17 ਅਕਤੂਬਰ 2024 : ਪ੍ਰਕਾਸ਼ ਕੁਮਾਰ, ਪੁਨੀਤ ਸੁਪਰਸਟਾਰ ਵਜੋਂ ਜਾਣੇ ਜਾਂਦੇ ਹਨ। ਉਹ ਆਪਣੇ ਮਜ਼ਾਕੀਆ ਵੀਡੀਓਜ਼ ਲਈ ਕਾਫੀ ਮਸ਼ਹੂਰ ਹਨ। ਹੁਣ ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਖੁਦ ਨੂੰ ‘ਲਾਰਡ ਪੁਨੀਤ’ ਕਹਿਣ ਵਾਲਾ ਪੁਨੀਤ ਮੱਝ ਦਾ ਪਿਸ਼ਾਬ ਪੀਂਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਉਹ ਆਪਣੇ ਚਿਹਰੇ ‘ਤੇ ਗੋਬਰ ਵੀ ਲਗਾਉਂਦਾ ਹੈ।
ਇਸ ਵੀਡੀਓ ‘ਚ ਪੁਨੀਤ ਨੂੰ ਮੱਝ ਦੇ ਤਬੇਲੇ ‘ਚ ਬੈਠ ਕੇ ਆਪਣੇ ਸਰੀਰ ‘ਤੇ ਗੋਬਰ ਰਗੜਦੇ ਦੇਖਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਉਹ ਜ਼ਮੀਨ ‘ਤੇ ਪਏ ਗੋਬਰ ਨੂੰ ਮੱਗ ਨਾਲ ਚੁੱਕ ਕੇ ਆਪਣੇ ਮੂੰਹ ‘ਤੇ ਰਗੜਦਾ ਹੈ। ਇਸ ਤੋਂ ਬਾਅਦ ਉਹ ਇਸ ਨੂੰ ਆਪਣੇ ਸਾਰੇ ਸਰੀਰ ‘ਤੇ ਰਗੜਦਾ ਹੈ। ਇਸ ਤੋਂ ਬਾਅਦ ਉਹ ਮੱਝਾਂ ਦਾ ਪਿਸ਼ਾਬ ਪੀਂਦਾ ਅਤੇ ਇਸ ਨਾਲ ਆਪਣਾ ਮੂੰਹ ਧੋਦਾ ਨਜ਼ਰ ਆ ਰਿਹਾ ਹੈ।
ਪੁਨੀਤ ਸੁਪਰਸਟਾਰ ਨੂੰ ਇੰਸਟਾਗ੍ਰਾਮ ‘ਤੇ 6.4 ਮਿਲੀਅਨ ਤੋਂ ਵੱਧ ਲੋਕ ਫਾਲੋ ਕਰਦੇ ਹਨ। ਇੱਥੇ ਇੱਕ ਵੀਡੀਓ 2.7 ਮਿਲੀਅਨ ਵਿਊਜ਼ ਦੇ ਨਾਲ ਵਾਇਰਲ ਹੋਇਆ ਸੀ, ਦੂਜੇ ਨੂੰ 6.8 ਲੱਖ ਤੋਂ ਵੱਧ ਵਿਯੂਜ਼ ਮਿਲ ਚੁੱਕੇ ਹਨ ਅਤੇ ਅਜੇ ਵੀ ਗਿਣਤੀ ਜਾਰੀ ਹੈ। ਦੱਸ ਦੇਈਏ ਕਿ ਉਹ ‘ਬਿੱਗ ਬੌਸ’ ਓਟੀਟੀ ਦੇ ਸੀਜ਼ਨ 2 ਵਿੱਚ ਵੀ ਆ ਚੁੱਕੇ ਹਨ।
ਇਸ ਵੀਡੀਓ ਨੂੰ ਦੇਖ ਕੇ ਕੁਝ ਲੋਕਾਂ ਨੇ ਕਮੈਂਟ ਵੀ ਕੀਤਾ ਕਿ ‘ਕੋਈ ਵੀ ਇਸ ਦੀ ਵੀਡੀਓ ਨੂੰ ਕਾਪੀ ਕਰਨ ਦੀ ਹਿੰਮਤ ਨਹੀਂ ਕਰ ਸਕਦਾ।’ ਇਕ ਯੂਜ਼ਰ ਨੇ ਕਿਹਾ, ‘ਹੁਣ ਮੈਂ ਇਸ ਗੱਲ ‘ਤੇ ਸਹਿਮਤ ਹੋ ਸਕਦਾ ਹਾਂ ਕਿ ਕੋਈ AI ਪੁਨੀਤ ਸੁਪਰਸਟਾਰ ਦੀ ਨਕਲ ਨਹੀਂ ਕਰ ਸਕਦਾ, ਇੱਥੋਂ ਤੱਕ ਕਿ ਪੂਰਵ ਝਾਅ ਵੀ ਨਹੀਂ ਕਰ ਸਕਦਾ।’