ਨਵੀਂ ਦਿੱਲੀ, 16 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਭਾਰਤ ਦੇ ਘਰੇਲੂ ਡਿਜੀਟਲ ਭੁਗਤਾਨ ਪਲੇਟਫਾਰਮ ਭੀਮ ਐਪ (BHIM) ਨੇ ਸੋਮਵਾਰ ਨੂੰ ਇਕ ਨਵੇਂ ਅਭਿਆਨ ਦੀ ਸ਼ੁਰੂਆਤ ਕੀਤੀ। ਇਹ ਹੈ “ਗਰਵ ਸੇ ਸਵਦੇਸ਼ੀ” ਅਭਿਆਨ ਜਿਸ ਤਹਿਤ ਨਵੇਂ ਯੂਜ਼ਰਜ਼ ਨੂੰ ਡਿਜੀਟਲ ਭੁਗਤਾਨ ਅਪਣਾਉਣ ‘ਤੇ 20 ਰੁਪਏ ਦਾ ਕੈਸ਼ਬੈਕ ਦਿੱਤਾ ਜਾਵੇਗਾ।
BHIM ਇਸ ਮਹੀਨੇ ਦੇ ਅੰਤ ‘ਚ ਆਪਣੀ 10ਵੀਂ ਵਰ੍ਹੇਗੰਢ ਮਨਾਏਗਾ। ਇਸ ਖਾਸ ਮੌਕੇ ‘ਤੇ ਨਵੇਂ ਯੂਜ਼ਰਜ਼ ਨੂੰ ਵਿਸ਼ੇਸ਼ ਆਫਰ ਦਿੱਤਾ ਜਾ ਰਿਹਾ ਹੈ। ਇਹ ਆਫਰ ਉਨ੍ਹਾਂ ਯੂਜ਼ਰਜ਼ ਲਈ ਹੈ ਜੋ 20 ਰੁਪਏ ਜਾਂ ਉਸ ਤੋਂ ਵੱਧ ਦਾ ਲੈਣ-ਦੇਣ ਕਰਦੇ ਹਨ। ਇਸ ਮੁਹਿੰਮ ਦਾ ਉਦੇਸ਼ ਨਵੇਂ ਯੂਜ਼ਰਸ ਨੂੰ ਡਿਜੀਟਲ ਭੁਗਤਾਨਾਂ ਨਾਲ ਜੋੜਨਾ ਅਤੇ ਉਨ੍ਹਾਂ ਦੀ ਸਹੂਲਤ ਨੂੰ ਵਧਾਉਣਾ ਹੈ।
ਇਕ ਮਹੀਨੇ ‘ਚ ਕਿੰਨਾ ਕੈਸ਼ਬੈਕ ਮਿਲੇਗਾ?
BHIM ਦਾ ਟੀਚਾ ਹੈ ਕਿ ਪਹਿਲੀ ਵਾਰ ਡਿਜੀਟਲ ਭੁਗਤਾਨ ਕਰਨ ਵਾਲੇ ਯੂਜ਼ਰਜ਼ ਲਈ ਹਰ ਰੁਕਾਵਟ ਨੂੰ ਦੂਰ ਕਰਨਾ ਤਾਂ ਜੋ ਦੇਸ਼ ਦੇ ਹਰ ਹਿੱਸੇ ਵਿੱਚ ਡਿਜੀਟਲ ਭੁਗਤਾਨਾਂ ਦੀ ਵੱਧਦੀ ਸਵੀਕਾਰਤਾ ਹੋਰ ਮਜ਼ਬੂਤ ਹੋ ਸਕੇ।
ਭੀਮ ਨੂੰ ਵਿਕਸਤ ਕਰਨ ਵਾਲੀ ਐਨਪੀਸੀਆਈ ਭੀਮ ਸਰਵਿਸਿਜ਼ ਲਿਮਟਿਡ (NBSL) ਨੇ ਕਿਹਾ ਕਿ ਜੋ ਨਵੇਂ ਯੂਜ਼ਰ ਭੀਮ ਐਪ ਨੂੰ ਆਪਣੀ ਰੋਜ਼ਾਨਾ ਦੀ ਖਰੀਦਦਾਰੀ ਜਿਵੇਂ ਕਿ – ਕਰਿਆਨਾ, ਬੱਸ ਜਾਂ ਮੈਟਰੋ ਟਿਕਟ, ਪ੍ਰੀਪੇਡ ਰਿਚਾਰਜ, ਬਿਜਲੀ ਅਤੇ ਗੈਸ ਬਿੱਲ ਭੁਗਤਾਨ ਅਤੇ ਪੈਟਰੋਲ ਖਰਚ ‘ਚ ਵਰਤਦੇ ਹਨ, ਉਹ ਯੋਗ ਲੈਣ-ਦੇਣ ‘ਤੇ ਇਕ ਮਹੀਨੇ ‘ਚ 300 ਰੁਪਏ ਤੱਕ ਦਾ ਕੈਸ਼ਬੈਕ ਪ੍ਰਾਪਤ ਕਰ ਸਕਦੇ ਹਨ।
BHIM ਕਿੰਨੀਆਂ ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ?
