26 ਜੂਨ (ਪੰਜਾਬੀ ਖਬਰਨਾਮਾ):ਦੇਸ਼ ‘ਚ ਬੁੱਧਵਾਰ ਯਾਨੀ 26 ਜੂਨ ਤੋਂ ਨਵੇਂ ਟੈਲੀਕਾਮ ਕਾਨੂੰਨ ਲਾਗੂ ਹੋ ਜਾਣਗੇ। ਨਵਾਂ ਦੂਰਸੰਚਾਰ ਐਕਟ 2023 ਇੰਡੀਅਨ ਟੈਲੀਗ੍ਰਾਫ ਐਕਟ 1885 ਅਤੇ ਇੰਡੀਅਨ ਵਾਇਰਲੈੱਸ ਟੈਲੀਗ੍ਰਾਫ ਐਕਟ 1933 ਦੀ ਥਾਂ ਲਵੇਗਾ। ਨਵਾਂ ਦੂਰਸੰਚਾਰ ਕਾਨੂੰਨ ਦੂਰਸੰਚਾਰ ਦੇ ਖੇਤਰ ਵਿੱਚ ਲਗਾਤਾਰ ਹੋ ਰਹੇ ਨਵੇਂ ਤਕਨੀਕੀ ਬਦਲਾਅ ਦੇ ਮੱਦੇਨਜ਼ਰ ਪੇਸ਼ ਕੀਤਾ ਗਿਆ ਹੈ। ਨਵੇਂ ਐਕਟ ਨੂੰ ਦੋਵਾਂ ਸਦਨਾਂ ਨੇ ਪਿਛਲੇ ਸਾਲ ਦਸੰਬਰ ਵਿੱਚ ਪ੍ਰਵਾਨਗੀ ਦਿੱਤੀ ਸੀ ਅਤੇ ਰਾਸ਼ਟਰਪਤੀ ਨੇ ਵੀ ਉਸੇ ਮਹੀਨੇ ਇਸ ਐਕਟ ਉੱਤੇ ਦਸਤਖਤ ਕੀਤੇ ਸਨ। ਹੁਣ ਇਸ ਨੂੰ ਲਾਗੂ ਕੀਤਾ ਜਾ ਰਿਹਾ ਹੈ।

ਅਧਿਕਾਰਤ ਗੈਜੇਟ ਨੋਟੀਫਿਕੇਸ਼ਨ ਦੇ ਅਨੁਸਾਰ ਨਵੇਂ ਐਕਟ ਦੀਆਂ ਧਾਰਾਵਾਂ 1,2, 10 ਤੋਂ 30, 42 ਤੋਂ 44, 46, 47, 50 ਤੋਂ 58, 61,62 ਬੁੱਧਵਾਰ, 26 ਜੂਨ 2024 ਤੋਂ ਲਾਗੂ ਹੋ ਜਾਣਗੀਆਂ। ਸਪੈਕਟਰਮ ਆਕਸ਼ਨ ਅਤੇ ਐਲੋਕੇਸ਼ਨ, ਕੁਝ ਨਿਯਮਾਂ ਦੀ ਉਲੰਘਣਾ ਨਾਲ ਸਬੰਧਤ ਮਾਮਲਿਆਂ ਦਾ ਨਿਪਟਾਰਾ ਅਤੇ ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਐਕਟ 1997 ਬੁੱਧਵਾਰ ਭਾਵ ਕਿ ਅੱਜ ਤੋਂ ਲਾਗੂ ਹੋਵੇਗਾ।

ਨਵੇਂ ਟੈਲੀਕਾਮ ਨਿਯਮਾਂ ਵਿੱਚ ਐਮਰਜੈਂਸੀ ਦੌਰਾਨ ਟੈਲੀਕਾਮ ਸੇਵਾਵਾਂ ‘ਤੇ ਅਥਾਰਟੀ ਦੇ ਨਿਯੰਤਰਣ ਲਈ ਨਿਯਮ ਬਣਾਏ ਗਏ ਹਨ। ਸਰਕਾਰ ਇਸ ਵਿਵਸਥਾ ਦੀ ਵਰਤੋਂ ਸੁਰੱਖਿਆ ਸਥਾਪਤ ਕਰਨ, ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਅਪਰਾਧਾਂ ਨੂੰ ਰੋਕਣ ਲਈ ਕਰ ਸਕੇਗੀ। ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ ਟੈਲੀਕਾਮ ਆਮ ਲੋਕਾਂ ਨੂੰ ਸਸ਼ਕਤ ਬਣਾਉਣ ਲਈ ਇਕ ਮਹੱਤਵਪੂਰਨ ਮਾਧਿਅਮ ਹੈ, ਹਾਲਾਂਕਿ ਇਸ ਦੀ ਦੁਰਵਰਤੋਂ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਹ ਐਕਟ ਆਮ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਜ਼ਰੂਰੀ ਕਦਮ ਚੁੱਕੇਗਾ।

ਉੱਥੇ ਹੀ ਨਵੇਂ ਕਾਨੂੰਨ ਮੁਤਾਬਕ ਦੂਰਸੰਚਾਰ ਸੇਵਾਵਾਂ ਦੀ ਸਥਾਪਨਾ, ਸੰਚਾਲਨ ਅਤੇ ਪ੍ਰਦਾਨ ਕਰਨ ਲਈ ਸਰਕਾਰ ਦੀ ਮਨਜ਼ੂਰੀ ਦੀ ਲੋੜ ਹੋਵੇਗੀ। ਨੋਟੀਫਿਕੇਸ਼ਨ ਅਨੁਸਾਰ ਇਸ ਐਕਟ ਦਾ ਉਦੇਸ਼ ਦੂਰਸੰਚਾਰ ਖੇਤਰ ਵਿੱਚ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਵੀ ਹੈ। ਜਿਸ ਨਾਲ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ ਅਤੇ ਦੂਰਸੰਚਾਰ ਸੇਵਾਵਾਂ, ਤਕਨਾਲੌਜੀ, ਉਤਪਾਦਾਂ, ਪਾਇਲਟ ਪ੍ਰੋਜੈਕਟਾਂ ਨਾਲ ਸਬੰਧਤ ਵਿਕਾਸ ਵਿੱਚ ਮਦਦ ਕੀਤੀ ਜਾ ਸਕੇਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।