ਚੰਡੀਗੜ੍ਹ, 18 ਫ਼ਰਵਰੀ 2026 — ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਨੇਤਾ ਅਤੇ ਵਿਧਾਇਕ ਡਾ. Inderbir Singh Nijjar ਨੇ Shiromani Gurdwara Parbandhak Committee (ਐਸਜੀਪੀਸੀ) ਅਤੇ ਅਕਾਲੀ ਦਲ ਦੇ ਅੰਦਰੂਨੀ ਪ੍ਰਬੰਧਨ ਸਬੰਧੀ Giani Raghbir Singh ਵੱਲੋਂ ਕੀਤੇ ਗਏ ਸੰਸਨੀਖੇਜ਼ ਖੁਲਾਸਿਆਂ ’ਤੇ ਗੰਭੀਰ ਚਿੰਤਾ ਜਤਾਈ ਹੈ।

ਉਨ੍ਹਾਂ ਕਿਹਾ ਕਿ ਗਿਆਨੀ ਰਘਬੀਰ ਸਿੰਘ ਜੀ ਵਰਗੀ ਆਦਰਯੋਗ ਸ਼ਖਸੀਅਤ, ਜੋ ਸੰਸਥਾ ਦੇ ਅੰਦਰੂਨੀ ਕੰਮਕਾਜ ਨਾਲ ਭਲੀਭਾਂਤ ਜਾਣੂ ਹਨ, ਵੱਲੋਂ ਲਗਾਏ ਗਏ ਇਹ ਦੋਸ਼ ਸਿੱਖ ਕੌਮ ਲਈ ਬਹੁਤ ਹੀ ਦੁਖਦਾਈ ਅਤੇ ਦਿਲ ਦਹਿਲਾ ਦੇਣ ਵਾਲੇ ਹਨ।

ਨਿੱਜਰ ਨੇ ਕਿਹਾ ਕਿ ਭਾਵੇਂ ਸੰਗਤ ਵਿੱਚ ਇਨ੍ਹਾਂ ਸੰਸਥਾਵਾਂ ਦੀ ਗਿਰਾਵਟ ਬਾਰੇ ਪਹਿਲਾਂ ਤੋਂ ਚਰਚਾ ਚੱਲ ਰਹੀ ਸੀ, ਪਰ ਹੁਣ ਸਿੱਖਾਂ ਦੀ ਸਰਵੋਚ ਧਾਰਮਿਕ ਸੰਸਥਾ ਦੇ ਇੱਕ ਜ਼ਿੰਮੇਵਾਰ ਅਹੁਦੇਦਾਰ ਵੱਲੋਂ ਇਹ ਸੱਚਾਈਆਂ ਸਾਹਮਣੇ ਲਿਆਉਣ ਨਾਲ ਮਾਮਲੇ ਦੀ ਗੰਭੀਰਤਾ ਕਈ ਗੁਣਾ ਵੱਧ ਗਈ ਹੈ।

ਵਿਧਾਇਕ ਨਿੱਜਰ ਨੇ ਭ੍ਰਿਸ਼ਟਾਚਾਰ ਦੇ ਵੱਖ-ਵੱਖ ਪੱਖਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਗੁਰੂ ਘਰ ਦੀ ਕੀਮਤੀ ਜ਼ਮੀਨਾਂ ਨੂੰ ਕੌੜੀਆਂ ਦੇ ਭਾਅ ਵੇਚ ਕੇ ਆਪਣੇ ਚਹੇਤਿਆਂ ਨੂੰ ਨਾਜਾਇਜ਼ ਫਾਇਦੇ ਪਹੁੰਚਾਏ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਐਸਜੀਪੀਸੀ ਦੇ ਅਧੀਨ ਚੱਲ ਰਹੇ ਠੇਕਿਆਂ ਵਿੱਚ ਵੱਡੇ ਪੱਧਰ ’ਤੇ ਧਾਂਧਲੀ ਹੋ ਰਹੀ ਹੈ, ਜਿੱਥੇ ਪਹਿਲਾਂ ਆਪਣੇ ਖਾਸ ਲੋਕਾਂ ਨੂੰ ਠੇਕੇ ਦਿੱਤੇ ਜਾਂਦੇ ਹਨ ਅਤੇ ਫਿਰ ਉਹ ਅੱਗੇ ਮਹਿੰਗੇ ਭਾਅ ’ਤੇ ਸਬ-ਠੇਕੇ ਦੇ ਕੇ ਗੁਰੂ ਦੀ ਗੋਲਕ ਦੀ ਲੁੱਟ ਕਰ ਰਹੇ ਹਨ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਸਭ ਤੋਂ ਸ਼ਰਮਨਾਕ ਗੱਲ ਇਹ ਸਾਹਮਣੇ ਆਈ ਹੈ ਕਿ ਗੁਰੂ ਘਰ ਦੇ ਪਵਿੱਤਰ ਲੰਗਰ ਲਈ ਤਿਆਰ ਕੀਤੀਆਂ ਰੋਟੀਆਂ ਤੱਕ ਵੇਚੀਆਂ ਜਾ ਰਹੀਆਂ ਹਨ, ਜੋ ਸਿੱਖ ਸੰਗਤ ਦੀ ਨਿਰਮਲ ਸ਼ਰਧਾ ਅਤੇ ਲੰਗਰ ਦੀ ਮਰਯਾਦਾ ਨਾਲ ਸਿੱਧਾ ਖਿਲਵਾ਼ੜ ਹੈ।

ਧਾਰਮਿਕ ਕਾਰਜਾਂ ਵਿੱਚ ਫੈਲੀ ਬੇਤਰਤੀਬੀ ਬਾਰੇ ਬੋਲਦਿਆਂ ਡਾ. ਨਿੱਜਰ ਨੇ ਕਿਹਾ ਕਿ Sri Harmandir Sahib ਵਿੱਚ ਪਾਠ ਕਰਵਾਉਣ ਦੇ ਨਾਮ ’ਤੇ ਸ਼ਰਧਾਲੂਆਂ ਤੋਂ 5-5 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਮਾਮਲੇ ਸਾਹਮਣੇ ਆਉਣਾ ਬਹੁਤ ਹੀ ਦੁਖਦਾਈ ਹੈ। ਇਸ ਤੋਂ ਇਲਾਵਾ ਕਰਮਚਾਰੀਆਂ ਦੇ ਤਬਾਦਲਿਆਂ ਵਿੱਚ ਵੀ ਵੱਡੇ ਪੱਧਰ ’ਤੇ ਪੈਸਿਆਂ ਦੀ ਲੈਣ-ਦੇਣ ਹੋ ਰਹੀ ਹੈ।

ਉਨ੍ਹਾਂ ਉਦਾਹਰਨ ਦੇ ਤੌਰ ’ਤੇ ਦੱਸਿਆ ਕਿ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਨੂੰ ਵੀ ਇੱਕ ਕਰਮਚਾਰੀ ਵੱਲੋਂ ਅੰਮ੍ਰਿਤਸਰ ਵਾਪਸ ਆਉਣ ਲਈ ਪੰਜ ਲੱਖ ਰੁਪਏ ਦੀ ਮੰਗ ਕੀਤੀ ਗਈ ਸੀ, ਜੋ ਇਹ ਦਰਸਾਉਂਦਾ ਹੈ ਕਿ ਸੰਸਥਾ ਵਿੱਚ ਇਮਾਨਦਾਰੀ ਦੀ ਥਾਂ ਪੈਸੇ ਅਤੇ ਰਾਜਨੀਤਿਕ ਦਬਾਅ ਨੇ ਲੈ ਲਈ ਹੈ।

ਸਭ ਤੋਂ ਗੰਭੀਰ ਮਸਲੇ ’ਤੇ ਚਰਚਾ ਕਰਦਿਆਂ ਵਿਧਾਇਕ ਨਿੱਜਰ ਨੇ Guru Granth Sahib ਜੀ ਦੇ ਗਾਇਬ ਹੋਏ ਪਾਵਨ ਸਰੂਪਾਂ ਦਾ ਮਾਮਲਾ ਉਠਾਇਆ। ਉਨ੍ਹਾਂ ਕਿਹਾ ਕਿ ਮਹਾਰਾਜ ਜੀ ਦੇ 328 ਪਾਵਨ ਸਰੂਪ, ਹਸਤਲਿਖਤ ਬੀੜਾਂ ਅਤੇ Nankana Sahib ਦੇ ਮੋਰਚੇ ਨਾਲ ਸੰਬੰਧਤ ਇਤਿਹਾਸਕ ਸਰੂਪ ਅੱਜ ਸੰਗਤ ਦੀ ਨਜ਼ਰ ਤੋਂ ਓਝਲ ਹਨ।

ਉਨ੍ਹਾਂ ਸਵਾਲ ਕੀਤਾ ਕਿ ਇਹ ਅਨਮੋਲ ਵਿਰਾਸਤ ਕਿੱਥੇ ਗਈ ਅਤੇ ਕਿਸ ਦੀ ਸ਼ਹ ’ਤੇ ਗਾਇਬ ਕੀਤੀ ਗਈ? ਅੰਤ ਵਿੱਚ ਉਨ੍ਹਾਂ ਸਮੂਹ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਹ ਇਕੱਠੇ ਹੋ ਕੇ ਐਸਜੀਪੀਸੀ ਅਤੇ ਅਕਾਲੀ ਦਲ ਨੂੰ ਇੱਕ ਪਰਿਵਾਰ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਅਤੇ ਇਨ੍ਹਾਂ ਸੰਸਥਾਵਾਂ ਵਿੱਚ ਵੱਡੇ ਸੁਧਾਰ ਲਿਆਉਣ ਲਈ ਅੱਗੇ ਆਉਣ, ਤਾਂ ਜੋ ਸਿੱਖ ਕੌਮ ਦੀ ਸ਼ਾਨ ਅਤੇ ਮਰਯਾਦਾ ਮੁੜ ਬਹਾਲ ਹੋ ਸਕੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।