ਅੰਮ੍ਰਿਤਸਰ, 04 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਨੇ ਕਿਹਾ ਕਿ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਵਿਖੇ ‘ਸੇਵਕ ਜਥਾ ਇਸ਼ਨਾਨ’ ਸਮੂਹ ਨਾਮ ਹੇਠ ‘ਖਜਾਨਾ ਬਾਬਾ ਦੀਪ ਸਿੰਘ ਜੀ’ ਦੀ ਮੋਹਰ ਲਗਾ ਕੇ ਨੋਟ ਵੰਡਣੇ ਪੂਰੀ ਤਰ੍ਹਾਂ ਮਨਮਤ ਅਤੇ ਗੁਰਮਤਿ ਵਿਰੋਧੀ ਕਾਰਵਾਈ ਹੈ। ਇਹ ਮਾਮਲਾ ਕੁਝ ਦਿਨ ਪਹਿਲਾਂ ਧਿਆਨ ਵਿੱਚ ਆਇਆ ਕਿ ਕੁਝ ਬਾਹਰੀ ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਵਿਖੇ ਮੋਹਰ ਲੱਗੇ ਨੋਟਾਂ ਦਾ ਖਜਾਨਾ ਵੰਡਦੇ ਹਨ। ਇਹ ਮਾਮਲਾ ਜਦੋਂ ਪ੍ਰਬੰਧਕਾਂ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਕੁਝ ਲੋਕਾਂ ਦੇ ਪਛਾਣ ਕੀਤੀ ਅਤੇ ਨੋਟ ਵੀ ਜ਼ਬਤ ਕੀਤੇ। ਇਸ ਬਾਰੇ ਮੀਡੀਆ ਵਿੱਚ ਵੀ ਸਥਿਤੀ ਸਪੱਸ਼ਟ ਕੀਤੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਮੈਨੇਜਰ ਜਤਿੰਦਰਪਾਲ ਸਿੰਘ ਨੂੰ ਆਖਿਆ ਹੈ ਕਿ ਉਹ ਇਸ ਮਾਮਲੇ ਵਿੱਚ ਨੋਟ ਵੰਡਣ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਇਸ ਦਾ ਪੂਰਾ ਕੇਸ ਤਿਆਰ ਕਰਕੇ ਲਿਖਤੀ ਰੂਪ ਵਿੱਚ ਜਾਣਕਾਰੀ ਤੇ ਰਿਪੋਰਟ ਭੇਜਣ ਉਨ੍ਹਾਂ ਨੂੰ ਭੇਜਣ।
ਉਮੀਦ ਹੈ ਕਿ ਜਲਦ ਹੀ ਅਜਿਹੀ ਮਨਮਤ ਫੈਲਾਉਣ ਵਾਲਿਆਂ ਉੱਤੇ ਕਾਰਵਾਈ ਵੀ ਹੋਵੇਗੀ। ਮੈਨੇਜਰ ਵੱਲੋਂ ਦੱਸੀ ਜਾਣਕਾਰੀ ਅਨੁਸਾਰ ਨੇੜੇ ਹੀ ਲਛਮਣਸਰ ਚੌਂਕ ਵਿਖੇ ਇੱਕ ਹੋਰ ਛੋਟਾ ਸਥਾਨ ਬਾਬਾ ਦੀਪ ਸਿੰਘ ਜੀ ਦੇ ਨਾਮ ਉੱਤੇ ਹੈ ਜਿੱਥੇ ਇਹ ਨੋਟ ਵੰਡੇ ਜਾਂਦੇ ਸਨ ਅਤੇ ਹੁਣ ਇਹ ਵਰਤਾਰਾ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵੱਲ ਵੀ ਵਧ ਗਿਆ। ਕੁਝ ਦਿਨ ਪਹਿਲਾਂ ਇਸ ਮਾਮਲੇ ਸਬੰਧੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਗ੍ਰੰਥੀ ਸਿੰਘ ਗਿਆਨੀ ਦਇਆ ਸਿੰਘ ਨੇ ਵੀ ਸਪੱਸ਼ਟ ਕੀਤਾ ਸੀ ਕਿ ਗੁਰੂ ਘਰ ਵੱਲੋਂ ਕਿਸੇ ਨੂੰ ਵੀ ਨੋਟਾਂ ਦਾ ਕੋਈ ਖਜਾਨਾ ਨਹੀਂ ਦਿੱਤਾ ਜਾਂਦਾ।
