ਅਹਿਮਦਾਬਾਦ, 26 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਚੰਦਰਮਾ ’ਤੇ ਚੰਦਰਯਾਨ 4 ਭੇਜਣ ਲਈ ਭਾਰਤ ਪੂਰੀ ਤਰ੍ਹਾਂ ਤਿਆਰ ਹੈ। ਇਹ ਪ੍ਰਾਜੈਕਟ ਪਲਾਟ ਵਿਗਿਆਨ ’ਚ ਭਾਰਤ ਦੀ ਵੱਡੀ ਪਹਿਲ ਹੋਵੇਗੀ। ਇਸ ਤੋਂ ਇਲਾਵਾ ਚੰਦਰਯਾਨ 5 ਨੂੰ ਪੁਲਾੜ ’ਤੇ ਭੇਜਣ ਲਈ ਭਾਰਤ ਜਪਾਨ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇਹ ਜਾਣਕਾਰੀ ਇਸਰੋ ਦੇ ਡਾਇਰੈਕਟਰ ਨਲੇਸ਼ ਐੱਮ ਡੀਸਾਈ ਨੇ ਦਿੱਤੀ।
ਡੀਸਾਈ ਨੇ ਦੱਸਿਆ ਕਿ ਇਸਰੋ ਦੇ ਵਿਗਿਆਨੀਆਂ ਨੇ 2028 ਵਿੱਚ ਚੰਦਰਮਾ ’ਤੇ ਚੰਦਰਯਾਨ ਚਾਰ ਭੇਜਣ ਲਈ ਪੂਰੀ ਤਿਆਰੀ ਖਿੱਚੀ ਹੋਈ ਹੈ। ਉਹਨਾਂ ਦੱਸਿਆ ਕਿ ਚੰਦਰਮਾ ਦੇ ਮੁਕਾਬਲੇ ਮੰਗਲ ਗ੍ਰਹਿ ਉੱਤੇ ਉਤਰਨਾ ਬਹੁਤ ਸੌਖਾ ਹੈ। ਉਹਨਾਂ ਕਿਹਾ ਵਿਗਿਆਨੀ ਚੰਦਰਮਾ ਤੋਂ ਮਿੱਟੀ ਅਤੇ ਪੱਥਰ ਦੇ ਸੈਂਪਲ ਲਵੇਗਾ ਅਤੇ ਪਾਣੀ ਦਾ ਪਤਾ ਲਾਉਣ ਲਈ ਖੋਜ ਕਰਨ ਦਾ ਯਤਨ ਕਰ ਰਹੇ ਹਨ। ਉਹਨਾਂ ਦੱਸਿਆ ਕਿ ਇਸਰੋ ਦੇ ਅਹਿਮਦਾਬਾਦ ਸੈਂਟਰ ’ਚ ਐਪਲੀਕੇਸ਼ਨ, ਕੈਮਰਾ ਅਤੇ ਡਿਵੈਲਪਮੈਂਟ ਉੱਤੇ ਕੰਮ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਸਰੋ ਲਈ ਫੰਡ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸਰੋ ਲਈ, 13 ਹਜ਼ਾਰ ਕਰੋੜ ਰੁਪਏ ਦਾ ਬਜਟ ਹੈ ਅਤੇ ਹੁਣ ਕੇਂਦਰ ਨੇ ਦੋ ਹਜ਼ਾਰ ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸੈਂਟਰ ਕਰੀਬ ਸੌ ਏਕੜ ਜਗ੍ਹਾ ਵਿੱਚ ਫੈਲਿਆ ਹੋਇਆ ਹੈ ਅਤੇ ਕੁੱਲ ਪੰਜ ਹਜ਼ਾਰ ਦੇ ਕਰੀਬ ਮੁਲਾਜ਼ਮ, ਵਿਗਿਆਨੀ, ਮੈਕੈਨੀਕਲ ਇੰਜੀਨੀਅਰ, ਇਲੈਕਟਰੀਕਲ ਇੰਜੀਨੀਅਰ, ਸਾਫਟਵੇਅਰ ਇੰਜੀਨੀਅਰ ਤੇ ਹੋਰ ਕਰਮਚਾਰੀ ਕੰਮ ਕਰਦੇ ਹਨ, ਇਹਨਾਂ ਵਿੱਚ ਕੱਚੇ ਤੇ ਡੇਲੀਵੇਜ਼ ਕਾਮੇ ਵੀ ਸ਼ਾਮਲ ਹਨ।
ਸੰਖੇਪ:
