ਵਾਸ਼ਿੰਗਟਨ : ਅਮਰੀਕਾ ‘ਚ ਡੋਨਾਲਾਡ ਟਰੰਪ ਤੇ ਕਮਲਾ ਹੈਰਿਸ ਨੂੰ ਚੁਣਨ ਲਈ ਵੋਟਾਂ ਦਾ ਆਖ਼ਰੀ ਪੜਾਅ ਸ਼ੁਰੂ ਹੋ ਗਿਆ ਹੈ। ਆਪਣੇ ਨੇਤਾ ਨੂੰ ਚੁਣਨ ਲਈ ਅਮਰੀਕੀ ਨਾਗਰਿਕ ਆਪਣੀ ਵੋਟ ਦਾ ਇਸਤੇਮਾਲ ਕਰਣਗੇ। ਅਮਰੀਕਾ ਦੇ ਜ਼ਿਆਦਾਤਰ ਖੇਤਰਾਂ ‘ਚ ਵੋਟ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਦੀ ਸ਼ਾਮ ਨੂੰ ਕਰੀਬ ਚਾਰ ਵਜੇ ਲਗਪਗ ਸ਼ੁਰੂ ਹੋਣਗੀਆਂ ਤੇ ਅਗਲੇ ਦਿਨ ਬੁੱਧਵਾਰ ਸਵੇਰੇ 6 ਵਜੇ ਤਕ ਚੱਲਣਗੀਆਂ। 2020 ਦੇ ਅਮਰੀਕਾਂ ਰਾਸ਼ਟਰਪਤੀ ਚੋਣਾਂ ਲਈ 3 ਨਵੰਬਰ ਨੂੰ ਵੋਟਾਂ ਸ਼ੁਰੂ ਹੋਈਆਂ ਸੀ ਤੇ ਜੋਅ ਬਾਈਡਨ ਨੂੰ 7 ਨਵੰਬਰ ਨੂੰ ਜੇਤੂ ਐਲਾਨ ਕੀਤਾ ਗਿਆ ਸੀ।
ਕਰਨਾ ਪਵੇਗਾ ਨਤੀਜੇ ਦਾ ਇੰਤਜ਼ਾਰ
ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਚੋਣਾਂ ਕਾਫ਼ੀ ਨੇੜੇ ਹੈ ਕਿਤੇ ਟਰੰਪ ਅੱਗੇ ਹੈ ਤੇ ਕਿਤੇ ਕਮਲਾ ਹੈਰਿਸ। ਇਸ ਲਈ ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ‘ਚ ਕੁਝ ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਹਾਲਾਂਕਿ ਅਮਰੀਕਾ ਦੇ ਰਾਸ਼ਟਰਪਤੀ ਲਈ ਚੋਣਾਂ ਨੂੰ ਲੈ ਕੇ ਐਲਾਨ ਹੋਇਆ ਹੈ ਕਿ ਵੋਟਿੰਗ ਦੇ ਅਗਲੇ ਦਿਨ ਜੇਤੂ ਦਾ ਐਲਾਨ ਕਰ ਦਿੱਤਾ ਜਾਵੇਗਾ ਪਰ ਇਸ ਵਾਰ ਮੁਕਾਬਲਾ ਸਖ਼ਤ ਹੋਣ ਕਾਰਨ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਐਰੀਜ਼ੋਨਾ ਤੇ ਪੈਨਸਿਲਵੇਨੀਆ ਵਰਗੀਆਂ ਕੁਝ ਸਵਿੰਗ ਸਟੇਟ ‘ਚ ਵੋਟਾਂ ਦੀ ਗਿਣਤੀ ‘ਚ ਅੰਤਰ ਕਾਫ਼ੀ ਘੱਟ ਹੋਇਆ ਤਾਂ ਇਸ ਦੀ ਪੂਰੀ ਸੰਭਾਵਨਾ ਹੈ ਕਿ ਵੋਟਾਂ ਦੁਬਾਰਾ ਗਿਣੀਆਂ ਜਾਣਗੀਆਂ ਤੇ ਇਨ੍ਹਾਂ ਹੀ ਨਹੀਂ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜੇ ਉਮੀਦਵਾਰ ਆਪਣੇ ਨਤੀਜਿਆਂ ਤੋਂ ਖੁਸ਼ ਨਹੀਂ ਹੋਏ ਤਾਂ ਉਹ ਕਾਨੂੰਨੀ ਰੂਪ ਨਾਲ ਵੀ ਚੁਣੌਤੀ ਦੇ ਸਕਦੇ ਹਨ ਇਸ ਲਈ ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਦੇ ਜੇਤੂ ਐਲਾਨ ‘ਚ ਸਮਾਂ ਲੱਗ ਸਕਦਾ ਹੈ।
ਸੱਤ ਸਵਿੰਗ ਰਾਜ਼ਾਂ ‘ਚ ਚੋਣਾਂ ਦਾ ਫੈਸਲਾ ਜਲਦੀ ਹੋਣ ਦੀ ਸੰਭਾਵਨਾ
ਯੂਨੀਵਰਸਿਟੀ ਆਫ ਫਲੋਰਿਡਾ ਇਲੈਕਸ਼ਨ ਲੈਬ ਦੇ ਵੋਟ ਟਰੈਕਰ ਅਨੁਸਾਰ ਡੈਮੋਕਰੇਟਸ ਇਕ ਵਾਰ ਫਿਰ ਇਸ ਸਾਲ ਮੇਲ ਬੈਲਟ ‘ਚ ਰਿਪਬਲਿਕਨਾਂ ਨੂੰ ਪਿੱਛੇ ਛੱਡ ਰਹੇ ਹਨ, ਹਾਲਾਂਕਿ ਰਿਪਬਲਿਕਨਾਂ ਨੇ ਇਸ ਪਾੜ ਨੂੰ ਘਟਾ ਦਿੱਤਾ ਹੈ। ਸੱਤ ਸਵਿੰਗ ਰਾਜਾਂ ‘ਚ ਜਲਦੀ ਹੀ ਚੋਣਾਂ ਦਾ ਫੈਸਲਾ ਹੋਣ ਦੀ ਸੰਭਾਵਨਾ ਹੈ ਜਿਨ੍ਹਾਂ ਵਿੱਚੋਂ ਹਰੇਕ ਦੇ ਬੈਲਟ ਨੂੰ ਸੰਭਾਲਣ ਤੇ ਗਿਣਤੀ ਕਰਨ ਦੇ ਆਪਣੇ ਨਿਯਮ ਹਨ।
ਅਮਰੀਕਾ ਦੇ ਲਗਭਗ 10 ਰਾਜਾਂ ਨੂੰ ਸਵਿੰਗ ਰਾਜ ਮੰਨਿਆ ਗਿਆ ਹੈ ਪਰ 2024 ਦੀਆਂ ਚੋਣਾਂ ਲਈ ਸਿਰਫ਼ 7 ਰਾਜਾਂ ਨੂੰ ਸਵਿੰਗ ਰਾਜ ਵਜੋਂ ਦੇਖਿਆ ਜਾ ਰਿਹਾ ਹੈ। ਇਹ ਸਵਿੰਗ ਰਾਜ ਅਰੀਜ਼ੋਨਾ, ਜਾਰਜੀਆ, ਮਿਸ਼ੀਗਨ, ਨੇਵਾਡਾ, ਉੱਤਰੀ ਕੈਰੋਲੀਨਾ, ਪੈਨਸਿਲਵੇਨੀਆ ਤੇ ਵਿਸਕਾਨਸਿਨ ਹਨ।
ਜਾਣੋ ਅਮਰੀਕਾ ‘ਚ ਚੋਣਾਂ ਤੇ ਨਤੀਜੇ ਦਾ ਸਮਾਂ
