ਫ਼ਰੀਦਕੋਟ 22 ਫ਼ਰਵਰੀ,2024 ( ਪੰਜਾਬੀ ਖ਼ਬਰਨਾਮਾ)

ਰੇਲਵੇ ਸਟੇਸ਼ਨ ਫਰੀਦਕੋਟ ਵਿਖੇ ਪਲੇਟ ਫਾਰਮ ਨੰ.01 ਪਰ ਇੱਕ ਔਰਤ ਕਾਜਲ ਪਤਨੀ ਟੂਨੀ ਬਿੰਦ ਵਾਸੀ ਬਿਹਾਰ ਹਾਲ ਜੋਤਰਾਮ ਕਾਲੋਨੀ ਫਰੀਦਕੋਟ ਨੇ ਲਵਾਰਿਸ ਹਾਲਤ ਵਿੱਚ ਇੱਕ ਲੜਕਾ ਉਮਰ ਕਰੀਬ 02 ਸਾਲ ਮਿਤੀ 19-02-2024 ਨੂੰ ਰੇਲਵੇ ਪੁਲਿਸ, ਫਰੀਦਕੋਟ ਦੇ ਹਵਾਲੇ ਕੀਤਾ ।

ਇਸ ਸਬੰਧੀ ਥਾਣਾ ਰੇਲਵੇ ਪੁਲਿਸ, ਫਰੀਦਕੋਟ ਵਿਖੇ ਡੀ.ਡੀ.ਆਰ ਦਰਜ ਕਰਵਾਈ ਗਈ ਅਤੇ ਇਸ ਉਪਰੰਤ ਬੱਚੇ ਨੂੰ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਬਾਲ ਭਲਾਈ ਕਮੇਟੀ, ਫਰੀਦਕੋਟ ਦੇ ਸਨਮੁੱਖ ਪੇਸ਼ ਕੀਤਾ ਗਿਆ ।

ਬਾਲ ਭਲਾਈ ਵਿਭਾਗ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਜਦੋਂ ਤੱਕ ਬੱਚੇ ਦੇ ਮਾਤਾ ਪਿਤਾ ਬਾਰੇ ਪਤਾ ਨਹੀਂ ਲੱਗਦਾ ਉਨੀ ਦੇਰ ਤੱਕ ਇਹ ਬੱਚਾ ਟੈਂਪਰੇਰੀ ਸੈਲਟਰ ਲਈ ਸ੍ਰੀ ਰਾਧਾ ਕ੍ਰਿਸ਼ਨ ਧਾਮ ਫਰੀਦਕੋਟ ਵਿਖੇ ਰਹੇਗਾ।

ਜੇਕਰ ਕਿਸੇ ਨੂੰ ਵੀ ਬੱਚੇ ਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਹੈ ਤਾਂ ਜਿਲ੍ਹਾ ਬਾਲ ਸੁਰੱਖਿਆ ਅਫਸਰ, ਮਹਿਲਾ ਭਵਨ,ਜਿਲ੍ਹਾ ਪ੍ਰੀਸ਼ਦ ਕੰਪਲੈਕਸ, ਸਾਦਿਕ ਚੌਕ, ਫਰੀਦਕੋਟ ਵਿਖੇ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਮੋਬਾਇਲ ਨੰ. 86991-57410 ਅਤੇ 01639-500283 ਤੇ ਵੀ ਸੰਪਰਕ ਕਰ ਸਕਦਾ ਹੈ ਤਾਂ ਜੋ ਬੱਚੇ ਨੂੰ ਪਰਿਵਾਰ ਨਾਲ ਮਿਲਾਇਆ ਜਾ ਸਕੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।