ਠਾਣੇ, 23 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਕੁਝ ਅਣਪਛਾਤੇ ਲੋਕਾਂ ਨੇ ਖ਼ੁਦ ਨੂੰ ਲਾਰੈਂਸ ਬਿਸ਼ਨੋਈ ਗਿਰੋਹ ਦਾ ਗੁਰਗਾ ਦੱਸ ਕੇ ਠਾਣੇ ਦੇ ਇਕ ਵਪਾਰੀ ਕੋਲੋਂ 10 ਕਰੋੜ ਦੀ ਫ਼ਿਰੌਤੀ ਮੰਗੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ। ਨੌਪਾੜਾ ਪੁਲਿਸ ਸਟੇਸ਼ਨ ਵਿਚ 60 ਸਾਲਾ ਵਪਾਰੀ ਨੇ ਸ਼ਿਕਾਇਤ ਦਿੱਤੀ ਹੈ ਕਿ ਉਹ 11 ਫਰਵਰੀ ਨੂੰ ਧਾਰਮਿਕ ਸਮਾਗਮ ਵਿਚ ਹਿੱਸਾ ਲੈਣ ਮੱਧ ਪ੍ਰਦੇਸ਼ ਗਿਆ ਹੋਇਆ ਸੀ। ਉਸ ਨੂੰ ਉਥੇ ਬੈਠੇ ਨੂੰ ਵ੍ਹਟਸਐਪ ਕਾਲ ਆਈ ਸੀ।
ਕਾਲ ਕਰਨ ਵਾਲੇ ਨੇ ਉਸ ਕੋਲੋਂ 10 ਕਰੋੜ ਦੀ ਫ਼ਿਰੌਤੀ ਮੰਗੀ ਤੇ ਬਦਮਾਸ਼ ਖ਼ੁਦ ਨੂੰ ਖ਼ਤਨਾਰਕ ਗੈਂਗਸਟਰ ਲਾਰੈਂਸ ਬਿਸ਼ਨੋਈ ਗਿਰੋਹ ਦਾ ਗੁਰਗਾ ਦੱਸ ਰਿਹਾ ਸੀ। ਇਸ ਮਗਰੋਂ 20 ਫਰਵਰੀ ਨੂੰ ਵੀ ਵ੍ਹਟਸਐਪ ਕਾਲਾਂ ਆਈਆਂ ਜੋ ਕਿ ਕੌਮਾਂਤਰੀ ਨੰਬਰਾਂ ਤੋਂ ਸਨ। ਪੁਲਿਸ ਮੁਤਾਬਕ ਹਾਲੇ ਜਾਂਚ ਜਾਰੀ ਹੈ ਤੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
