bypass

10 ਅਪ੍ਰੈਲ , 2025 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਤੇ ਹਰਿਆਣਾ ਦੇ ਇਕ ਹਿੱਸੇ ਨੂੰ ਟ੍ਰੈਫਿਕ ਦੀ ਭੀੜ ਤੋਂ ਰਾਹਤ ਦੇਣ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਲਈ ਬਿਹਤਰ ਸੰਪਰਕ ਮਾਰਗ ਮਜ਼ਬੂਤ ਕਰਦੇ ਹੋਏ ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਜ਼ੀਰਕਰਪੁਰ ਬਾਈਪਾਸ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ। 1878831 ਕਰੋੜ ਰੁਪਏ ਦੀ ਲਾਗਤ ਨਾਲ ਛੇ ਲੇਨ ਦਾ 19.2 ਕਿਲੋਮੀਟਰ ਲੰਬਾ ਇਹ ਬਾਈਪਾਸ ਜ਼ੀਰਕਪੁਰ ਦੇ ਨਾਲ-ਨਾਲ ਪੰਚਕੂਲਾ ’ਚ ਵੀ ਵਾਹਨਾਂ ਦੀ ਭੀੜ ਘੱਟ ਕਰੇਗਾ। ਇਸ ਜ਼ਰੀਏ ਪਟਿਆਲਾ, ਦਿੱਲੀ ਤੇ ਮੋਹਾਲੀ ਏਅਰੋਸਿਟੀ ਤੋਂ ਆਉਣ ਵਾਲੇ ਵਾਹਨਾਂ ਨੂੰ ਡਾਇਵਰਟ ਕੀਤਾ ਜਾ ਸਕੇਗਾ। ਇਹ ਬਾਈਪਾਸ ਜ਼ੀਕਰਪੁਰ-ਪਟਿਆਲਾ ਰਾਜਮਾਰਗ (ਐੱਨਐੱਚ-7) ਦੇ ਜੰਕਸ਼ਨ ਤੋਂ ਸ਼ੁਰੂ ਹੋ ਕੇ ਜ਼ੀਕਰਪੁਰ-ਪਰਵਾਣੂ ਰਾਜਮਾਰਗ (ਐੱਨਐੱਚ-5) ’ਤੇ ਪੁਰਾਣੇ ਪੰਚਕੂਲਾ ਲਾਈਟ ਪੁਆਇਂਟ ’ਤੇ ਖ਼ਤਮ ਹੋਵੇਗਾ। ਇਸ ਲਈ ਐੱਨਐੱਚਏਆਈ ਨੇ ਪਿਛਲੇ ਸਾਲ ਦਸੰਬਰ ’ਚ ਟੈਂਡਰ ਖੋਲ੍ਹੇ ਸਨ, ਪਰ ਉਦੋਂ ਤੱਕ ਇਸ ਯੋਜਨਾ ਦੀ ਲਾਗਤ ਕਰੀਬ 1300 ਕਰੋੜ ਰੁਪਏ ਸੀ।

ਸੰਖੇਪ: 19 ਕਿਲੋਮੀਟਰ ਲੰਬੇ ਜ਼ੀਰਕਪੁਰ ਬਾਈਪਾਸ ਨੂੰ ਮਨਜ਼ੂਰੀ ਮਿਲੀ, ਪੰਜਾਬ-ਹਰਿਆਣਾ ਵਿਚ ਟ੍ਰੈਫਿਕ ਘਟਾਉਣ ਲਈ ਲਿਆ ਅਹਿਮ ਫੈਸਲਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।