ਇਸ ਸਾਲ ਦੀ ਸ਼ੁਰੂਆਤ ‘ਚ ਲਾਂਚ ਕੀਤਾ ਗਿਆ ਨਵਾਂ ਭੀਮ ਐਪ 15 ਤੋਂ ਵੱਧ ਭਾਰਤੀ ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ, ਜੋ ਐਡ-ਫ੍ਰੀ ਇੰਟਰਫੇਸ ਪ੍ਰਦਾਨ ਕਰਦਾ ਹੈ ਅਤੇ ਘੱਟ ਕਨੈਕਟੀਵਿਟੀ ਵਾਲੇ ਖੇਤਰਾਂ ਲਈ ਢੁੱਕਵਾਂ ਹੈ। ਨਾਲ ਹੀ ਇਸ ਵਿੱਚ ਕੁਝ ਨਵੇਂ ਫੀਚਰਜ਼ ਵੀ ਜੋੜੇ ਗਏ ਹਨ, ਜਿਨ੍ਹਾਂ ਵਿੱਚ ਸਪਲਿਟ ਐਕਸਪੈਂਸ, ਫੈਮਿਲੀ ਮੋਡ, ਸਪੈਂਡ ਐਨਾਲਿਟਿਕਸ, ਐਕਸ਼ਨ ਨੀਡਡ ਅਤੇ ਯੂਪੀਆਈ ਸਰਕਲ ਸ਼ਾਮਲ ਹਨ।
ਇਸ ਤੋਂ ਇਲਾਵਾ, ਯੂਪੀਆਈ ਸਰਕਲ ਫੁੱਲ ਡੈਲੀਗੇਸ਼ਨ ਫੀਚਰ ਲਾਂਚ ਕੀਤਾ ਗਿਆ ਹੈ, ਜਿਸ ਨਾਲ ਯੂਜ਼ਰਜ਼ ਆਪਣੇ ਪਰਿਵਾਰ ਦੇ ਮੈਂਬਰ, ਬੱਚੇ, ਮੁਲਾਜ਼ਮ ਜਾਂ ਨਿਰਭਰ ਲੋਕਾਂ ਨੂੰ ਇੱਕ ਤੈਅ ਸੀਮਾ ਦੇ ਤਹਿਤ ਯੂਪੀਆਈ ਭੁਗਤਾਨ ਕਰਨ ਦੀ ਇਜਾਜ਼ਤ ਦੇ ਸਕਦੇ ਹਨ।
ਕਿਹੜੇ ਦੇਸ਼ਾਂ ਨੂੰ ਪਿੱਛੇ ਛੱਡਿਆ?
ਭੀਮ ਨੂੰ ਬਣਾਉਂਦੇ ਸਮੇਂ ਇਹ ਧਿਆਨ ‘ਚ ਰੱਖਿਆ ਗਿਆ ਸੀ ਕਿ ਇਸਨੂੰ ਦੇਸ਼ ਦੇ ਨਾਗਰਿਕਾਂ ਦੀਆਂ ਅਸਲ ਲੋੜਾਂ ਨੂੰ ਧਿਆਨ ‘ਚ ਰੱਖਦੇ ਹੋਏ ਡਿਜ਼ਾਈਨ ਕੀਤਾ ਜਾਵੇ। ਆਈਐਮਐਫ ਦੀ ਇੱਕ ਹਾਲੀਆ ਰਿਪੋਰਟ ਮੁਤਾਬਕ, ਭੀਮ ਐਪ ਦੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਰੀਅਲ-ਟਾਈਮ ਡਿਜੀਟਲ ਭੁਗਤਾਨ ਪ੍ਰਣਾਲੀ ਦੇ ਰੂਪ ‘ਚ ਯੂਪੀਆਈ ਹੁਣ ਤੱਕ 49 ਪ੍ਰਤੀਸ਼ਤ ਡਿਜੀਟਲ ਭੁਗਤਾਨਾਂ ‘ਤੇ ਕਾਬਜ਼ ਹੈ। ਇਸ ਨੇ ਬ੍ਰਾਜ਼ੀਲ, ਥਾਈਲੈਂਡ, ਚੀਨ ਅਤੇ ਸਾਊਥ ਕੋਰੀਆ ਵਰਗੇ ਦੇਸ਼ਾਂ ਦੇ ਸਿਸਟਮਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
