42ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ

ਬੀਐਸਐਫ ਜਲੰਧਰ ਅਤੇ ਕੈਗ ਦਿੱਲੀ ਦੀਆਂ ਟੀਮਾਂ 2-2 ਨਾਲ ਬਰਾਬਰ ਰਹੀਆਂ

ਇੰਡੀਅਨ ਨੇਵੀ ਮੁੰਬਈ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 3-2 ਨਾਲ ਹਰਾਇਆ

ਜਲੰਧਰ 24 ਅਕਤੂਬਰ (ਪੰਜਾਬੀ ਖਬਰਨਾਮਾ ਬਿਊਰੋ) ਇੰਡੀਅਨ ਨੇਵੀ ਮੁੰਬਈ ਨੇ ਸਖਤ ਮੁਕਾਬਲੇ ਮਗਰੋਂ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 3-2 ਨਾਲ ਹਰਾ ਕੇ 42ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਵਿੱਚ ਜੇਤੂ ਸ਼ੁਰੂਆਤ ਕੀਤੀ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਚ ਚਲ ਰਹੇ ਟੂਰਨਾਮੈਂਟ ਦੇ ਦੂਜੇ ਦਿਨ ਲੀਗ ਦੌਰ ਦੇ ਦੋ ਮੈਚ ਖੇਡੇ ਗਏ।

ਪਹਿਲਾ ਮੈਚ ਪੂਲ ਏ ਵਿੱਚ ਰੇਲ ਕੋਚ ਫੈਕਟਰੀ ਕਪੂਰਥਲਾ ਅਤੇ ਇਂਡੀਅਨ ਨੇਵੀ ਦਰਮਿਆਨ ਖੇਡਿਆ ਗਿਆ। ਖੇਡ ਦੇ 10ਵੇਂ ਮਿੰਟ ਵਿੱਚ ਕਪੂਰਥਲਾ ਦੇ ਜੋਗਿੰਬਰ ਰਾਵਤ ਨੇ ਗੋਲ ਕਰਕੇ ਸਕੋਰ 1-0 ਕੀਤਾ। ਇੰਡੀਅਨ ਨੇਵੀ ਵਲੋਂ ਖੇਡ ਦੇ 15ਵੇਂ ਮਿੰਟ ਵਿੱਚ ਨਿਿਤਸ਼ ਨੇ ਗੋਲ ਕਰਕੇ ਬਰਾਬਰੀ ਕੀਤੀ। ਇਸ ਤੋਂ ਬਾਅਦ ਕਪੂਰਥਲਾ ਦੇ ਚਰਨਜੀਤ ਸਿੰਘ ਨੇ ਗੋਲ ਕਰਕੇ ਸਕੋਰ 2-1 ਕੀਤਾ। ਇਸ ਤੋਂ ਬਾਅਦ 34ਵੇਂ ਮਿੰਟ ਵਿੱਚ ਨੇਵੀ ਦੇ ਸ਼ੁਸ਼ੀਲ ਧਨਵਰ ਨੇ ਗੋਲ ਕਰਕੇ ਸਕੋਰ 2-2 ਕੀਤਾ। ਖੇਡ ਦੇ 41ਵੇਂ ਮਿੰਟ ਵਿੱਚ ਨੇਵੀ ਦੇ ਸੁੰਦਰਾ ਪਾਢੇ ਦੇ ਗੋਲ ਕਰਕੇ ਮੈਚ 3-2 ਨਾਲ ਜਿੱਤ ਲਿਆ।

ਦੂਜਾ ਮੈਚ ਪੂਲ ਸੀ ਵਿੱਚ ਕੈਗ ਦਿੱਲੀ ਅਤੇ ਬੀਐਸਐਫ ਜਲੰਧਰ ਦਰਮਿਆਨ ਖੇਡਿਆ ਗਿਆ। ਬੀਐਸਐਫ ਵਲੋਂ ਖੇਡ ਦੇ ਤੀਜੇ ਮਿੰਟ ਵਿੱਚ ਕਮਲਜੀਤ ਸਿੰਘ ਨੇ ਅਤੇ 36ਵੇਂ ਮਿੰਟ ਵਿੱਚ ਹਤਿੰਦਰ ਸਿੰਘ ਨੇ ਗੋਲ ਕਕੇ ਸਕੋਰ 2-0 ਕੀਤਾ। ਇਸ ਤੋਂ ਖੇਡ ਦੇ 58ਵੇਂ ਮਿੰਟ ਵਿੱਚ ਮਨਜੀਤ ਅਤੇ 60ਵੇਂ ਮਿੰਟ ਵਿੱਚ ਰੋਸ਼ਨ ਕੁਮਾਰ ਨੇ ਗੋਲ ਕਰਕੇ ਸਕਰ 2-2 ਬਰਾਬਰ ਕਰ ਦਿੱਤਾ। ਇਸ ਮੈਚ ਦੇ ਬਰਾਬਰ ਰਹਿਣ ਕਰਕੇ ਦੋਵੇਂ ਟੀਮਾਂ ਨੂੰ ਇਕ ਇਕ ਅੰਕ ਮਿਿਲਆ।

ਅੱਜ ਦੇ ਮੈਚ ਦੇ ਮੁੱਖ ਮਹਿਮਾਨ ਭਾਰਤੀ ਹਾਕੀ ਟੀਮ ਦੇ ਕਪਤਾਨ ਉਲੰਪੀਅਨ ਹਰਮਨਪ੍ਰੀਤ ਸਿੰਘ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਲਖਵਿੰਦਰ ਪਾਲ ਸਿੰਘ ਖਹਿਰਾ, ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁੱਲੂ, ਰਾਮ ਪ੍ਰਤਾਪ, ਪ੍ਰੋਫੈਸਰ ਕ੍ਰਿਪਾਲ ਸਿੰਘ ਮਠਾਰੂ, ਐਲ ਆਰ ਨਈਅਰ, ਬਲਜੀਤ ਸਿੰਘ ਉਲੰਪੀਅਨ ਸੁਰਜੀਤ ਸਿੰਘ ਦੇ ਵੱਡੇ ਭਰਾ, ਹਰਿੰਦਰ ਸੰਘਾ, ਗੁਰਿੰਦਰ ਸੰਘਾ, ਰਣਬੀਰ ਟੁੱਟ, ਨਰਿੰਦਰ ਪਾਲ ਸਿੰਘ ਜੱਜ, ਨੱਥਾ ਸਿੰਘ ਗਾਖਲ, ਉਲੰਪੀਅਨ ਮੁਖਬੈਨ ਸਿੰਘ, ਬਲਜੀਤ ਸਿੰਘ ਚੰਦੀ, ਗੌਰਵ ਮਹਾਜਨ, ਕੁਲਵਿੰਦਰ ਸਿੰਘ ਥਿਆੜਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

25 ਅਕਤੂਬਰ ਦੇ ਮੈਚ

ਇੰਡੀਅਨ ਏਅਰ ਫੋਰਸ ਬਨਾਮ ਪੰਜਾਬ ਪੁਲਿਸ – 4-30 ਵਜੇ

ਭਾਰਤੀ ਰੇਲਵੇ ਬਨਾਮ ਸੀਆਰਪੀਐਫ – 5-45 ਵਜੇ

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।