1 ਅਕਤੂਬਰ 2024 : ਮਸ਼ਹੂਰ ਕ੍ਰਿਕਟਰ ਹਾਰਦਿਕ ਪੰਡਯਾ (Hardik Pandya) ਆਪਣੀ ਨਿੱਜੀ ਜ਼ਿੰਦਗੀ ਕਰਕੇ ਚਰਚਾ ਵਿੱਚ ਹੈ। ਪਿੱਛੇ ਜਿਹੇ ਹਾਰਦਿਕ ਪੰਡਯਾ ਤੇ ਉਸਦੀ ਪਤਨੀ ਨਤਾਸ਼ਾ ਸਟੈਨਕੋਵਿਚ (Natasa Stankovic) ਦਾ ਤਲਾਕ ਹੋ ਗਿਆ ਹੈ। ਨਤਾਸ਼ਾ ਸਟੈਨਕੋਵਿਚ ਆਸਟ੍ਰੇਲੀਆ ਦੇਸ਼ ਨਾਲ ਸੰਬੰਧ ਰੱਖਦੀ ਹੈ। ਤਲਾਕ ਤੋਂ ਬਾਅਦ ਇੱਕ ਵਾਰ ਫਿਰ ਨਤਾਸ਼ਾ ਛੁੱਟੀਆਂ ਮਨਾਉਣ ਲਈ ਭਾਰਤ ਆਈ ਹੈ। ਉਸਦੀ ਵਾਇਰਲ ਵੀਡੀਓ ਨੇ ਇੱਕ ਵਾਰ ਫਿਰ ਉਹਨਾਂ ਨੂੰ ਸੁਰਖੀਆਂ ਵਿੱਚ ਲੈ ਆਂਦਾ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਨਤਾਸ਼ਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਹਨ। ਉਹ ਸਵੀਮਿੰਗ ਪੂਲ ‘ਚ ਇੱਕ ਆਦਮੀ ਨਾਲ ਮਸਤੀ ਕਰਦੀ ਦਿਖਾਈ ਦਿੱਤੀ। ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਹਾਰਦਿਕ ਪੰਡਯਾ ਤੋਂ ਵੱਖ ਹੋਣ ਤੋਂ ਬਾਅਦ ਨਤਾਸ਼ਾ ਦਾ ਸੰਬੰਧ ਅਲੈਗਜ਼ੈਂਡਰ ਅਲੈਕਸ ਇਲਿਕ (Aleksandar Alex Ilic) ਨਾਲ ਜੋੜਿਆ ਜਾ ਰਿਹਾ ਹੈ। ਉਹ ਇੱਕ ਮਾਡਲ, ਐਕਟਰ ਅਤੇ ਫਿਟਨੈੱਸ ਟ੍ਰੇਨਰ ਹੈ। ਹੁਣ ਅਲੈਗਜ਼ੈਂਡਰ ਨੇ ਨਤਾਸ਼ਾ ਨਾਲ ਗੋਆ ‘ਚ ਛੁੱਟੀਆਂ ਮਨਾਉਣ ਦਾ ਵੀਡੀਓ ਸ਼ੇਅਰ ਕੀਤਾ ਹੈ ਅਤੇ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਡੇਟ ਕਰਨ ਦੀਆਂ ਅਫਵਾਹਾਂ ਇੱਕ ਵਾਰ ਫਿਰ ਤੇਜ਼ ਹੋ ਗਈਆਂ ਹਨ।
ਅਲੈਗਜ਼ੈਂਡਰ ਐਲੇਕਸ ਇਲਿਕ ਦੁਆਰਾ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਗਈ ਇਸ ਵੀਡੀਓ ਵਿੱਚ ਨਤਾਸ਼ਾ ਪਾਣੀ ਵਿੱਚ ਤੈਰਦੇ ਹੰਸ ਦੇ ਗੁਬਾਰੇ ‘ਤੇ ਆਰਾਮ ਕਰਦੀ ਨਜ਼ਰ ਆ ਰਹੀ ਹੈ ਅਤੇ ਐਲੇਕਸ ਸ਼ਰਾਰਤ ਨਾਲ ਉਸ ਨੂੰ ਪਿੱਛੇ ਤੋਂ ਧੱਕਾ ਦੇ ਰਿਹਾ ਹੈ। ਇਹ ਕਲਿੱਪ ਹੁਣ ਇੰਟਰਨੈੱਟ ‘ਤੇ ਵਾਇਰਲ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਜੁਲਾਈ ਦੀ ਸ਼ੁਰੂਆਤ ਵਿੱਚ ਹਾਰਦਿਕ ਅਤੇ ਨਤਾਸ਼ਾ ਦੁਆਰਾ ਤਲਾਕ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਨੇ ਇਸ ਬਾਰੇ ਬਿਆਨ ਦਿੰਦਿਆਂ ਕਿਹਾ ਕਿ ਉਹ ਦੋਵਾਂ ਦੀ ਸਹਿਮਤੀ ਨਾਲ ਵੱਖ ਹੋ ਰਹੇ ਹਨ। ਉਨ੍ਹਾਂ ਨੇ ਜੋ ਇਹ ਫ਼ੈਸਲਾ ਕੀਤਾ ਹੈ, ਉਹ ਦੋਵਾਂ ਦੇ ਹਿੱਤ ਵਿੱਚ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਇਹ ਸਾਡੇ ਲਈ ਇੱਕ ਮੁਸ਼ਕਿਲ ਫ਼ੈਸਲਾ ਸੀ, ਕਿਉਂਕਿ ਅਸੀਂ ਇਕੱਠੇ ਖੁਸ਼ੀ, ਆਪਸੀ ਸਨਮਾਨ ਅਤੇ ਪਿਆਰ ਪਾਇਆ ਹੈ। ਬੇਟਾ ਅਗਸਤਿਆ ਸਾਡੇ ਦੋਹਾਂ ਦੇ ਜੀਵਨ ਦਾ ਕੇਂਦਰ ਬਿੰਦੂ ਹੋਵੇਗਾ ਅਤੇ ਸਹਿ-ਮਾਪੇ ਹੋਣ ਦੇ ਨਾਤੇ ਅਸੀਂ ਇਸ ਔਖੇ ਅਤੇ ਸੰਵੇਦਨਸ਼ੀਲ ਸਮੇਂ ਵਿੱਚ ਉਸ ਦੀ ਖੁਸ਼ੀ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।