ਕਿਸ਼ਨਗੜ੍ਹ, 2 ਜਨਵਰੀ 2025 (ਪੰਜਾਬੀ ਖ਼ਬਰਨਾਮਾ ਬਿਊਰੋ):- ਪਿੰਡ ਕਿਸ਼ਨਗੜ੍ਹ ਵਿਖੇ ਸਰਬੰਸਦਾਨੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਓਟ ਆਸਰਾ ਅਤੇ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਅਤੇ ਨਗਰ ਦੀ ਸਮੂਹ ਸਾਧ ਸੰਗਤ ਦੇ ਸਰਬ ਸਾਂਝੇ ਸਹਿਯੋਗ ਨਾਲ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਗੁਰਦੁਆਰਾ ਸਿੰਘ ਸਭਾ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਵਿਸ਼ਾਲ ਨਗਰ ਕੀਰਤਨ ਸਭ ਤੋਂ ਪਹਿਲਾਂ ਸ੍ਰੀ ਗੁਰੂ ਰਵਿਦਾਸ ਭਵਨ ਵਿਖੇ ਪਹੁੰਚਿਆ ਜਿੱਥੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਵੱਲੋਂ ਸੰਗਤਾਂ ਨੂੰ ਫਲ ਵਰਤਾਏ ਗਏ। ਇਹ ਵਿਸ਼ਾਲ ਨਗਰ ਕੀਰਤਨ ਪਿੰਡ ਦੇ ਚਾਰ ਚੁਫੇਰੇ ਤੋਂ ਹੁੰਦਾ ਹੋਇਆ ਪਿੰਡ ਦੇ ਵਿਚਕਾਰ ਪਹੁੰਚਾ ਜਿੱਥੇ ਸੇਵਾਦਾਰਾਂ ਵੱਲੋਂ ਸੰਗਤਾਂ ਨੂੰ ਚਾਹ ਅਤੇ ਬ੍ਰੈਡ ਪਕੌੜਿਆਂ ਦਾ ਲੰਗਰ ਵਰਤਾਇਆ ਗਿਆ ਅਤੇ ਸੰਗਤਾਂ ਨੂੰ ਗੁਰੂ ਜਸ ਤੇ ਕੀਰਤਨ ਨਾਲ ਨਿਹਾਲ ਕੀਤਾ ਗਿਆ। ਉਪਰੰਤ ਇਹ ਵਿਸ਼ਾਲ ਨਗਰ ਕੀਰਤਨ ਨਹਿਰ ਤੇ ਸਥਿਤ ਗੁਰਦੁਆਰਾ ਬਾਬੇ ਸ਼ਹੀਦਾਂ ਵਿਖੇ ਪਹੁੰਚਿਆ ਜਿੱਥੇ ਗੁਰਦੁਆਰਾ ਬਾਬੇ ਸਿੰਘਾ ਸ਼ਹੀਦਾਂ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜਾਂ ਪਿਆਰਿਆਂ ਸਮੇਤ ਸਮੂਹ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਦਸ਼ਮੇਸ਼ ਗਤਕਾ ਜਥਾ ਫਗਵਾੜਾ ਵਾਲਿਆਂ ਵੱਲੋਂ ਸੰਗਤਾਂ ਨੂੰ ਆਪਣੇ ਗੱਤਕੇ ਦੇ ਜੌਹਰ ਵਿਖਾਏ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਖੁੱਲੇ ਹਾਲ ਵਿੱਚ ਕੀਰਤਨ ਦੀਵਾਨ ਸਜਾਏ ਗਏ ਅਤੇ ਗੁਰੂ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਆਈਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਪੂੜੀਆਂ ਛੋਲਿਆਂ ਦਾ ਲੰਗਰ ਛਕਾਇਆ ਗਿਆ। ਇਸ ਮੌਕੇ ਤੇ ਸਤਵਿੰਦਰ ਸਿੰਘ (ਰੱਖਾ) ਪ੍ਰਧਾਨ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ, ਸਾਬਕਾ ਸਰਪੰਚ ਅਤੇ ਕਿਸਾਨ ਆਗੂ ਹਰਸੁਲਿੰਦਰ ਸਿੰਘ ਢਿੱਲੋ, ਭਾਈ ਪਰਮਜੀਤ ਸਿੰਘ, ਸੇਵਾ ਮੁਕਤ ਪ੍ਰਿੰਸੀ, ਧਰਮਪਾਲ (ਪ੍ਰਧਾਨ ਸ੍ਰੀ ਗੁਰੂ ਰਵਿਦਾਸ ਭਵਨ), ਸੁਰਿੰਦਰ ਸਿੰਘ ਫੁੱਲ, ਨਰਿੰਦਰ ਸਿੰਘ, ਸਤਨਾਮ ਸਿੰਘ, ਪਰਗਟ ਸਿੰਘ ਫੁੱਲ, ਪਲਵਿੰਦਰ ਸਿੰਘ ਤੇਜਾ ਮਾ: ਹਰਦੀਪ ਸਿੰਘ, ਰਵਿੰਦਰ ਫੁੱਲ, ਸਰਪੰਚ ਗੁਰਬਖਸ਼ ਸਵਾਮੀ, ਜਸਪਾਲ ਸਿੰਘ ਵਿਰਕ ਸੁਰਿੰਦਰ ਸਿੰਘ, ਭਾਈ ਮਲਕੀਤ ਸਿੰਘ, ਬਾਬਾ ਜੀ ਜੋਗਿੰਦਰ ਕੌਰ ਦਿੱਲੀ ਵਾਲੇ, ਜਰਨੈਲ ਕੌਰ, ਕੁਲਵਿੰਦਰ ਕੌਰ, ਸੁਖਵਿੰਦਰ ਕੌਰ, ਅਮਰਜੀਤ ਸਿੰਘ ਜੀਤਾ, ਮਨਜੀਤ ਸਿੰਘ ਢਿੱਲੋਂ ਬਲਵੀਰ ਸਿੰਘ, ਬੂਟਾ ਰਾਮ, ਚਰਨਪ੍ਰੀਤ, ਜਸਪਾਲ ਸਿੰਘ ਵਿਰਕ, ਹੈਪੀ ਢਿੱਲੋਂ ਅਤੇ ਕਰਨ ਆਦਿ ਸਮੇਤ ਨਗਰ ਦੀਆਂ ਸਮੂਹ ਸੰਗਤਾਂ ਹਾਜ਼ਰ ਸਨ।
ਸੰਖੇਪ
ਕਿਸ਼ਨਗੜ੍ਹ ਦੀਆਂ ਸੰਗਤਾਂ ਵੱਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਸ ਦੀ ਸ਼ੁਰੂਆਤ ਗੁਰੂ ਘਰ ਤੋਂ ਹੋਈ ਅਤੇ ਸੰਗਤਾਂ ਨੇ ਭਗਤੀ ਦੀਆਂ ਧਾਰਾਂ ਨਾਲ ਸ਼ਾਮਿਲ ਹੋ ਕੇ ਕੀਰਤਨ ਕੀਤੀ।