19 ਸਤੰਬਰ 2024 : Goods Train Derailed: ਮਥੁਰਾ ਵਿੱਚ ਬੁੱਧਵਾਰ ਰਾਤ ਇੱਕ ਮਾਲ ਗੱਡੀ ਜਿਸ ਵਿਚ ਕੋਲਾ ਭਰਿਆ ਹੋਇਆ ਸੀ, ਦੇ 25 ਡੱਬੇ ਲੀਹ ਤੋਂ ਉਤਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਸਬੰਧੀ ਸੂਚਨਾ ਮਿਲਣ ’ਤੇ ਥਾਣਾ ਸਿਟੀ ਪੁਲੀਸ ਸਮੇਤ ਰੇਲਵੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਮਾਲ ਗੱਡੀ ਦੇ ਲੀਹ ਤੋਂ ਉਤਰਨ ਕਾਰਨ ਤਿੰਨ ਰੇਲ ਲਾਈਨਾਂ ਬੰਦ ਹੋ ਗਈਆਂ ਹਨ, ਅਤੇ ਅਧਿਕਾਰੀਆਂ ਦੁਆਰਾ ਸਥਿਤੀ ਬਾਰੇ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ।

ਡੀਆਰਐਮ ਆਗਰਾ ਡਿਵੀਜ਼ਨ ਤੇਜ ਪ੍ਰਕਾਸ਼ ਅੱਗਰਵਾਲ ਨੇ ਕਿਹਾ ਕਿ ਗੱਡੀ ਦੇ ਲੀਹ ਤੋਂ ਉਤਰਨ ਸਬੰਧੀ ਉਨ੍ਹਾਂ ਨੂੰ ਰਾਤ 8.12 ਵਜੇ ਦੇ ਕਰੀਬ ਸੂਚਨਾ ਮਿਲੀ। ਉਨ੍ਹਾਂ ਦੱਸਿਆ ਕਿ ਗੱਡੀ ਦੇ 25 ਡੱਬੇ ਲੀਹ ਤੋਂ ਉਤਰ ਗਏ ਹਨ, ਅਸੀਂ ਇੱਥੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਾਂ।

ਮਾਲ ਗੱਡੀ ਦੇ ਪਟੜੀ ਤੋਂ ਉਤਰਨ ਨੂੰ ਲੈ ਕੇ ਕਾਂਗਰਸ ਨੇ ਰੇਲ ਮੰਤਰੀ ਨੂੰ ਘੇਰਦੇ ਹੋਏ ਆਪਣੇ ‘ਐਕਸ’ ਹੈਂਡਲ ’ਤੇ ਲਿਖਿਆ ਕਿ ‘ਰੀਲ ਮੰਤਰੀ, ਇਕ ਹੋਰ ‘ਛੋਟੀ ਘਟਨਾ’ ਹੋ ਗਈ ਹੈ, ਯੂਪੀ ਦੇ ਮਥੁਰਾ ਵਿੱਚ ਮਾਲ ਗੱਡੀ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ ਹਨ ਅਤੇ ਇਹ ਖ਼ਬਰ ਤੁਹਾਡੇ ਤੱਕ ਜ਼ਰੂਰ ਪਹੁੰਚੀ ਹੋਵੇਗੀ, ਫਿਰ ਕੀ… ਜਲਦੀ ਰੀਲ ਬਣਾ ਲਓ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।