15 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਮੁਸੀਬਤਾਂ \‘ਚ ਵਾਧਾ ਹੋ ਰਿਹਾ ਹੈ। ਅੱਜ ਫੇਰ ਵਿਜੀਲੈਂਸ ਵਿਭਾਗ ਦੀ ਇੱਕ ਟੀਮ ਨੇ ਅੰਮ੍ਰਿਤਸਰ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ। ਵਿਜੀਲੈਂਸ ਦੀ ਇਸ ਕਾਰਵਾਈ ਦੌਰਾਨ ਘਰ ਦੇ ਆਲੇ-ਦੁਆਲੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ।
ਜਾਣਕਾਰੀ ਅਨੁਸਾਰ, ਮਜੀਠੀਆ ਦੇ ਘਰ ਨੂੰ ਜਾਣ ਵਾਲੇ ਸਾਰੇ ਰਸਤੇ ਬੈਰੀਕੇਡਿੰਗ ਰਾਹੀਂ ਬੰਦ ਕਰ ਦਿੱਤੇ ਗਏ ਹਨ ਤਾਂ ਜੋ ਕੋਈ ਬਾਹਰੀ ਵਿਅਕਤੀ ਘਰ ਦੇ ਨੇੜੇ ਨਾ ਜਾ ਸਕੇ। ਵਿਜੀਲੈਂਸ ਟੀਮ ਵੱਲੋਂ ਘਰ ਦੇ ਅੰਦਰ ਤੇ ਬਾਹਰ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਛਾਪੇਮਾਰੀ ਉਸ ਵੇਲੇ ਹੋਈ ਹੈ ਜਦ ਮਜੀਠੀਆ ਮੋਹਾਲੀ ਜੇਲ੍ਹ \‘ਚ ਬੰਦ ਹਨ ਅਤੇ ਉਨ੍ਹਾਂ ਦੀ ਬੈਰੱਕ ਤਬਦੀਲੀ ਅਤੇ ਜਮਾਨਤ ਦੀ ਅਰਜ਼ੀ ‘ਤੇ ਵੀ ਕੋਰਟ ਵਿੱਚ ਕਾਰਵਾਈ ਚੱਲ ਰਹੀ ਹੈ।
ਫਿਲਹਾਲ, ਵਿਜੀਲੈਂਸ ਵੱਲੋਂ ਛਾਪੇਮਾਰੀ ਸਬੰਧੀ ਅਧਿਕਾਰਕ ਤੌਰ \‘ਤੇ ਕੋਈ ਵਿਵਰਣ ਨਹੀਂ ਦਿੱਤਾ ਗਿਆ, ਪਰ ਸੂਤਰਾਂ ਮੁਤਾਬਕ ਇਹ ਕਾਰਵਾਈ ਕਿਸੇ ਪੁਰਾਣੀ ਜਾਂਚ ਦੇ ਸੰਬੰਧ ਵਿੱਚ ਹੋ ਸਕਦੀ ਹੈ। ਮਜੀਠੀਆ ਦੇ ਪਰਿਵਾਰ ਜਾਂ ਅਕਾਲੀ ਦਲ ਵੱਲੋਂ ਵੀ ਹਾਲੇ ਤੱਕ ਕੋਈ ਟਿੱਪਣੀ ਨਹੀਂ ਆਈ।