ਸ੍ਰੀ ਮੁਕਤਸਰ ਸਾਹਿਬ 14 ਮਈ (ਪੰਜਾਬੀ ਖਬਰਨਾਮਾ) : ਚੋਣ ਕਮਿਸ਼ਨ ਪੰਜਾਬ ਅਤੇ  ਜਿ਼ਲ੍ਹਾ ਚੋਣ ਅਫ਼ਸਰ -ਕਮ -ਡਿਪਟੀ ਕਮਿਸ਼ਨਰ ਸ. ਹਰਪ੍ਰੀਤ ਸਿੰਘ ਸੂਦਨ ਦੀਆਂ ਹਦਾਇਤਾਂ ਅਨੁਸਾਰ ਜਿਲਾ ਸਵੀਪ ਟੀਮ ਸ਼੍ਰੀ ਮੁਕਤਸਰ ਸਾਹਿਬ ਦੇ ਜਿਲ੍ਹਾ ਸਵੀਪ ਨੋਡਲ ਅਫਸਰ- ਕਮ -ਉਪ ਜਿ਼ਲ੍ਹਾ  ਸਿੱਖਿਆ ਅਫਸਰ ਸ੍ਰੀ ਕਪਿਲ  ਸ਼ਰਮਾ, ਸਹਾਇਕ ਸਵੀਪ ਨੋਡਲ ਅਫਸਰ ਸ੍ਰੀ ਰਜੀਵ ਛਾਬੜਾ (ਪ੍ਰਿੰਸੀਪਲ ਸਸਸਸ ਲੰਬੀ) ਸ੍ਰੀ ਰਾਜ ਕੁਮਾਰ  ਇੰਗਲਿਸ ਅਧਿਆਪਕ, ਰਮਨਦੀਪ ਸਿੰਘ ਕੰਪਿਊਟਰ ਵੱਲੋਂ  ਅਗਾਮੀ ਲੋਕ ਸਭਾ ਚੋਣਾਂ  ਸੰਬੰਧੀ ਕੁਸਟ ਆਸ਼ਰਮ ਵਿੱਚ ਰਹਿ ਰਹਿ ਵੋਟਰਾਂ ਨੂੰ ਵੋਟ ਦੀ ਮਹੱਤਤਾਂ ਸਬੰਧੀ ਵਿਸ਼ੇਸ਼ ਤੌਰ ਤੇ ਜਾਗਰੂਕ ਕੀਤਾ ਗਿਆ ਹੈ।
        ਇਸ ਸੈਮੀਨਾਰ  ਵਿੱਚ ਮੌਜੂਦ ਸਾਰੇ ਹੀ ਵੋਟਰਾਂ  ਨੂੰ ਵੋਟਾਂ ਵਾਲੇ ਦਿਨ
ਆਪਣੀ ਵੋਟ ਬਿਨਾਂ ਕਿਸੇ ਡਰ , ਭੈਅ ਅਤੇ ਲਾਲਚ ਤੋਂ ਪਾਉਣ ਲਈ ਪ੍ਰੇਰਿਤ ਕੀਤਾ ।
ਇਸ ਮੌਕੇ ਤੇ ਉਹਨਾਂ ਨੂੰ ਜਾਗਰੂਕ ਕੀਤਾ ਗਿਆ ਕਿ ਜੇਕਰ ਵੋਟ ਪਾਉਣ ਸਬੰਧੀ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਆਵੇ ਤਾਂ ਜਿ਼ਲ੍ਹਾ ਪ੍ਰਸ਼ਾਸਨ ਦੇ ਜਰੂਰ ਧਿਆਨ ਵਿੱਚ ਲਿਆਂਦਾ ਜਾਵੇ ਅਤੇ ਵੋਟਰ ਹੈਲਪ ਲਾਇਨ ਨੰਬਰ 1950 ਤੇ ਵੀ ਸੰਪਰਕ ਕਰਕੇ ਮੁਫਤ ਦੀ ਜਾਣਕਾਰੀ ਹਾਸਲ ਕੀਤੀ ਜਾਵੇ।
ਇਸ ਮੌਕੇ ਤੇ ਸਵੀਪ ਟੀਮ ਵਲੋਂ ਆਪਣੀ ਵੋਟ ਦੀ ਸਹੀ ਇਸਤੇਮਾਲ ਕਰਨ ਲਈ ਪ੍ਰਣ ਵੀ ਦੁਆਇਆ ਗਿਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।