10 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਮਾਂ ਵੈਸ਼ਨੋ ਦੇਵੀ ਧਾਮ ਸਮੇਤ ਸ਼ਰਧਾਲੂਆਂ ਦੀ ਸੁਰੱਖਿਆ ਪੁਖ਼ਤਾ ਬਣਾਉਣ ਲਈ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਅਧਿਆਤਮਕ ਕੇਂਦਰ ਕਟੜਾ ’ਚ ਸਥਾਪਤ ਏਕੀਕ੍ਰਿਤ ਕਮਾਨ ਤੇ ਕੰਟਰੋਲ ਕੇਂਦਰ ਸੋਮਵਾਰ ਨੂੰ ਸਮਰਪਿਤ ਕੀਤਾ। ਉਪਰਾਜਪਾਲ ਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਪ੍ਰਧਾਨ ਮਨੋਜ ਸਿਨਹਾ ਨੇ ਇਸਦੀ ਸ਼ੁਰੂਆਤ ਕੀਤੀ। ਆਧੁਨਿਕ ਤਕਨੀਕ ਨਾਲ ਲੈਸ ਕੇਂਦਰ 24 ਘੰਟੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਪੁਖ਼ਤਾ ਕਰਨ ਦੇ ਨਾਲ ਹੀ ਭੀੜ ਨੂੰ ਕਾਬੂ ਕਰਨ ’ਚ ਸਹਾਇਕ ਸਾਬਤ ਹੋਵੇਗਾ। 20 ਕਰੋੜ ਦੇ ਮਹੱਤਵਪੂਰਨ ਪ੍ਰੋਜੈਕਟ ਦੇ ਤਹਿਤ ਮਾਂ ਵੈਸ਼ਨੋ ਦੇਵੀ ਭਵਨ ਕੰਪਲੈਕਸ ਦੇ ਨਾਲ ਸਾਰੇ ਮਾਰਗਾਂ ਤੇ ਮਹੱਤਵਪੂਰਨ ਧਾਰਮਿਕ ਸਥਾਨਾਂ ’ਤੇ 700 ਏਆਈ ਵਾਲੇ ਐੱਚਡੀ ਸੀਸੀਟੀਵੀ ਕੈਮਰੇ ਲਗਾਏ ਹਨ। ਭਵਨ ਕੰਪਲੈਕਸ ਸਮੇਤ ਸਾਂਝੀ ਛੱਤ, ਭੈਰਵ ਘਾਟੀ, ਅਰਧਕਵਾਰੀ ਮੰਦਰ ਖੇਤਰ, ਬਾਣਗੰਗਾ ਖੇਤਰ, ਤਾਰਾਕੋਟ ਮਾਰਗ ਆਦਿ ਮਹੱਤਵਪੂਰਨ ਸਥਾਨਾਂ ’ਤੇ ਸੱਤ ਸਬ ਸੈਂਟਰ ਸਥਾਪਤ ਕੀਤੇ ਹਨ। ਇਨ੍ਹਾਂ ਜ਼ਰੀਏ ਹਰ ਪੱਲ ਸ਼ਰਧਾਲੂਆਂ ਦੇ ਨਾਲ ਹੀ ਮਜ਼ਦੂਰਾਂ ਤੇ ਹੋਰ ਲੋਕਾਂ ’ਤੇ 24 ਘੰਟੇ ਨਿਗਰਾਨੀ ਰਹੇਗੀ। ਨਾਲ ਹੀ ਯਾਤਰਾ ਦੌਰਾਨ ਹਾਦਸੇ ਜਾਂ ਘਟਨਾ ਨੂੰ ਲੈ ਕੇ ਵੀ ਮਦਦਗਾਰ ਸਾਬਿਤ ਹੋਵੇਗੀ। ਘੋੜਾ, ਪਿੱਠੂ ਤੇ ਪਾਲਕੀ ਆਦਿ ਦੇ ਰੂਪ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਵੱਲੋਂ ਸ਼ਰਧਾਲੂਆਂ ਨਾਲ ਕੀਤੇ ਜਾ ਰਹੇ ਮਾੜੇ ਵਿਹਾਰ ’ਤੇ ਵੀ ਨਜ਼ਰ ਰੱਖੀ ਜਾਵੇਗੀ।
ਉਪਰਾਜਪਾਲ ਨੇ ਕਿਹਾ ਕਿ ਦੇਸ਼-ਦੁਨੀਆ ਤੋਂ ਸਾਲਾਨਾ ਲੱਖਾਂ ਦੀ ਗਿਣਤੀ ’ਚ ਆਉਂਦੇ ਸ਼ਰਧਾਲੂਆਂ ਦੀ ਸਹੂਲਤ ਤੇ ਸੁਰੱਖਿਆ ਸਭ ਤੋਂ ਪਹਿਲਾਂ ਹੈ। ਸਮੇਂ-ਸਮੇਂ ’ਤੇ ਸ਼ਰਾਈਨ ਬੋਰਡ ਵੱਲੋਂ ਕਦਮ ਚੁੱਕੇ ਜਾ ਰਹੇ ਹਨ। ਆਧੁਨੀਕ ਏਕੀਕ੍ਰਿਤ ਕਮਾਨ ਤੇ ਕੰਟਰੋਲ ਕੇਂਦਰ ਦੇ ਨਾਲ ਹੀ ਸਬ ਸੈਂਟਰ ਦਾ ਸੰਚਾਲਨ ਸਾਂਝੇ ਤੌਰ ’ਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਤੇ ਸੁਰੱਖਿਆ ਏਜੰਸੀਆਂ ਕਰਨਗੀਆਂ।
ਸੰਖੇਪ: ਮਾਂ ਵੈਸ਼ਣੋ ਦੇ ਦਰਸ਼ਨ ਲਈ ਆ ਰਹੇ ਭਗਤਾਂ ਦੀ ਸੁਰੱਖਿਆ ਹੁਣ ਹੋਈ ਹੋਰ ਮਜ਼ਬੂਤ। 700 AI ਕੈਮਰੇ ਲਗਾ ਕੇ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ।