03 ਮਈ 2025 (ਪੰਜਾਬੀ ਖਬਰਨਾਮਾ ਬਿਊਰੋ): Police encounter – ਕਮਿਸ਼ਨਰੇਟ ਪੁਲਿਸ ਲੁਧਿਆਣਾ ਦਾ ਪਿੰਡ ਬੱਗੇ ਕਲਾਂ ਵਿੱਚ ਗੋਪੀ ਲਾਹੌਰੀਆ ਗੈਂਗ ਦੇ ਇੱਕ ਮੈਂਬਰ ਨਾਲ ਮੁਕਾਬਲਾ (Police encounter ) ਹੋਇਆ ਹੈ। ਗੋਪੀ ਲਾਹੌਰੀਆ ਗੈਂਗ ਦਾ ਇੱਕ ਮੈਂਬਰ ਕਰਾਸ ਫਾਇਰਿੰਗ ਵਿੱਚ ਗੰਭੀਰ ਜ਼ਖਮੀ ਹੋ ਗਿਆ ਹੈ। ਇੱਕ ਪੁਲਿਸ ਮੁਲਾਜ਼ਮ ਵਾਲ-ਵਾਲ ਬਚ ਗਿਆ ਕਿਉਂਕਿ ਗੋਲੀ ਉਸ ਦੀ ਪੱਗ ਵਿੱਚੋਂ ਲੰਘ ਗਈ।
ਜਾਣਕਾਰੀ ਮਿਲੀ ਹੈ ਕਿ ਇਹ ਮੁਕਾਬਲਾ ਉਸ ਸਮੇਂ ਹੋਇਆ ਜਦੋਂ ਲੁਧਿਆਣਾ ਦੀ ਪੁਲਿਸ ਪਾਰਟੀ ਸੁਭਾਸ਼ ਨਗਰ ਵਿਚ ਇਕ ਘਰ ਉਤੇ ਗੈਂਗ ਮੈਂਬਰ ਵੱਲੋਂ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਜਾਂਚ ਦੌਰਾਨ ਹਥਿਆਰਾਂ ਦੀ ਬਰਾਮਦਗੀ ਲਈ ਗਈ ਸੀ।
ਜਾਣਕਾਰੀ ਮਿਲੀ ਹੈ ਕਿ ਦੋਵਾਂ ਪਾਸਿਆਂ ਤੋਂ ਕਈ ਗੋਲੀਆਂ ਚਲਾਈਆਂ ਗਈਆਂ।
ਸੰਖੇਪ: ਲੁਧਿਆਣਾ ਦੇ ਪਿੰਡ ਬੱਗੇ ਕਲਾਂ ਵਿੱਚ ਗੋਪੀ ਲਾਹੌਰੀਆ ਗੈਂਗ ਦੇ ਮੈਂਬਰ ਨਾਲ ਪੁਲਿਸ ਮੁਠਭੇੜ ਦੌਰਾਨ ਫਾਇਰਿੰਗ, ਇੱਕ ਗੈਂਗਸਟਰ ਜ਼ਖਮੀ।