ਸ੍ਰੀ ਅਨੰਦਪੁਰ ਸਾਹਿਬ, 14 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਪਿੰਡਾਂ ਤੇ ਸ਼ਹਿਰਾਂ ਵਿੱਚ ਨਸ਼ਾ ਖਤਮ ਕਰਨ ਦੇ ਅਟੁੱਟ ਪਰਿਆਸ ਪਰਿਆਸ ਕੀਤੇ ਜਾ ਰਹੇ ਹਨ। 16 ਮਈ ਤੋਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਪਿੰਡਾਂ ਵਿਚ ਨਸ਼ਾ ਮੁਕਤੀ ਮੋਰਚੇ ਲਗਾਏ ਜਾਣਗੇ, ਜ਼ਿਨ੍ਹਾਂ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਸ਼ਿਰਕਤ ਕਰਨਗੇ।
ਇਹ ਜਾਣਕਾਰੀ ਜਸਪ੍ਰੀਤ ਸਿੰਘ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਨੇ ਅੱਜ ਇੱਥੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ 16 ਮਈ ਨੂੰ ਸ਼ਾਮ 5 ਵਜੇ ਗੰਭੀਰਪੁਰ ਅੱਪਰ ਤੇ ਗੰਭੀਰਪੁਰ ਲੋਅਰ, 21 ਮਈ ਨੂੰ ਸ਼ਾਮ ਵਜੇ ਪਿੰਡ ਢੇਰ, 5 ਵਜੇ ਪਿੰਡ ਮਹੈਣ, 6 ਵਜੇ ਪਿੰਡ ਖਮੇੜਾ ਵਿਚ ਨਸ਼ਾ ਮੁਕਤੀ ਮੋਰਚੇ ਲਗਾੲ ਜਾਣਗੇ। ਉਨ੍ਹਾਂ ਨੇ ਦੱਸਿਆ ਕਿ 23 ਮਈ ਨੂੰ ਸ਼ਾਮ 6 ਵਜੇ ਪਿੰਡ ਬਾਸੋਵਾਲ ਵਿਚ ਨਸ਼ਾ ਮੁਕਤੀ ਮੋਰਚਾ ਲਗਾਇਆ ਜਾਵੇਗਾ, ਜ਼ਿਨ੍ਹਾਂ ਵਿੱਚ ਪਿੰਡਾਂ ਦੇ ਪੰਚ, ਸਰਪੰਚ, ਵਿਲੇਜ ਡਿਫੈਸ ਕਮੇਟੀਆ ਦੇ ਮੈਂਬਰ ਸਾਮਿਲ ਹੋਣਗੇ।