ਨਵੀਂ ਦਿੱਲੀ : ਪਾਕਿਸਤਾਨੀ ਟੀਮ ਇਸ ਸਮੇਂ ਆਸਟ੍ਰੇਲੀਆ ਦੌਰੇ ‘ਤੇ ਹੈ, ਜਿੱਥੇ ਉਹ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡ ਰਹੀ ਹੈ। ਪਾਕਿਸਤਾਨ ਨੂੰ ਇਸ ਸੀਰੀਜ਼ ਦੇ ਪਹਿਲੇ ਮੈਚ ‘ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪਾਕਿਸਤਾਨ ਦੇ ਸਾਬਕਾ ਕਪਤਾਨ ਵਸੀਮ ਅਕਰਮ ਨੇ ਟੀਮ ਦੇ ਇਕ ਖਿਡਾਰੀ ਬਾਰੇ ਅਜਿਹਾ ਖੁਲਾਸਾ ਕੀਤਾ ਕਿ ਇੰਗਲੈਂਡ ਦੇ ਮਾਈਕਲ ਵਾਨ ਹੈਰਾਨ ਰਹਿ ਗਏ। ਅਕਰਮ ਨੇ ਇਹ ਖੁਲਾਸਾ ਕਾਮਰਾਨ ਗੁਲਾਮ ਨੂੰ ਲੈ ਕੇ ਕੀਤਾ ਸੀ।
ਅਕਰਮ ਦੀ ਗੱਲ ਸੁਣ ਕੇਹੈਰਾਨ ਹੋਇਆ ਵਾਨ
ਅਕਰਮ ਤੇ ਵਾਨ ਪਹਿਲੇ ਵਨਡੇ ਵਿਚ ਆਸਟ੍ਰੇਲੀਆਈ ਪਾਰੀ ਦੌਰਾਨ ਕਾਮਰਨ ਗੁਲਾਮ ਬਾਰੇ ਗੱਲ ਕਰ ਰਹੇ ਸਨ। ਅਕਰਮ ਨੇ ਇਸ ਦੌਰਾਨ ਦੱਸਿਆ ਕਿ ਕਾਮਰਨ ਗੁਲਾਮ ਦੇ 11 ਭਰਾ ਅਤੇ ਚਾਰ ਭੈਣਾਂ ਹਨ। ਯਾਨੀ ਉਸ ਦੇ ਪਿਤਾ ਦੇ ਕੁੱਲ 12 ਲੜਕੇ ਅਤੇ ਚਾਰ ਲੜਕੀਆਂ ਹਨ। ਇਹ ਸੁਣ ਕੇ ਵਾਨ ਨੂੰ ਯਕੀਨ ਨਾ ਹੋਇਆ।
ਵਸੀਮ ਅਕਰਮ– ਕਾਮਰਾ ਗੁਲਾਮ ਵੱਡੇ ਪਰਿਵਾਰ ’ਚੋਂ ਆਉਂਦਾ ਹੈ। ਉਹ ਆਪਣੇ 12 ਭਰਾਵਾਂ ਵਿੱਚੋਂ 11ਵੇਂ ਨੰਬਰ ‘ਤੇ ਹੈ ਅਤੇ ਉਸ ਦੀਆਂ ਚਾਰ ਭੈਣਾਂ ਵੀ ਹਨ।
ਮਾਈਕਲ ਵਾਨ – 16 ਬੱਚੇ, ਵਾਹ! ਉਮਰ ਦਾ ਫ਼ਰਕ ਕਿੰਨਾ ਹੈ? ਇਹ ਰੌਚਕ ਹੈ।
ਪਾਕਿਸਤਾਨ ਨੂੰ ਮਿਲੀ ਹਾਰ
ਪਾਕਿਸਤਾਨ ਨੂੰ ਪਹਿਲੇ ਵਨਡੇ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਨਵੇਂ ਕਪਤਾਨ ਮੁਹੰਮਦ ਰਿਜ਼ਵਾਨ ਪਹਿਲੀ ਵਾਰ ਟੀਮ ਦੀ ਕਪਤਾਨੀ ਕਰ ਰਹੇ ਸਨ ਪਰ ਜਿੱਤ ਨਾਲ ਸ਼ੁਰੂਆਤ ਨਹੀਂ ਕਰ ਸਕੇ। ਪਾਕਿਸਤਾਨ ਨੇ ਇਸ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕੀਤੀ ਪਰ ਵੱਡਾ ਸਕੋਰ ਨਹੀਂ ਬਣਾ ਸਕਿਆ। ਪਾਕਿਸਤਾਨ ਦੀ ਪੂਰੀ ਟੀਮ 203 ਦੌੜਾਂ ‘ਤੇ ਢੇਰ ਹੋ ਗਈ। ਆਸਟ੍ਰੇਲੀਆ ਨੇ ਇਹ ਟੀਚਾ 33.3 ਓਵਰਾਂ ਵਿਚ ਅੱਠ ਵਿਕਟਾਂ ਗੁਆ ਕੇ ਹਾਸਿਲ ਕਰ ਲਿਆ। ਪਾਕਿਸਤਾਨੀ ਗੇਂਦਬਾਜ਼ਾਂ ਨੇ ਆਸਟ੍ਰੇਲੀਆ ਲਈ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਪਰ ਅੰਤ ਵਿਚ ਕਪਤਾਨ ਪੈਟ ਕਮਿੰਸ ਦੀਆਂ 32 ਦੌੜਾਂ ਦੀ ਅਜੇਤੂ ਪਾਰੀ ਦੇ ਦਮ ’ਤੇ ਮੇਜ਼ਬਾਨ ਟੀਮ ਜਿੱਤ ਹਾਸਿਲ ਕਰਨ ਵਿਚ ਕਾਮਯਾਬ ਰਹੀ।
ਪਾਕਿਸਤਾਨ ਲਈ ਹੈਰਿਸ ਰੌਫ ਨੇ ਤਿੰਨ ਵਿਕਟਾਂ ਲਈਆਂ। ਸ਼ਾਹੀਨ ਸ਼ਾਹ ਅਫਰੀਦੀ ਨੇ ਦੋ ਵਿਕਟਾਂ ਲਈਆਂ। ਨਸੀਮ ਸ਼ਾਹ ਅਤੇ ਮੁਹੰਮਦ ਹਸਨੈਨ ਨੇ ਇਕ-ਇਕ ਵਿਕਟ ਲਈ।