ਜਲੰਧਰ ,10 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਸੁਰੱਖਿਆ ਨੂੰ ਲੈ ਕੇ ਐਸ.ਐਸ.ਪੀ. ਦੀ ਮੀਟਿੰਗ ਦੀ ਆਡੀਓ ਵਾਇਰਲ ਹੋਣ ਦੇ ਵਿਵਾਦ ਤੋਂ ਬਾਅਦ ਪਟਿਆਲਾ ਦੇ SSP ਆਈ.ਪੀ.ਐਸ. ਵਰੁਣ ਸ਼ਰਮਾ ਮੰਗਲਵਾਰ ਸ਼ਾਮ ਨੂੰ ਅਚਾਨਕ ਇੱਕ ਹਫ਼ਤੇ ਦੀ ਛੁੱਟੀ ‘ਤੇ ਚਲੇ ਗਏ। ਜਿਸ ‘ਤੇ ਹੁਣ ਸਿਆਸਤ ਗਰਮਾ ਗਈ ਹੈ। ਇਸ ਮਾਮਲੇ ‘ਚ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਜਾਖੜ ਨੇ ਵੱਡਾ ਬਿਆਨ ਦਿੱਤਾ।
ਉਨ੍ਹਾਂ ਨੇ ਐਕਸ ‘ਤੇ ਟਵੀਟ ਕਰ ਕਿਹਾ ਕਿ – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ , ਐਸਐਸਪੀ ਪਟਿਆਲਾ ਨੂੰ ਕੋਰਟ ਵਿਚ ਸੁਣਵਾਈ ਤੋਂ ਪਹਿਲਾਂ ਛੁੱਟੀ ਤੇ ਭੇਜ ਕੇ ਤੁਹਾਡੀ ਸਰਕਾਰ ਨੇ ਮੰਨ ਲਿਆ ਹੈ ਕਿ ਚੋਣਾਂ ਲੁੱਟਣ ਲਈ ਪੁਲਿਸ ਦੀ ਦੁਰਵਰਤੋਂ ਦੀ ਤੁਹਾਡੀ ਨੀਅਤ ਸੀ। ਪਰ ਮੁੱਦਾ ਸਿਰਫ ਐਨਾਂ ਹੀ ਨਹੀਂ ਹੈ। ਪੰਜਾਬ ਦੀ ਸਮਰੱਥ ਪੁਲਿਸ ਫੋਰਸ ਦਾ ਸਿਆਸੀਕਰਨ ਸਭ ਤੋਂ ਵੱਡੇ ਫਿਕਰ ਦੀ ਗੱਲ ਹੈ। ਤਰਨਤਾਰਨ ਚੋਣਾਂ ਵਿਚ ਵੀ ਇਹ ਸਿੱਧ ਹੋ ਚੁੱਕਾ ਹੈ। ਇਹ ਲੋਕਤੰਤਰ ਲਈ ਖਤਰਾ ਹੈ। ਭਾਜਪਾ ਅਜਿਹਾ ਨਹੀਂ ਹੋਣ ਦੇਵੇਗੀ। ਹਾਲਾਂਕਿ, SSP ਪਟਿਆਲਾ ਛੁੱਟੀ ‘ਤੇ ਖ਼ੁਦ ਗਏ ਜਾਂ ਉਨ੍ਹਾਂ ਨੂੰ ਭੇਜਿਆ ਗਿਆ ਹੈ, ਇਸ ਬਾਰੇ ਸ਼ਸ਼ੋਪੰਜ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ , ਐਸਐਸਪੀ ਪਟਿਆਲਾ ਨੂੰ ਕੋਰਟ ਵਿਚ ਸੁਣਵਾਈ ਤੋਂ ਪਹਿਲਾਂ ਛੁੱਟੀ ਤੇ ਭੇਜ ਕੇ ਤੁਹਾਡੀ ਸਰਕਾਰ ਨੇ ਮੰਨ ਲਿਆ ਹੈ ਕਿ ਚੋਣਾਂ ਲੁੱਟਣ ਲਈ ਪੁਲਿਸ ਦੀ ਦੁਰਵਰਤੋਂ ਦੀ ਤੁਹਾਡੀ ਨੀਅਤ ਸੀ। ਪਰ ਮੁੱਦਾ ਸਿਰਫ ਐਨਾਂ ਹੀ ਨਹੀਂ ਹੈ। ਪੰਜਾਬ ਦੀ ਸਮਰੱਥ ਪੁਲਿਸ ਫੋਰਸ ਦਾ ਸਿਆਸੀਕਰਨ ਸਭ ਤੋਂ ਵੱਡੇ ਫਿਕਰ ਦੀ ਗੱਲ ਹੈ।
