26 ਅਗਸਤ 2024 : ਸ਼੍ਰੋਮਣੀ ਅਕਾਲੀ ਦਲ ਦੇ ਗਿੱਦੜਵਾਹਾ ਤੋਂ ਹਲਕਾ ਇੰਚਾਰਜ ਦੀਪਿੰਦਰ ਸਿੰਘ ਡਿੰਪੀ ਢਿੱਲੋ ਨੇ ਬੀਤੇ ਕੱਲ ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤਾ ਸੀ ਤੇ ਅੱਜ ਉਹਨਾਂ ਆਪਣੇ ਸਮਰਥਕਾਂ ਦਾ ਵੱਡਾ ਇਕੱਠ ਬੁਲਾ ਕੇ ਪਹਿਲਾਂ ਉਸ ਨੂੰ ਟਿਕਟ ਨਾ ਦੇਣ ਤੇ ਆਪਣੇ ਚਚੇਰੇ ਭਰਾ ਮਨਪ੍ਰੀਤ ਬਾਦਲ ਨਾਲ ਘਿਓ ਖਿਚੜੀ ਹੋਣ ਦੇ ਸੁਖਬੀਰ ਸਿੰਘ ਬਾਦਲ ਤੇ ਦੋਸ਼ ਲਾਏ । ਫਿਰ ਉਸਨੇ ਇਹ ਕਿਹਾ ਕਿ ਉਹ ਭਾਜਪਾ ਨਾਲ ਨਹੀਂ ਜਾਣਗੇ ਸਗੋਂ ਜੇਕਰ ਆਮ ਆਦਮੀ ਪਾਰਟੀ ਦਾ ਕੋਈ ਵੱਡਾ ਬੰਦਾ ਆ ਕੇ ਸਾਡੀਆਂ ਸਰਤਾਂ ਮੰਨਦਾ ਹੈ ਤਾਂ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਨੂੰ ਤਿਆਰ ਹਨ।। ਡਿੰਪੀ ਢਿੱਲੋਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਲਈ ਕੰਮ ਕਰਦੀ ਹੈ ਅਤੇ ਇਸ ਲਈ ਆਮ ਆਦਮੀ ਪਾਰਟੀ ਨਾਲ ਹੀ ਖੜਨਦਾ ਫਾਇਦਾ ਹੈ।