ਉਨ੍ਹਾਂ ਕਿਹਾ ਕਿ ਅਜਿਹੇ ਕੁਝ ਲੋਕ ਹਨ ਜਿਹੜੇ ਆਪਣੇ ਨਿੱਜੀ ਲਾਭਵਾਸਤੇ ਗਲਤ ਜਾਣਕਾਰੀ ਆਪਣੇ ਪੇਜ, ਚੈਨਲ ਆਦਿ ਚਲਾਉਣ ਵਾਸਤੇ ਅਜਿਹੀਆਂ ਅਫ਼ਵਾਹਾਂ ਫੈਲਾਉਂਦੇ ਹਨ। ਸੰਗਤ ਨੂੰ ਬੇਨਤੀ ਹੈ ਕਿ ਗੁਰੂ ਘਰ ਅੰਦਰੋਂ ਜੇਕਰ ਕੋਈ ਖਜਾਨਾ ਲੈ ਕੇ ਜਾਣਾ ਹੈ ਤਾਂ ਉਹ ਨਾਮ, ਗੁਰਬਾਣੀ, ਸੇਵਾ, ਸਿਮਰਨ, ਭਲਾਈ ਆਦਿ ਗੁਣਾਂ ਵਾਲਾ ਖਜਾਨਾ ਹੈ। ਇਸ ਤਰ੍ਹਾਂ ਪੈਸਿਆਂ ਦੇ ਨੋਟ ਲੈ ਕੇ ਜੇਕਰ ਅਸੀਂ ਸੋਚਦੇ ਹਾਂ ਕੇ ਸਾਡੇ ਘਰ ਖਜਾਨਾ ਆਵੇਗਾ ਤਾਂ ਅਜਿਹਾ ਕੁਝ ਨਹੀਂ, ਇਹ ਗੁਰਮਤਿ ਅਨੁਸਾਰੀ ਨਹੀਂ। ਕੁਝ ਦਿਨ ਪਹਿਲਾਂ ਇਸ ਮਾਮਲੇ ਸਬੰਧੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਗ੍ਰੰਥੀ ਸਿੰਘ ਗਿਆਨੀ ਦਇਆ ਸਿੰਘ ਨੇ ਵੀ ਸਪੱਸ਼ਟ ਕੀਤਾ ਸੀ ਕਿ ਗੁਰੂ ਘਰ ਵੱਲੋਂ ਕਿਸੇ ਨੂੰ ਵੀ ਨੋਟਾਂ ਦਾ ਕੋਈ ਖਜਾਨਾ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਅਜਿਹੇ ਕੁਝ ਲੋਕ ਹਨ ਜਿਹੜੇ ਆਪਣੇ ਨਿੱਜੀ ਲਾਭ ਵਾਸਤੇ ਗਲਤ ਜਾਣਕਾਰੀ ਆਪਣੇ ਪੇਜ, ਚੈਨਲ ਆਦਿ ਚਲਾਉਣ ਵਾਸਤੇ ਅਜਿਹੀਆਂ ਅਫ਼ਵਾਹਾਂ ਫੈਲਾਉਂਦੇ ਹਨ। ਸੰਗਤ ਨੂੰ ਬੇਨਤੀ ਹੈ ਕਿ ਗੁਰੂ ਘਰ ਅੰਦਰੋਂ ਜੇਕਰ ਕੋਈ ਖਜਾਨਾ ਲੈ ਕੇ ਜਾਣਾ ਹੈ ਤਾਂ ਉਹ ਨਾਮ, ਗੁਰਬਾਣੀ, ਸੇਵਾ, ਸਿਮਰਨ, ਭਲਾਈ ਆਦਿ ਗੁਣਾਂ ਵਾਲਾ ਖਜਾਨਾ ਹੈ। ਇਸ ਤਰ੍ਹਾਂ ਪੈਸਿਆਂ ਦੇ ਨੋਟ ਲੈ ਕੇ ਜੇਕਰ ਅਸੀਂ ਸੋਚਦੇ ਹਾਂ ਕੇ ਸਾਡੇ ਘਰ ਖਜਾਨਾ ਆਵੇਗਾ ਤਾਂ ਅਜਿਹਾ ਕੁਝ ਨਹੀਂ, ਇਹ ਗੁਰਮਤਿ ਅਨੁਸਾਰੀ ਨਹੀਂ। ਸੰਗਤ ਅਜਿਹੇ ਮਨਮਤੀ ਲੋਕਾਂ ਦੇ ਪਿੱਛੇ ਨਾ ਲੱਗੇ ਜੋ ਉਨ੍ਹਾਂ ਨੂੰ ਗੁਰੂ ਘਰ ਤੋਂ ਪੈਸਿਆਂ ਦੇ ਖਜਾਨੇ ਨਾਮ ਉੱਤੇ ਗੁੰਮਰਾਹ ਕਰਨ। ਅਜਿਹਾ ਕੋਈ ਵੀ ਖਜਾਨਾ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਪ੍ਰਬੰਧਕਾਂ ਤੇ ਸੇਵਾਦਾਰਾਂ ਵੱਲੋਂ ਸੰਗਤ ਨੂੰ ਨਹੀਂ ਦਿੱਤਾ ਜਾਂਦਾ । ਸੰਗਤ ਸੁਚੇਤ ਰਹੇ ਅਤੇ ਅਜਿਹੀ ਕੋਈ ਗਤੀਵਿਧੀ ਧਿਆਨ ਵਿੱਚ ਆਉਂਦੀ ਹੈ ਤਾਂ ਪ੍ਰਬੰਧਕਾਂ ਦੇ ਧਿਆਨ ਵਿੱਚ ਲਿਆਵੇ।
