ਅੰਮ੍ਰਿਤਸਰ, 13 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਸਿੱਟ ਟੀਮ ਦੇ ਮੈਂਬਰ ਪਹੁੰਚੇ ਹਨ।
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਆਦੇਸ਼ ਜਾਰੀ ਕੀਤਾ ਸੀ ਕਿ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਚੱਲ ਰਹੀ ਜਾਂਚ ਲਈ ਜਾਂਚ ਕਮੇਟੀ ਦਾ ਸਹਿਯੋਗ ਕੀਤਾ ਜਾਵੇ। ਉਸ ਦੇ ਮੱਦੇ ਨਜ਼ਰ ਮੰਗਲਵਾਰ ਨੂੰ ਵੀਰਵਾਰ ਦੁਪਹਿਰ ਸਿੱਟ ਦੇ ਚੇਅਰਮੈਨ ਸਿਟ ਟੀਮ ਜਗਤਪ੍ਰੀਤ ਸਿੰਘ, ਪੀ.ਪੀ.ਐਸ., ਏ.ਆਈ.ਜੀ./ਵਿਜੀਲੈਂਸ, ਐਸ.ਏ.ਐਸ. ਨਗਰ, ਮੋਹਾਲੀ ਤੇ ਮੈਂਬਰ ਹਰਪਾਲ ਸਿੰਘ ਸੰਧੂ ਪੀ.ਪੀ.ਐਸ. ਡੀਸੀਪੀ, ਪੁਲਿਸ ਕਮਿਸ਼ਨਰੇਟ, ਅੰਮ੍ਰਿਤਸਰ ਪਹੁੰਚੇ ਹਨ।
