14 ਨਵੰਬਰ 2024 ਮਲਾਇਕਾ ਅਰੋੜਾ (Malaika Arora) ਬਹੁਤ ਹੀ ਸ਼ਾਨਦਾਰ ਮਾਡਲ ਹੈ। ਉਹ ਆਪਣੀ ਲੁੱਕ ਅਤੇ ਸ਼ਾਨਦਾਰ ਸ਼ਖਸੀਅਤ ਦੇ ਕਾਰਨ ਸੋਸ਼ਲ ਮੀਡੀਆ ‘ਤੇ ਹਮੇਸ਼ਾ ਚਰਟਾ ਵਿੱਚ ਰਹਿੰਦੀ ਹੈ। ਦੱਸ ਦੇਈਏ ਕਿ ਮਲਾਇਕਾ ਇਸ ਵੇਲੇ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ‘ਚ ਰਹੀ ਸੀ। ਤੁਹਾਨੂੰ ਦਸ ਦੇਈਏ ਕਿ ਬੀਤੇ ਕਾਫੀ ਸਮੇਂ ਤੋਂ ਮਲਾਇਕਾ ਤੇ ਅਰਜੁਨ ਕਪੂਰ ਦਰਮਿਆਨ ਕਾਫੀ ਦੂਰੀ ਆ ਗਈ ਸੀ ਤੇ ਇੱਕ ਸ਼ੋਅਰ ਦੌਰਾਨ ਅਰਜੁਵ ਕਪੂਰ ਨੇ ਇਹ ਜਨਤਕ ਐਲਾਨ ਵੀ ਕਰ ਦਿੱਤਾ ਸੀ ਕਿ ਉਹ ਸਿੰਗਲ ਹੈ। ਇਸ ਤੋਂ ਬਾਅਦ ਸਭ ਤੋਂ ਸਾਹਮਣੇ ਇਹ ਗੱਲ ਸਾਫ ਹੋ ਗਈ ਸੀ ਕਿ ਦੋਵਾਂ ਦਾ ਰਿਸ਼ਤਾ ਖਤਮ ਹੋ ਗਿਆ ਹੈ।
ਵੀਡੀਓ ਦੇਖਣ ਤੋਂ ਬਾਅਦ ਯੂਜ਼ਰਸ ਵੱਲੋਂ ਇਸ ਤਰ੍ਹਾਂ ਦੇ ਕਮੈਂਟਸ ਕੀਤੇ ਜਾ ਰਹੇ ਹਨ। ਮਲਾਇਕਾ ਨੇ ਹਾਲ ਹੀ ‘ਚ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਲਿਖਿਆ ਹੈ- ‘I’m Boring Baby, All I Do is Make Money And Come Home’। ਇਸ ਵੀਡੀਓ ਵਿੱਚ ਮਲਾਇਕਾ ਨੇ ਇਸ ਰਾਈਟਿੰਗ ਵਾਲੀ ਟੀਸ਼ਰਟ ਪਾਈ ਹੋਈ ਹੈ। ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ- ਸ਼ਾਨਦਾਰ, ਜਦਕਿ ਦੂਜੇ ਨੇ ਲਿਖਿਆ- ਤੁਹਾਡੀ ਗੱਲ ਤਾਂ ਮੰਨਣੀ ਪਵੇਗੀ। ਤੁਹਾਨੂੰ ਦਸ ਦੇਈਏ ਕਿ ਕੁਝ ਸਮਾਂ ਪਹਿਲਾਂ ਮਲਾਇਕਾ ਦੇ ਪਿਤਾ ਨੇ ਖੁਦਕੁਸ਼ੀ ਕਰ ਲਈ ਸੀ। ਜਿਸ ਤੋਂ ਬਾਅਦ ਮਲਾਇਕਾ ਕਿਸੇ ਪਾਰਟੀ ਜਾਂ ਪਬਲਿਕ ਪਲੇਸ ‘ਚ ਵੀ ਨਜ਼ਰ ਨਹੀਂ ਆਈ। ਲੰਬੇ ਸਮੇਂ ਬਾਅਦ ਮਲਾਇਕਾ ਨੇ ਫਿਰ ਤੋਂ ਕੰਮ ‘ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ।