ਹਰਜੋਤ ਬੈਂਸ ਸਿੱਖਿਆ ਮੰਤਰੀ ਪੰਜਾਬ ਨੇ 45ਵੀਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਜੇਤੂ ਵਿਦਿਆਰਥੀਆਂ ਨੂੰ ਦਿੱਤੇ ਇਨਾਮ
ਸ਼੍ਰੀ ਅਨੰਦਪੁਰ ਸਾਹਿਬ 04 ਨਵੰਬਰ (ਪੰਜਾਬੀ ਖਬਰਨਾਮਾ ਬਿਊਰੋ)
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਸ੍ਰੀ ਦਸ਼ਮੇਸ਼ ਮਾਰਸ਼ਲ ਆਰਟ ਅਕੈਡਮੀ ਵਿਖੇ 45ਵੀਂ ਜਿਲਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਜੇਤੂ ਵਿਦਿਆਰਥੀਆਂ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਨਾਮ ਦਿੱਤੇ। ਇਸ ਮੌਕੇ ਉਪ ਜਿਲਾ ਸਿੱਖਿਆ ਅਫਸਰ ਪ੍ਰਾਇਮਰੀ ਰੰਜਨਾ ਕਟਿਆਲ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਬੋਲਦਿਆ ਹਰਜੋਤ ਸਿੰਘ ਬੈਂਸ ਨੇ ਜੇਤੂ ਰਹੇ ਵਿਦਿਆਰਥੀਆਂ ਨੂੰ ਜਿੱਥੇ ਮੁਬਾਰਕਬਾਦ ਦਿੱਤੀ, ਉੱਥੇ ਹੀ ਉਪ ਜੇਤੂ ਰਹੇ ਵਿਦਿਆਰਥੀਆਂ ਨੂੰ ਹੋਰ ਜਿਆਦਾ ਮਿਹਨਤ ਕਰਕੇ ਅਗਲੇ ਸਾਲ ਜਿੱਤ ਪ੍ਰਾਪਤ ਕਰਨ ਦੇ ਲਈ ਪ੍ਰੇਰਨਾ ਦਿੱਤੀ।
ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਨਜੀਤ ਸਿੰਘ ਮਾਵੀ ਨੇ ਅੱਜ ਦੇ ਨਤੀਜਿਆਂ ਦੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਬੱਡੀ ਨੈਸ਼ਨਲ ਸਟਾਈਲ ਮੁੰਡਿਆਂ ਦੇ ਵਿੱਚ ਤਖਤਗੜ੍ਹ ਬਲਾਕ ਪਹਿਲੇ ਤੇ ਝੱਜ ਬਲਾਕ ਦੂਸਰੇ ਸਥਾਨ ਤੇ ਰਿਹਾ, ਕਬੱਡੀ ਨੈਸ਼ਨਲ ਸਟਾਈਲ ਕੁੜੀਆਂ ਦੇ ਵਿੱਚ ਝੱਜ ਬਲਾਕ ਪਹਿਲੇ ਤੇ ਸ਼੍ਰੀ ਅਨੰਦਪੁਰ ਸਾਹਿਬ ਬਲਾਕ ਦੂਸਰੇ ਸਥਾਨ ਤੇ ਰਿਹਾ, ਕਬੱਡੀ ਸਰਕਸ ਸਟਾਈਲ ਮੁੰਡਿਆ ਦੇ ਵਿੱਚ ਮੀਆਂਪੁਰ ਬਲਾਕ ਪਹਿਲੇ ਜਦ ਕਿ ਸਲੋਰਾ ਬਲਾਕ ਦੂਸਰੇ ਸਥਾਨ ਤੇ ਰਿਹਾ, ਬੈਡਮਿੰਟਨ ਮੁੰਡਿਆਂ ਦੇ ਵਰਗ ਵਿੱਚ ਰੋਪੜ 2 ਪਹਿਲੇ ਜਦਕਿ ਨੰਗਲ ਦੂਸਰੇ ਸਥਾਨ ਤੇ ਰਿਹਾ, ਬੈਡਮਿੰਟਨ ਕੁੜੀਆਂ ਦੇ ਵਰਗ ਵਿੱਚ ਸਲੋਰਾ ਬਲਾਕ ਪਹਿਲੇ ਤੇ ਰੋਪੜ2 ਬਲਾਕ ਦੂਸਰੇ ਸਥਾਨ ਤੇ ਰਿਹਾ, ਖੋ ਖੋ ਮੁੰਡਿਆਂ ਦੇ ਵਿੱਚ ਨੰਗਲ ਬਲਾਕ ਪਹਿਲੇ ਤੇ ਝੱਜ ਬਲਾਕ ਦੂਸਰੇ ਸਥਾਨ ਤੇ ਰਿਹਾ ,ਕੁੜੀਆਂ ਦੇ ਖੋਖੋ ਮੁਕਾਬਲਿਆਂ ਵਿੱਚ ਨੰਗਲ ਬਲਾਕ ਪਹਿਲੇ ਸ੍ਰੀ ਚਮਕੌਰ ਸਾਹਿਬ ਦੂਸਰੇ ਸਥਾਨ ਤੇ ਰਿਹਾ, ਫੁੱਟਬਾਲ ਮੁੰਡਿਆਂ ਦੇ ਮੁਕਾਬਲਿਆਂ ਰੋਪੜ 2 ਪਹਿਲੇ ਜਦਕਿ ਤਖਤਗੜ੍ਹ ਬਲਾਕ ਦੂਸਰੇ ਸਥਾਨ ਤੇ ਰਿਹਾ, ਕੁੜੀਆਂ ਦੇ ਮੁਕਾਬਲਿਆਂ ਵਿੱਚ ਤਖਤਗੜ੍ਹ ਬਲਾਕ ਪਹਿਲੇ ਸ੍ਰੀ ਚਮਕੌਰ ਸਾਹਿਬ ਬਲਾਕ ਦੂਸਰੇ ਸਥਾਨ ਤੇ ਰਿਹਾ।
ਇਸ ਮੌਕੇ ਚੰਗਰ ਜੋਨ ਪ੍ਰਧਾਨ ਸੂਬੇਦਾਰ ਰਾਜਪਾਲ , ਡੀਐਸਪੀ ਜਸ਼ਨਦੀਪ ਸਿੰਘ,ਸੁਪਰਡੈਂਟ ਮਲਕੀਤ, ਸਿੰਘ ਭੱਠਲ ,ਬੀਪੀਈ ਓ ਰਕੇਸ਼ ਕੁਮਾਰ ਰੋੜੀ, ਇੰਦਰਪਾਲ ਸਿੰਘ, ਕਮਿੰਦਰ ਸਿੰਘ ਸਾਰੇ ਬੀਪੀਈਓ, ਸੁਰਿੰਦਰ ਸਿੰਘ ਭਟਨਾਗਰ , ਲਲਿਤ ਕੁਮਾਰ ,ਦਵਿੰਦਰ ਕੁਮਾਰ ਪਾਵਲਾ ,ਅਮਨਦੀਪ ਕੌਰ, ਜਸਵਿੰਦਰ ਸਿੰਘ, ਸੁਰਿੰਦਰ ਕੌਰ, ਅਮਰਜੀਤ ਧਾਰਨੀ, ਸੁਮਨ ਲਤਾ, ਕਮਲਜੀਤ ਕੌਰ, ਨੀਲਮ, ਮੀਨਾ ਵਰਮਾ, ਮਨਿੰਦਰ ਰਾਣਾ, ਕੁਲਦੀਪ ਪਰਮਾਰ, ਮਨਜੋਤ ਸਿੰਘ ,ਗੁਰਜੀਤ ਕੌਰ, ਨੀਲਮ ਰਾਣੀ, ਸੁਨੀਤਾ, ਹਰਪ੍ਰੀਤ ਕੌਰ, ਨੀਲਮ ਪਾਮਾ, ਅਨੀਤਾ, ਰਜਨੀ, ਪਰਮਜੀਤ ਸਿੰਘ , ਮੀਹਮਲ ,ਅਵਤਾਰ ਭੱਠਲ ,ਵਿਕਾਸ ਸੋਨੀ, ,ਪਵਨ ਚੌਧਰੀ ,ਚਰਨਜੀਤ ਬੰਗਾ, ਪ੍ਰੇਮ ਸਿੰਘ ਠਾਕੁਰ, ਅਮਨਪ੍ਰੀਤ ਕੌਰ ,ਸੁਸ਼ੀਲ ਧੀਮਾਨ,ਬਲਜੀਤ ਸਿੰਘ, ਮਨਦੀਪ ਸਿੰਘ, ਹਰਪ੍ਰੀਤ ਕੌਰ ,ਬਲਵਿੰਦਰ ਸਿੰਘਪੁਰ, ਲੈਕਚਰਾਰ ਸੁਖਪ੍ਰੀਤ ਸਿੰਘ ,ਹਰਨੇਕ ਸਿੰਘ, ਅਸ਼ੋਕ ਕੁਮਾਰ, ਰਾਮ ਕੁਮਾਰ ਰਾਣਾ, ਸੁਰਿੰਦਰ ਕੁਮਾਰ, ਹਰਜੀਤ ਸੈਣੀ, ਲੱਕੀ ਕੋਟਲਾ ,ਜੋਗਾ ਸਿੰਘ , ਅਵਨੀਤ ਚੱਡਾ, ਰਕੇਸ਼ ਭੰਡਾਰੀ, ਲਖਵਿੰਦਰ ਸੈਣੀ, ਰਜਿੰਦਰ ਵਿਸ਼ਨੂ, ਅਮਰਜੀਤ ਸੈਣੀ , ਤਜਿੰਦਰ ਸਿੰਘ, ਜਗਪਾਲ ਸਿੰਘ, ਗੁਰਦਰਸ਼ਨ ਸਿੰਘ, ਫੁਲੇਸ਼ਵਰ ਕੁਮਾਰ, ਗੁਰਿੰਦਰ ਪਾਲ ਸਿੰਘ ਖੇੜੀ, ਜਗਮੋਣ ਸਿੰਘ ਚੌਂਤਾ , ਮਨਦੀਪ ਸਿੰਘ ਭਾਈ ਨੰਦ ਲਾਲ ਸਕੂਲ, ਅਮਰਜੀਤ ਪਾਲ ਸਿੰਘ, ਸੁਰਜੀਤ ਸਿੰਘ ਡੀਪੀਈ ,ਹਰਨੇਕ ਸਿੰਘ ਆਦਿ ਅਧਿਆਪਕ ਹਾਜ਼ਰ ਸਨ।
