14 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਭਾਰਤ ਅਤੇ ਪਾਕਿਸਤਾਨ ਵਿਚਾਲੇ ਬੇਸ਼ੱਕ ਜੰਗਬੰਦੀ ਹੋ ਗਈ ਹੈ ਪਰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਅਜੇ ਵੀ ਤਣਾਅ ਬਣਿਆ ਹੋਇਆ ਹੈ। ਜਿਸ ਨੂੰ ਧਿਆਨ ‘ਚ ਰੱਖਦੇ ਹੋਏ ਸਰਹੱਦੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਖਾਸ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਗੁਰਦਸਪਪੁਰ ਦੇ DC ਵੱਲੋਂ ਸਰਹੱਦੀ ਇਲਾਕਿਆਂ ਦੇ ਪਿੰਡਾਂ ਦੇ 4 ਸਕੂਲਾਂ ਨੂੰ 20 ਮਈ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਹ ਸਕੂਲ ਸਰਕਾਰੀ ਪ੍ਰਾਈਮਰੀ ਸਕੂਲ ਜੌੜਾ, ਸਰਕਾਰੀ ਪ੍ਰਾਈਮਰੀ ਸਕੂਲ ਸ਼ਕਰੀ, ਸਰਕਾਰੀ ਪ੍ਰਾਈਮਰੀ ਸਕੂਲ ਰਾਮਪੁਰ, ਸਰਕਾਰੀ ਪ੍ਰਾਈਮਰੀ ਸਕੂਲ ਠਾਕਰਪੁਰ ਹਨ। ਡਿਪਟੀ ਕਮਿਸ਼ਨਰ ਗੁਰਦਸਪਪੁਰ ਵੱਲੋਂ ਜਾਰੀ ਹੁਕਮ ਦੇ ਮੁਤਾਬਕ ਇਨ੍ਹਾਂ ਸਕੂਲਾਂ ਵਿੱਚ 20 ਮਈ ਤੱਕ ਆਨਲਾਈਨ ਕਲਾਸ ਲਗਾਈਆਂ ਜਾਣਗੀਆਂ।

ਇਨ੍ਹਾਂ ਸਕੂਲਾਂ ਵਿੱਚ ਮੁੜ ਕਲਾਸਾਂ ਕਦੋਂ ਲੱਗਣਗੀਆਂ ਅਤੇ ਬੱਚਿਆਂ ਨੂੰ ਕਦੋਂ ਸਕੂਲ ਸੱਦਿਆ ਜਾਵੇਗਾ ਇਸ ਬਾਰੇ DC ਸਾਹਿਬ ਖੁਦ ਅਗਲਾ ਫੈਸਲਾ ਲੈਣਗੇ।
ਸੰਖੇਪ: ਜ਼ਿਲ੍ਹੇ ਦੇ ਚਾਰ ਸਕੂਲ 20 ਮਈ ਤੱਕ ਬੰਦ ਰਹਿਣਗੇ। ਇਹ ਫੈਸਲਾ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮ ਦੇ ਅਧਾਰ ‘ਤੇ ਲਿਆ ਗਿਆ ਹੈ।