3 ਸਤੰਬਰ 2024 : ਜਰਮਨੀ ਵਿੱਚ ਚੱਲ ਰਹੀ ਦੂਜੀ ਵਿਸ਼ਵ ਡੈੱਫ ਸ਼ੂਟਿੰਗ ਚੈਂਪੀਅਨਸ਼ਿਪ ਦੇ ਦੂਜੇ ਦਿਨ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਭਾਰਤ ਦਾ ਦਬਦਬਾ ਰਿਹਾ। ਇਸ ਵਰਗ ਦੇ ਤਿੰਨੋਂ ਤਗ਼ਮੇ ਭਾਰਤੀਆਂ ਦੇ ਨਾਮ ਰਹੇ। ਇਸ ਦੌਰਾਨ ਧਨੁਸ਼ ਸ੍ਰੀਕਾਂਤ ਨੇ ਸੋਨੇ, ਸ਼ੌਰਿਆ ਸੈਣੀ ਨੇ ਚਾਂਦੀ ਅਤੇ ਮੁਹੰਮਦ ਮੁਰਤਜ਼ਾ ਵਾਨੀਆ ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਧਨੁਸ਼ ਨੇ ਇੱਕ ਦਿਨ ਵਿੱਚ ਦੋ ਵਿਸ਼ਵ ਰਿਕਾਰਡ ਬਣਾਏ। ਪਹਿਲਾਂ ਉਸ ਨੇ ਪਹਿਲੇ ਕੁਆਲੀਫਿਕੇਸ਼ਨ ਗੇੜ ਵਿੱਚ 632.7 ਦੇ ਸਕੋਰ ਨਾਲ ਵਿਸ਼ਵ ਰਿਕਾਰਡ ਬਣਾਇਆ ਅਤੇ ਫਿਰ ਫਾਈਨਲ ਵਿੱਚ 251.7 ਦੇ ਸਕੋਰ ਨਾਲ ਪਿਛਲਾ ਵਿਸ਼ਵ ਰਿਕਾਰਡ ਤੋੜ ਦਿੱਤਾ। 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।