ਚੰਡੀਗੜ੍ਹ, 16 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ): ਮਸ਼ਹੂਰ ਗਾਇਕ ਕਰਨ ਔਜਲਾ ਆਪਣੇ ‘ਇਟ ਵਾਜ਼ ਆਲ ਏ ਡ੍ਰੀਮ’ ਟੂਰ ਦੇ ਨਾਲ ਭਾਰਤ ਵਿੱਚ ਪਰਫਾਰਮ ਕਰ ਰਹੇ ਹਨ। ਇਸੀ ਵਿਚਾਲੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਉਨ੍ਹਾਂ ਨੇ ਕੰਸਰਟ ਕੀਤਾ, ਜਿਸ ਵਿੱਚ ਫੈਨਜ਼ ਦੀ ਭਾਰੀ ਇੱਕਠ ਦੇਖਣ ਨੂੰ ਮਿਲੀ। ਗਾਇਕ ਦੀ ਕੰਸਰਟ ਦੀਆਂ ਰੋਣਕਾਂ ਉਸ ਵੇਲੇ ਹੋਰ ਵੀ ਵੱਧ ਗਈਆਂ ਜਦੋਂ ਸਟੇਜ ਵਿੱਚ ਮਸ਼ਹੂਰ ਅਦਾਕਾਰ ਵਰੁਣ ਧਵਨ ਨਜ਼ਰ ਆਏ।

ਤੁਹਾਨੂੰ ਦੱਸ ਦੇਈਏ ਕਿ ਵਰੁਣ ਧਵਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ‘ਬੇਬੀ ਜਾਨ’ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ।  ‘ਬੇਬੀ ਜਾਨ’ 25 ਦਸੰਬਰ ਨੂੰ ਕ੍ਰਿਸਮਸ ਦੇ ਮੌਕੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਵਰੁਣ ਧਵਨ ਦੇ ਨਾਲ ਫਿਲਮ ‘ਚ ਕੀਰਤੀ ਸੁਰੇਸ਼, ਵਾਮਿਕਾ ਗੱਬੀ ਅਤੇ ਜੈਕੀ ਸ਼ਰਾਫ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ ‘ਚ ਹਨ। ਅਦਾਕਾਰ ਨੂੰ ਕਰਨ ਔਜਲਾ ਦੇ ਕੰਸਰਟ ‘ਤੇ ਧਮਾਲ ਮਚਾਉਂਦੇ ਵੇਖਿਆ ਗਿਆ।

ਵੀਡੀਓ ਹੋਇਆ ਵਾਇਰਲ 

ਇਸਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਵਰੁਣ ਧਵਨ ਨੇ ਕਰਨ ਔਜਲਾ ਨਾਲ ਸਟੇਜ ‘ਤੇ ਆ ਕੇ ਰੌਣਕਾਂ ਲਾਈਆਂ। ਕਰਨ ਨੇ ਕਿਹਾ ਕਿ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਛੋਟੇ ਜਿਹੇ ਕਲਾਕਾਰ ਦੇ ਸਟੇਜ ‘ਤੇ ਆਏ। ਉਨ੍ਹਾਂ ਨੇ ਕਿਹਾ ਕਿ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ।

ਦੱਸ ਦੇਈਏ ਕਿ ਕਰਨ ਔਜਲਾ ਦੀ ‘ਇਟ ਵਾਜ਼ ਆਲ ਏ ਡ੍ਰੀਮ ਟੂਰ’ 7 ਦਸੰਬਰ 2024 ਨੂੰ ਚੰਡੀਗੜ੍ਹ ਤੋਂ ਸ਼ੁਰੂ ਹੋਇਆ। ਇਸ ਤੋਂ ਬਾਅਦ ਇਹ 13 ਦਸੰਬਰ ਨੂੰ ਬੈਂਗਲੁਰੂ ਅਤੇ 15 ਦਸੰਬਰ ਨੂੰ ਨਵੀਂ ਦਿੱਲੀ ‘ਚ ਹੋਇਆ। ਇਹ ਕੰਸਰਟ 21 ਦਸੰਬਰ ਨੂੰ ਮੁੰਬਈ ‘ਚ ਖ਼ਤਮ ਹੋਵੇਗਾ।

ਸੰਖੇਪ

ਕਰਨ ਔਜਲਾ ਦੇ ਕੰਸਰਟ ਵਿੱਚ ਬੌਲਿਵੁੱਡ ਅਦਾਕਾਰ ਵਰੁਣ ਧਵਨ ਨੇ ਆਪਣੀ ਖਾਸ ਹਾਜ਼ਰੀ ਨਾਲ ਸਟੇਜ ‘ਤੇ ਧਮਾਲ ਮਚਾ ਦਿੱਤੀ। ਫੈਨਜ਼ ਖੁਸ਼ੀ ਨਾਲ ਝੂਮ ਉਠੇ ਅਤੇ ਸਟੇਜ ਉੱਤੇ ਇਹ ਮੌਕਾ ਧੁਮਾਕੇਦਾਰ ਬਣ ਗਿਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।