ਸ੍ਰੀ ਅਨੰਦਪੁਰ ਸਾਹਿਬ 25 ਫਰਵਰੀ (ਪੰਜਾਬੀ ਖ਼ਬਰਨਾਮਾ):ਹੋਲਾ ਮਹੱਲਾ ਤਿਉਹਾਰ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਚ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਸਮੁੱਚੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਨੂੰ ਸਰਸਾ ਨੰਗਲ ਤੋਂ ਨੰਗਲ ਤੱਕ ਮੁਕੰਮਲ ਤੌਰ ਤੇ ਗੰਦਗੀ ਮੁਕਤ ਕੀਤਾ ਜਾਵੇਗਾ, ਇਸ ਦੇ ਲਈ ਅੱਜ ਵਿਆਪਕ ਸਫਾਈ ਮੁਹਿੰਮ ਦੀ ਸੁਰੂਆਤ ਤਖਤ ਸ੍ਰੀ ਕੇਸਗੜ ਸਾਹਿਬ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸੀਰਵਾਦ ਲੈ ਕੇ ਅਰੰਭ ਕਰ ਦਿੱਤੀ ਹੈ, ਜਿਸ ਵਿੱਚ ਬਾਬਾ ਭੂਰੀ ਵਾਲਿਆਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਇਸ ਮੁਹਿੰਮ ਤਹਿਤ ਸਮੁੱਚੇ ਇਲਾਕੇ ਦੀ ਸਫਾਈ ਅਤੇ ਗੁਰੂ ਨਗਰੀ ਦੀਆਂ ਅੰਦਰੂਨੀ ਸੜਕਾਂ ਦੇ ਫੁੱਟਪਾਥ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਆਉਣ ਜਾਣ ਵਾਲੇ ਮਾਰਗਾਂ ਦੇ ਗੇਟ, ਗਰਿੱਲ, ਰੰਗ, ਰੋਗਨ ਕਰਨ ਦਾ ਵਿਆਪਕ ਪ੍ਰੋਗਰਾਮ ਉਲੀਕਿਆ ਹੈ।
ਇਹ ਜਾਣਕਾਰੀ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਭਾਸ਼ਾ ਵਿਭਾਗ ਪੰਜਾਬ ਨੇ ਅੱਜ ਤਖਤ ਸ੍ਰੀ ਕੇਸਗੜ ਸਾਹਿਬ ਨਤਮਸਤਕ ਹੋਣ ਉਪਰੰਤ ਗੁਰਦੁਆਰਾ ਸਾਹਿਬ ਨੇੜੇ ਹੈਡ ਗ੍ਰੰਥੀ ਗਿਆਨੀ ਜੁਗਿੰਦਰ ਸਿੰਘ ਜੀ ਵੱਲੋਂ ਕੀਤੀ ਅਰਦਾਸ ਉਪਰੰਤ ਸਫਾਈ ਮੁਹਿੰਮ ਸੁਰੂ ਕਰਨ ਮੌਕੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪ੍ਰਸਾਸ਼ਨ ਅਤੇ ਵੱਖ ਵੱਖ ਵਿਭਾਗਾ ਵੱਲੋਂ ਲਗਾਤਾਰ ਆਪਣੀਆਂ ਨਿਰਧਾਰਤ ਜਿੰਮੇਵਾਰੀਆਂ ਨਿਭਾਈਆਂ ਜਾ ਰਹੀਆਂ ਹਨ, ਇਸ ਦੇ ਬਾਵਜੂਦ ਇੱਕ ਵਿਆਪਕ ਸਫਾਈ ਅਭਿਆਨ ਅੱਜ ਤੋ ਚਲਾਇਆ ਗਿਆ ਹੈ, ਜਿਸ ਵਿਚ ਬਾਬਾ ਭੂਰੀ ਵਾਲਿਆਂ ਦੇ ਮਾਨਯੋਗ ਬਾਬਾ ਸੁਖਵਿੰਦਰ ਸਿੰਘ (ਬਾਬਾ ਸੁੱਖਾ) ਆਪਣੇ ਸੇਵਾਦਾਰਾ ਸਮੇਤ ਸ਼ਾਮਿਲ ਹੋਏ ਹਨ। ਇਸ ਮੁਹਿੰਮ ਵਿੱਚ ਕੋਂਸਲਰ, ਪੰਚ, ਸਰਪੰਚ, ਯੂਥ ਕਲੱਬ, ਸਮਾਜ ਸੇਵੀ ਸੰਗਠਨ, ਧਾਰਮਿਕ ਸੰਗਠਨ, ਮਹਿਲਾ ਮੰਡਲ ਅਤੇ ਵੱਖ ਵੱਖ ਧਰਮਾਂ ਦੇ ਪ੍ਰਤੀਨਿਧੀ ਵਿਸੇਸ਼ ਤੌਰ ਤੇ ਸਹਿਯੋਗ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਾਝਾ ਉਪਰਾਲਾ ਸਾਡੀ ਭਾਈਚਾਰਕ ਸਾਝ ਦਾ ਪ੍ਰਤੀਕ ਹੈ, ਅਤਿ ਆਧੁਨਿਕ ਮਸ਼ੀਨਰੀ ਨਾਲ ਇਲਾਕੇ ਦੇ ਸ਼ਹਿਰਾ ਤੇ ਪਿੰਡਾਂ ਦੀ ਸਫਾਈ ਸੜਕਾਂ ਨੂੰ ਸਾਫ ਸੁਥਰਾ ਰੱਖਣਾਂ, ਰੁੱਖਾਂ ਦੀ ਕਟਾਈ, ਛਟਾਈ, ਧੁਲਾਈ, ਨਗਰ ਦੁਆਰ ਤੇ ਬਣੇ ਸਵਾਗਤੀ ਗੇਟ, ਗਰਿੱਲਾ ਤੇ ਵਰਮਾ ਨੂੰ ਰੰਗ ਰੋਗਨ ਕਰਨਾ, ਸਾਰੇ ਇਲੈਕਟ੍ਰੀਕਲ ਪੋਲਾਂ ਤੇ ਲੱਗੇ ਪੋਸਟਰ, ਬੈਨਰ ਹਟਾਉਣ ਦਾ ਕੰਮ ਸੁਰੂ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੀਆਂ ਡਰੇਨਾਂ ਦੀ ਸਫਾਈ, ਸੀਵਰੇਜ ਦੀ ਸਫਾਈ, ਜਲ ਨਿਕਾਸੀ ਦੇ ਪ੍ਰਬੰਧ, ਪਾਰਕਾਂ ਨੂੰ ਸਾਫ ਸੁਥਰਾ ਰੱਖਣ ਅਤੇ ਗੁਰੂ ਘਰਾਂ ਨੂੰ ਜਾਣ ਵਾਲੇ ਮਾਰਗਾਂ ਦੀ ਸਾਫ ਸਫਾਈ ਤੇ ਵਿਸੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਇਸ ਤੋ ਪਹਿਲਾ ਕੈਬਨਿਟ ਮੰਤਰੀ ਹਰਜੋਤ ਬੈਂਸ ਸਿੰਘ ਨੇ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਅਮਰਜੀਤ ਸਿੰਘ ਚਾਵਲਾ ਐਸ.ਜੀ.ਪੀ.ਸੀ ਮੈਂਬਰ, ਗੁਰਪ੍ਰੀਤ ਸਿੰਘ ਰੋਡੇ ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਹਰਦੇਵ ਸਿੰਘ ਵਧੀਕ ਮੈਨੇਜਰ,ਹਰਪ੍ਰੀਤ ਸਿੰਘ ਸੂਚਨਾ ਅਫਸਰ ਅਤੇ ਹੋਰ ਅਹੁਦੇਦਾਰਾ ਨਾਲ ਮੀਟਿੰਗ ਕੀਤੀ ਅਤੇ ਸਰਕਾਰ ਤੇ ਪ੍ਰਸਾਸ਼ਨ ਵੱਲੋਂ ਹੋਲਾ ਮਹੱਲਾ ਦੌਰਾਨ ਕੀਤੇ ਜਾਣ ਵਾਲੇ ਪ੍ਰਬੰਧਾਂ ਤੇ ਅਗਾਓ ਤਿਆਰੀਆਂ ਬਾਰੇ ਵਿਚਾਰ ਵਟਾਦਰਾਂ ਕੀਤਾ ਅਤੇ ਦੱਸਿਆ ਕਿ ਸਮੁੱਚੇ ਹਲਕੇ ਵਿੱਚ ਇਹ ਵਿਆਪਕ ਸਫਾਈ ਮੁਹਿੰਮ ਸੁਰੂ ਹੋ ਰਹੀ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਉਹ ਬਹੁਤ ਭਾਗਾ ਵਾਲੇ ਹਨ ਜਿਨ੍ਹਾਂ ਨੂੰ ਇਸ ਪਵਿੱਤਰ ਗੁਰੂ ਸਹਿਬਾਨ ਦੀ ਚਰਨ ਛੋਹ ਪ੍ਰਾਪਤ ਮੁਕੱਦਸ ਧਰਤੀ ਦੀ ਸੇਵਾ ਦਾ ਮੌਕਾ ਮਿਲਿਆ ਹੈ, ਸਮੁੱਚਾ ਇਲਾਕਾ ਧਾਰਮਿਕ ਸਥਾਨਾ ਨਾਲ ਘਿਰਿਆ ਹੋਇਆ ਹੈ, ਜਿੱਥੇ ਲੋਕ ਬਹੁਤ ਹੀ ਸ਼ਰਧਾ ਨਾਲ ਨਤਮਸਤਕ ਹੋਣ ਲਈ ਆਉਦੇ ਹਨ। ਸਾਡਾ ਸਭ ਦਾ ਇਹ ਫਰਜ਼ ਹੈ ਕਿ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰੀਏ ਅਤੇ ਇਲਾਕੇ ਤੇ ਸਮੁੱਚੇ ਵਾਤਾਵਰਣ ਨੂੰ ਹਰਿਆ ਭਰਿਆ, ਸਾਫ ਸੁਥਰਾ ਬਣਾਈਏ। ਇਸ ਮੌਕੇ ਬਾਬਾ ਸੁਖਵਿੰਦਰ ਸਿੰਘ (ਬਾਬਾ ਸੁੱਖਾ) ਨੇ ਦੱਸਿਆ ਕਿ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵੱਲੋਂ ਧਾਰਮਿਕ ਅਸਥਾਨਾ ਤੇ ਇਹ ਸੇਵਾ ਸੰਭਾਲੀ ਜਾ ਰਹੀ ਹੈ, ਪਿਛਲੇ ਕਈ ਵਰਿਆਂ ਤੋ ਹੋਲਾ ਮਹੱਲਾ ਮੌਕੇ ਉਨ੍ਹਾਂ ਦੇ ਸੇਵਾਦਾਰ ਇਸ ਮੁਹਿੰਮ ਵਿਚ ਬਹੁਤ ਹੀ ਉਤਸ਼ਾਹ ਨਾਲ ਸਾਮਿਲ ਹੁੰਦੇ ਹਨ, ਇਹ ਮੁਹਿੰਮ ਨਿਰੰਤਰ ਹੋਲਾ ਮਹੱਲਾ ਉਪਰੰਤ ਵੀ ਜਾਰੀ ਰਹੇਗੀ।
ਅੱਜ ਇਸ ਮੈਗਾ ਸਫਾਈ ਮੌਕੇ ਹਰਜੋਤ ਕੌਰ ਪੀ.ਸੀ.ਐਸ ਉਪ ਮੰਡਲ ਮੈਜਿਸਟ੍ਰੇਟ, ਅਮਰਦੀਪ ਸਿੰਘ ਗੁਜਰਾਲ ਵਧੀਕ ਡਿਪਟੀ ਕਮਿਸ਼ਨਰ (ਵਿ), ਬਾਬਾ ਅਮਰਜੀਤ ਸਿੰਘ ਜੀ ਭੂਰੀ ਵਾਲੇ, ਬਾਬਾ ਸੁਖਵਿੰਦਰ ਸਿੰਘ (ਬਾਬਾ ਸੁੱਖਾ), ਕਾਰਜ ਸਾਧਕ ਅਫਸਰ ਹਰਬਖਸ਼ ਸਿੰਘ, ਤਹਿਸੀਲਦਾਰ ਸੰਦੀਪ ਕੁਮਾਰ, ਨਾਇਬ ਤਹਿਸੀਲਦਾਰ ਵਿਕਾਸਦੀਪ, ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੋਂਸਲ, ਜਸਵੀਰ ਅਰੋੜਾ ਪ੍ਰਧਾਨ ਜਿਲ੍ਹਾ ਵਪਾਰ ਮੰਡਲ, ਇੰਦਰਜੀਤ ਸਿੰਘ ਅਰੋੜਾ ਪ੍ਰਧਾਨ ਵਪਾਰ ਮੰਡਲ, ਦੀਪਕ ਆਂਗਰਾ ਪ੍ਰਧਾਨ ਵਪਾਰ ਮੰਡਲ, ਜਸਪ੍ਰੀਤ ਜੇ.ਪੀ, ਜਗਜੀਤ ਸਿੰਘ ਜੱਗੀ ਬਲਾਕ ਪ੍ਰਧਾਨ, ਦਵਿੰਦਰ ਸਿੰਘ ਸਿੰਦੂ ਬਲਾਕ ਪ੍ਰਧਾਨ, ਸੱਮੀ ਬਰਾਰੀ ਯੂਥ ਪ੍ਰਧਾਨ, ਸੁਨੀਲ ਅਡਵਾਲ, ਵਿਕਰਮਜੀਤ ਕੋਂਸਲਰ, ਬਲਜੀਤ ਕੌਰ ਕੋਂਸਲਰ, ਦਲਜੀਤ ਸਿੰਘ ਕੈਂਥ ਕੋਂਸਲਰ, ਪਰਮਵੀਰ ਰਾਣਾ ਕੋਂਸਲਰ, ਕੈਪਟਨ ਓਕਾਰ ਸਿੰਘ ਸੰਧੂ, ਦਲਜੀਤ ਸਿੰਘ ਕਾਕਾ ਨਾਨਗਰਾ, ਨ਼ਤਿਨ ਸ਼ਰਮਾ, ਊਸ਼ਾ ਰਾਣੀ, ਬਾਬਾ ਕਾਲਾ ਸਿੰਘ, ਬਾਬਾ ਸੋਹਣ ਸਿੰਘ, ਹਰਦੀਪ ਸਿੰਘ, ਮੁਖਤਾਰ ਸਿੰਘ, ਦਵਿੰਦਰ ਸਿੰਘ ਤੇ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਤੇ ਕਲੱਬਾ, ਸੰਗਠਨਾਂ ਤੇ ਸੰਸਥਾਵਾ ਦੇ ਆਗੂ ਹਾਜ਼ਰ ਸਨ।