23 ਅਗਸਤ 2024 : ਭਾਰਤੀ ਬੈਡਮਿੰਟਨ ਖਿਡਾਰੀ ਸਤੀਸ਼ ਕੁਮਾਰ ਕਰੁਣਾਕਰਨ ਨੇ ਅੱਜ ਇੱਥੇ ਜਪਾਨ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਦੂੁਜੇ ਗੇੜ ਵਿੱਚ ਥਾਈਲੈਂਡ ਦੇ ਕੰਟਾਫੋਨ ਵਾਂਗਚਾਰੋਏਨ ਖ਼ਿਲਾਫ਼ ਹਾਰਨ ਤੋਂ ਪਹਿਲਾਂ ਸਖ਼ਤ ਚੁਣੌਤੀ ਪੇਸ਼ ਕੀਤੀ। ਸਤੀਸ਼ (23) 70 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਦੁਨੀਆ ਦੇ 40ਵੇਂ ਨੰਬਰ ਦੇ ਖਿਡਾਰੀ ਤੋਂ ਪਹਿਲੀ ਗੇਮ ਦੀ ਲੀਡ ਗੁਆ ਕੇ 21-18, 18-21, 8-21 ਨਾਲ ਹਾਰ ਗਿਆ। ਇਸ ਨਾਲ ਟੂਰਨਾਮੈਂਟ ਵਿੱਚ ਭਾਰਤੀ ਚੁਣੌਤੀ ਵੀ ਖਤਮ ਹੋ ਗਈ। ਸਤੀਸ਼ ਬੁੱਧਵਾਰ ਨੂੰ ਸ਼ੁਰੂਆਤੀ ਮੈਚ ਵਿੱਚ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਐਂਡਰਸ ਅੰਤੋਨਸੇਨ ਦੇ ਰਿਟਾਇਰ ਹੋਣ ਮਗਰੋਂ ਦੂਜੇ ਗੇੜ ਵਿੱਚ ਪਹੁੰਚਿਆ ਸੀ।