11 ਅਕਤੂਬਰ 2024 : ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ ਇਸ ਸਮੇਂ ਸੁਰਖੀਆਂ ਵਿੱਚ ਬਣੀ ਹੋਈ ਹੈ। ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਈਰਲ ਹੋ ਰਹੀ ਹੈ, ਜਿੱਥੇ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ। ਦਰਅਸਲ Few GooDs ਇੰਸਟਾਗ੍ਰਾਮ ਹੈਂਡਲ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਗਾਇਕਾ ਸਟੇਜ ਉੱਤੇ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਨੂੰ ਗੁੱਸਾ ਕਰਦੇ ਦੇਖਿਆ ਜਾ ਸਕਦਾ ਹੈ।

ਪ੍ਰਾਂਜਲ ਦਹੀਆ ਸ਼ੋਅ ਦੇ ਦੌਰਾਨ ਮੌਜੂਦ ਕੁਝ ਮੁੰਡੇ ਉਸ ਦੇ ਵੱਲ ਮੋਬਾਈਲ ਫੋਨ ਸੁੱਟਦੇ ਹਨ। ਜਿਸ ਤੋਂ ਬਾਅਦ ਪ੍ਰਾਂਜਲ ਸ਼ੋਅ ਨੂੰ ਰੋਕ ਦਿੰਦੀ ਹੈ। ਉਹ ਹਰਿਆਣਵੀਂ ਬੋਲੀ ‘ਚ ਕਹਿੰਦੀ ਹੈ ‘ਕੇ ਦਿੱਕਤ ਹੈ, ਸਬ ਇਨਜੁਆਏ ਕਰਨੇ ਆਏ ਹੈਂ। ਇਬ ਕੀ ਬਾਰ ਕੁਛ ਹੁਆ ਤੋ ਮੈਂ ਬੀਚ ਮੇਂ ਹੀ ਛੋੜ ਕੇ ਚਲੀ ਜਾਊਂਗੀ।

ਗਾਇਕਾ ਨੇ ਅੱਗੇ ਕਿਹਾ ‘ਤੁਸੀਂ ਜਾਂ ਤਾਂ ਇਨ੍ਹਾਂ ਚਾਰਾਂ ਜਣਿਆਂ ਨੂੰ ਕੁੱਟੋ, ਨਹੀਂ ਤਾਂ ਮੈਂ ਸਟੇਜ ਛੱਡ ਕੇ ਜਾਂਦੀ ਹਾਂ’। ਪ੍ਰਾਂਜਲ ਦਹੀਆ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।

ਇਸ ਵੀਡੀਓ ਉੱਤੇ ਫੈਨਜ਼ ਰਿਐਕਸ਼ਨ ਦੇ ਰਹੇ ਹਨ। ਉਨ੍ਹਾਂ ਨੂੰ ਟਰੋਲਿੰਗ ਦਾ ਸਾਹਮਣਾ ਕਰਨਾ ਪਿਆ। ਇੱਕ ਯੂਜ਼ਰ ਨੇ ਕਮੈਂਟ ਵਿੱਚ ਕਿਹਾ ਕਿ ਇਹ ਵੀ ਖਤਮ ਹੁਣ ਬੀਬਾ ਇਹ ਪੰਜਾਬ ਆ ਜਾਂਦੀ ਜਾਂ😂😂😂…ਦੂਜੇ ਯੂਜ਼ਰ ਨੇ ਕਿਹਾ ਕਿ ਕਰਨ ਔਜਲਾ ਅਤੇ ਤੇਰੇ ਵਿੱਚ ਫਰਕ ਆ ਬੀਬੀ…

ਦੱਸ ਦੇਈਏ ਕਿ ਪ੍ਰਾਂਜਲ ਦਹੀਆ ਗਾਇਕ ਮਨਕਿਰਤ ਔਲਖ ਦੇ ਨਾਲ ਗੀਤ ਕੋਕਾ ਵਿੱਚ ਨਜ਼ਰ ਆਈ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਕਈ ਪੰਜਾਬੀ ਪ੍ਰੋਜੈਕਟਸ ‘ਚ ਕੰਮ ਕਰਨ ਦਾ ਮੌਕਾ ਮਿਲਿਆ। ਹਾਲ ਹੀ ਦੇ ਵਿੱਚ ਉਨ੍ਹਾਂ ਦੀ ਗੈਰੀ ਸੰਧੂ ਨਾਲ ਵੀਡੀਓ ਵਾਈਰਲ ਹੋਈ ਸੀ। ਜਿਸ ‘ਚ ਉਹ ਪ੍ਰਾਂਜਲ ਦਹੀਆ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਗੈਰੀ ਸੰਧੂ ਪ੍ਰਾਂਜਲ ਦਹੀਆ ਦੇ ਨਾਲ ਫਲਾਈ ਗੀਤ ‘ਤੇ ਡਾਂਸ ਕਰਦੇ ਨਜ਼ਰ ਆ ਰਹੇ ਸਨ ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।