਼ਾਂ ਨੂੰ ਸੁਰੱਖਿਅਤ ਨਿਕਲਣ ਦਾ ਭਰੋਸਾ ਦਿੱਤਾ ਹੈ।
ਥਾਈਲੈਂਡ ਦੇ ਜਹਾਜ਼ ‘ਤੇ ਹੋਇਆ ਸੀ ਹਮਲਾ
ਬੁੱਧਵਾਰ ਨੂੰ ਹੋਰਮੁਜ਼ ਜਲਡਮਰੂਮੱਧ (Strait of Hormuz) ਵਿੱਚ ਇੱਕ ਥਾਈ ਰਜਿਸਟਰਡ ਮਾਲਵਾਹਕ ਜਹਾਜ਼ ‘ਮਯੂਰੀ ਨਾਰੀ’ ‘ਤੇ ਅਣਪਛਾਤੇ ਪ੍ਰੋਜੈਕਟਾਈਲ (Projectile) ਨਾਲ ਹਮਲਾ ਹੋਇਆ ਸੀ, ਜਿਸ ਨਾਲ ਜਹਾਜ਼ ਵਿੱਚ ਭਿਆਨਕ ਅੱਗ ਲੱਗ ਗਈ। ਨਿਊਜ਼ ਏਜੰਸੀ ਰਾਇਟਰਜ਼ ਦੇ ਮੁਤਾਬਕ ਓਮਾਨੀ ਨੌਸੈਨਾ ਨੇ ਬਚਾਅ ਮੁਹਿੰਮ ਚਲਾਈ, ਜਿਸ ਵਿੱਚ ਹੁਣ ਤੱਕ ਚਾਲਕ ਦਲ ਦੇ 20 ਮੈਂਬਰਾਂ ਨੂੰ ਬਚਾ ਲਿਆ ਗਿਆ ਹੈ। ਤਿੰਨ ਮਲਾਹ ਅਜੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ।
ਸੰਖੇਪ:-
