ਭਾਰਤ ਵਿਚ ਲੋਕ ਆਮ ਤੌਰ ‘ਤੇ ਗਾਂ ਦੇ ਦੁੱਧ ਨੂੰ ਬਿਹਤਰ ਮੰਨਦੇ ਹਨ। ਜਿਨ੍ਹਾਂ ਲੋਕਾਂ ਨੂੰ ਮੱਝ ਦੇ ਦੁੱਧ ਨੂੰ ਪਚਾਉਣ ਵਿੱਚ ਦਿੱਕਤ ਹੁੰਦੀ ਹੈ, ਉਨ੍ਹਾਂ ਲਈ ਗਾਂ ਦਾ ਦੁੱਧ ਵਧੀਆ ਵਿਕਲਪ ਹੁੰਦਾ ਹੈ, ਕਿਉਂਕਿ ਇਹ ਕਾਫ਼ੀ ਹਲਕਾ ਹੁੰਦਾ ਹੈ। ਹਾਲ ਹੀ ‘ਚ ਹੋਏ ਇੱਕ ਅਧਿਐਨ ਮੁਤਾਬਿਕ ਜੇਕਰ ਔਰਤਾਂ ਗਾਂ ਦੇ ਦੁੱਧ ਤੋਂ ਕੌਫ਼ੀ ਜਾਂ ਚਾਹ ਬਣਾ ਕੇ ਪੀਂਦੀਆਂ ਹਨ ਤਾਂ ਉਨ੍ਹਾਂ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਖੋਜਕਰਤਾਵਾਂ ਨੇ ਪਾਇਆ ਹੈ ਕਿ ਜਿਨ੍ਹਾਂ ਔਰਤਾਂ ਨੇ ਆਪਣੇ ਜੀਵਨ ਕਾਲ ਵਿੱਚ ਰੋਜ਼ਾਨਾ ਘੱਟੋ-ਘੱਟ 400 ਮਿਲੀਲੀਟਰ ਗਾਂ ਦੇ ਦੁੱਧ ਦਾ ਸੇਵਨ ਕੀਤਾ ਹੈ, ਉਨ੍ਹਾਂ ਨੂੰ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਸ ਅਧਿਐਨ ‘ਚ ਕਿਹਾ ਗਿਆ ਹੈ ਕਿ ਗਾਂ ਦੇ ਦੁੱਧ ‘ਚ ਚਰਬੀ ਹੁੰਦੀ ਹੈ ਜਾਂ ਨਹੀਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਜੇਕਰ ਕੋਈ ਔਰਤ ਨਿਯਮਿਤ ਤੌਰ ‘ਤੇ ਗਾਂ ਦੇ ਦੁੱਧ ਤੋਂ ਬਣੀ ਚਾਹ ਜਾਂ ਕੌਫ਼ੀ ਪੀਂਦੀ ਹੈ ਤਾਂ ਉਸ ਨੂੰ ਅਜਿਹੇ ਖ਼ਤਰਿਆਂ ਦਾ ਸਾਹਮਣਾ ਜ਼ਰੂਰ ਕਰਨਾ ਪਵੇਗਾ।

ਕੀ ਹੈ ਇਸ ਦਾ ਕਾਰਨ, ਆਓ ਜਾਣਦੇ ਹਾਂ:
ਸਵੀਡਨ ਦੀ ਉਪਸਾਲਾ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕਿਹਾ ਕਿ ਦੁੱਧ ਵਿੱਚ ਮੌਜੂਦ ਲੈਕਟੋਜ਼ ਸਮੇਂ ਦੇ ਨਾਲ ਸਰੀਰ ਦੇ ਸੈੱਲਾਂ ਵਿੱਚ ਸੋਜਸ਼ ਵਧਾਉਂਦਾ ਹੈ, ਜਿਸ ਨਾਲ ਦਿਲ ‘ਤੇ ਜ਼ਿਆਦਾ ਤਣਾਅ ਪੈਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਜਿਹਾ ਸਿਰਫ਼ ਔਰਤਾਂ ਵਿੱਚ ਹੀ ਹੁੰਦਾ ਹੈ ਕਿਉਂਕਿ ਉਨ੍ਹਾਂ ਦੇ ਸਰੀਰ ਵਿੱਚ ਲੈਕਟੋਜ਼ ਨੂੰ ਹਜ਼ਮ ਕਰਨ ਦਾ ਵਧੀਆ ਸਿਸਟਮ ਨਹੀਂ ਹੁੰਦਾ ਹੈ। ਦੂਜਾ, ਮਰਦਾਂ ਦਾ ਸਰੀਰ ਲੈਕਟੋਜ਼ ਨੂੰ ਚੰਗੀ ਤਰ੍ਹਾਂ ਹਜ਼ਮ ਕਰਦਾ ਹੈ। ਇਹ ਅਧਿਐਨ BMC ਮੈਡੀਸਨ ਜਰਨਲ ਵਿੱਚ ਪ੍ਰਕਾਸ਼ਿਤ ਹੋਇਆ ਹੈ। ਇਸ ਦੇ ਲਈ 1 ਲੱਖ ਤੋਂ ਵੱਧ ਲੋਕਾਂ ਦੇ ਸਿਹਤ ਡੇਟਾ ਨੂੰ ਇਕੱਠਾ ਕੀਤਾ ਗਿਆ ਅਤੇ ਵਿਸ਼ਲੇਸ਼ਣ ਕੀਤਾ ਗਿਆ। ਇਸ ਵਿੱਚ 60 ਹਜ਼ਾਰ ਔਰਤਾਂ ਅਤੇ 40 ਹਜ਼ਾਰ ਪੁਰਸ਼ ਸ਼ਾਮਲ ਕੀਤਾ ਗਏ ਸਨ।