ਅਮਰੀਕਾ ਦੀਆਂ ਚੋਣਾਂ ਅੱਜ 5 ਨਵੰਬਰ 2024 ਨੂੰ ਹੋ ਰਹੀਆਂ ਹਨ। ਜ਼ਿਆਦਾਤਰ ਰਾਜਾਂ ‘ਚ ਵੋਟਿੰਗ ਸਟੇਸ਼ਨ ਸਥਾਨਕ ਸਮੇਂ ਅਨੁਸਾਰ ਸਵੇਰੇ 7 ਤੋਂ 9 ਵਜੇ ਦੇ ਵਿਚਕਾਰ ਖੁੱਲ੍ਹਣਗੇ। ਅਮਰੀਕਾ ‘ਚ ਮਲਟੀਪਲ ਟਾਈਮ ਜ਼ੋਨਾਂ ਦੀ ਰੇਂਜ ਮੱਦੇਨਜ਼ਰ ਇਹ 10:00 GMT ਤੇ 15:00 GMT ਦੇ ਵਿਚਕਾਰ ਹੋਵੇਗਾ।
ਵੋਟਿੰਗ ਕਿਹੜੇ ਸਮੇਂ ਹੋਣਗੀਆਂ ਖ਼ਤਮ
ਪੋਲ ਬੰਦ ਹੋਣ ਦਾ ਸਮਾਂ ਰਾਜ ਤੋਂ ਰਾਜ ਤੇ ਕਈ ਵਾਰ ਕਾਉਂਟੀ ਤੋਂ ਕਾਉਂਟੀ ਵੱਖ-ਵੱਖ ਹੁੰਦਾ ਹੈ। ਹਾਲਾਂਕਿ, ਜ਼ਿਆਦਾਤਰ ਪੋਲਿੰਗ ਸਟੇਸ਼ਨ ਪੂਰਬੀ ਸਮੇਂ (00:00-05:00 GMT) ਸ਼ਾਮ 7pm ਅਤੇ 11pm ਦੇ ਵਿਚਕਾਰ ਬੰਦ ਹੋ ਜਾਣਗੇ।
ਅਮਰੀਕਾ ‘ਚ ਵੋਟਾਂ ਦੀ ਗਿਣਤੀ ਕਦੋਂ ਹੋਵੇਗੀ ਸ਼ੁਰੂ
ਮਿਲੀ ਜਾਣਕਾਰੀ ਅਨੁਸਾਰ ਸ਼ਾਮ 7 ਵਜੇ ਪੂਰਬੀ ਸਮੇਂ (00:00 GMT) ‘ਤੇ ਪਹਿਲਾਂ ਵੋਟਾਂ ਬੰਦ ਹੋਣ ਦੇ ਕੁਝ ਹੀ ਘੰਟੇ ਬਾਅਦ ਨਤੀਜੇ ਆਉਣੇ ਸ਼ੁਰੂ ਹੋਣ ਦੀ ਉਮੀਦ ਹੈ। ਹਾਲਾਂਕਿ ਕੁਝ ਰਾਜਾਂ ‘ਚ ਵੋਟਾਂ ਕਈ ਘੰਟੇ ਬਾਅਦ ਬੰਦ ਹੋ ਗਈਆਂ, ਮੈਸੇਚਿਉਸੇਟਸ ਐਮਹਰਸਟ ਯੂਨੀਵਰਸਿਟੀ ‘ਚ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਰੇਮੰਡ ਜੇ.ਲਾ ਰਾਜਾ ਨੇ ਕਿਹਾ ਕਿ “ਇਹ ਵਾਸਤਵ ‘ਚ ਬਹੁਤ ਕਰੀਬੀ ਮੁਕਾਬਲਾ ਹੈ।” ਫਾਈਵ ਥਰਟੀ ਐਟ ਦੇ ਨੈਸ਼ਨਲ ਪੋਲ ਟ੍ਰੈਕਰ ਅਨੁਸਾਰ ਸ਼ੁੱਕਰਵਾਰ ਤਕ ਹੈਰਿਸ ਰਾਸ਼ਟਰੀ ਪੱਧਰ ‘ਤੇ ਲਗਪਗ 1.2 ਅੰਕਾਂ ਦੀ ਮਾਮੂਲੀ ਵਾਧਾ ਹੋਇਆ ਹੈ।