33 ਸਾਲਾਂ ਦੇ ਡੇਟਾ ਦੇ ਵਿਸ਼ਲੇਸ਼ਣ ਵਿੱਚ ਸਾਹਮਣੇ ਆਏ ਹੈਰਾਨ ਕਰਨ ਵਾਲੇ ਨਤੀਜੇ
ਇਸ ਅਧਿਐਨ ‘ਚ ਖੋਜਕਰਤਾਵਾਂ ਨੇ ਇਨ੍ਹਾਂ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ‘ਤੇ ਪਿਛਲੇ 33 ਸਾਲਾਂ ਦੇ ਅੰਕੜੇ ਇਕੱਠੇ ਕੀਤੇ ਅਤੇ ਫਿਰ ਇਸ ਨਤੀਜੇ ‘ਤੇ ਪਹੁੰਚੇ ਕਿ ਗਾਂ ਦਾ ਦੁੱਧ ਪੀਣ ਨਾਲ ਔਰਤਾਂ ‘ਚ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ। ਅਧਿਐਨ ਮੁਤਾਬਕ ਜੋ ਔਰਤਾਂ ਰੋਜ਼ਾਨਾ ਗਾਂ ਦੇ ਦੁੱਧ ਨਾਲ ਕੌਫੀ ਪੀਂਦੀਆਂ ਹਨ, ਉਨ੍ਹਾਂ ‘ਚ ਕੋਰੋਨਰੀ ਹਾਰਟ ਡਿਜ਼ੀਜ਼ ਦਾ ਖਤਰਾ 5 ਫੀਸਦੀ ਵੱਧ ਹੁੰਦਾ ਹੈ। ਇਹਨਾਂ ਵਿੱਚ ਹਾਰਟ ਫੇਲ, ਦਿਲ ਦਾ ਦੌਰਾ ਅਤੇ ਸਟ੍ਰੋਕ ਵੀ ਸ਼ਾਮਲ ਹਨ।

ਅਧਿਐਨ ‘ਚ ਪਾਇਆ ਗਿਆ ਕਿ ਔਰਤਾਂ ਜਿੰਨਾ ਜ਼ਿਆਦਾ ਗਾਂ ਦਾ ਦੁੱਧ ਪੀਂਦੀਆਂ ਹਨ, ਦਿਲ ਦੀ ਬੀਮਾਰੀ ਦਾ ਖ਼ਤਰਾ ਓਨਾ ਹੀ ਜ਼ਿਆਦਾ ਹੁੰਦਾ ਹੈ। ਜਿਹੜੀਆਂ ਔਰਤਾਂ ਰੋਜ਼ਾਨਾ 600 ਮਿਲੀਲੀਟਰ ਗਾਂ ਦਾ ਦੁੱਧ ਪੀਂਦੀਆਂ ਹਨ, ਉਨ੍ਹਾਂ ਵਿੱਚ ਦਿਲ ਦੀ ਬਿਮਾਰੀ ਦਾ ਖ਼ਤਰਾ 12 ਪ੍ਰਤੀਸ਼ਤ ਵੱਧ ਹੁੰਦਾ ਹੈ, ਜਦੋਂ ਕਿ ਜੋ ਔਰਤਾਂ ਰੋਜ਼ਾਨਾ 800 ਮਿਲੀਲੀਟਰ ਗਾਂ ਦਾ ਦੁੱਧ ਪੀਂਦੀਆਂ ਹਨ ਉਨ੍ਹਾਂ ਵਿੱਚ ਦਿਲ ਦੀ ਬਿਮਾਰੀ ਦਾ ਖ਼ਤਰਾ 21 ਪ੍ਰਤੀਸ਼ਤ ਵੱਧ ਹੁੰਦਾ ਹੈ। ਹਾਲਾਂਕਿ ਇਸ ਅਧਿਐਨ ‘ਚ ਕਿਹਾ ਗਿਆ ਹੈ ਕਿ ਜੋ ਔਰਤਾਂ ਨਿਯਮਿਤ ਤੌਰ ‘ਤੇ ਗਾਂ ਦਾ ਦੁੱਧ ਪੀਂਦੀਆਂ ਹਨ, ਉਨ੍ਹਾਂ ਨੂੰ ਨੁਕਸਾਨ ਹੁੰਦਾ ਹੈ। ਕਦੇ-ਕਦਾਈਂ ਅਜਿਹਾ ਕਰਨ ਵਾਲਿਆਂ ਨਾਲ ਅਜਿਹਾ ਨਹੀਂ ਹੁੰਦਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।