ਨਵੀਂ ਦਿੱਲੀ(18-07-24)(ਪੰਜਾਬੀ ਖਬਰਨਾਮਾ): ਬਾਲੀਵੁੱਡ ਅਦਾਕਾਰਾ ਅਤੇ ਸੋਸ਼ਲ ਮੀਡੀਆ ਦੀ ਸਨਸਨੀ ਉਰਵਸ਼ੀ ਰੌਤੇਲਾ ਆਪਣੇ ਇੱਕ ਵੀਡੀਓ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਉਨ੍ਹਾਂ ਦੀ ਇਕ ਬਾਥਰੂਮ ਵੀਡੀਓ ਆਨਲਾਈਨ ‘ਲੀਕ’ ਹੋ ਗਈ ਹੈ, ਜਿਸ ‘ਚ ਉਹ ਮੰਗਲਸੂਤਰ ਪਹਿਨੀ ਨਜ਼ਰ ਆ ਰਹੀ ਹੈ। ਵੀਡੀਓ ਵਾਇਰਲ ਹੁੰਦੇ ਹੀ ਉਹ ਇੱਕ ਵਾਰ ਫਿਰ ਨੈਟੀਜ਼ਨਜ਼ ਦੇ ਨਿਸ਼ਾਨੇ ‘ਤੇ ਆ ਗਈ। ਮਸ਼ਹੂਰ ਪਾਪਰਾਜ਼ੀ ਸਮੇਤ ਕਈ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਉਨ੍ਹਾਂ ਦੀ ਇਹ ਨਿੱਜੀ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਅਦਾਕਾਰਾ ਵਿਵਾਦਾਂ ‘ਚ ਘਿਰ ਗਈ ਹੈ।

ਉਰਵਸ਼ੀ ਰੌਤੇਲਾ ਦੀ ਇਸ ਵੀਡੀਓ ਨੂੰ ਫੋਟੋਗ੍ਰਾਫਰ ਮਾਨਵ ਮੰਗਲਾਨੀ ਨੇ ਆਪਣੇ ਇੰਸਟਾ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਇਹ ਵੀਡੀਓ ਵਾਇਰਲ ਹੁੰਦੇ ਹੀ ਇੰਟਰਨੈੱਟ ‘ਤੇ ਹਲਚਲ ਮਚ ਗਈ।

ਇਸ ਵੀਡੀਓ ਨੂੰ ਦੇਖ ਕੇ ਉਰਵਸ਼ੀ ਦੇ ਫੈਨਜ਼ ਗੁੱਸੇ ‘ਚ ਆ ਰਹੇ ਹਨ। ਇਸ ਦੇ ਨਾਲ ਹੀ ਕਈ ਲੋਕ ਇਸ ਵੀਡੀਓ ਨੂੰ ਪੀਆਰ ਸਟੰਟ ਵੀ ਮੰਨ ਰਹੇ ਹਨ ਅਤੇ ਇਸ ਲਈ ਉਰਵਸ਼ੀ ਦੀ ਆਲੋਚਨਾ ਕਰ ਰਹੇ ਹਨ। ਦਰਅਸਲ, ਇਸ ਵੀਡੀਓ ‘ਚ ਅਭਿਨੇਤਰੀ ਦੇ ਗਲੇ ‘ਚ ਮੰਗਲਸੂਤਰ ਨਜ਼ਰ ਆ ਰਿਹਾ ਹੈ ਅਤੇ ਉਹ ਨਹਾਉਣ ਲਈ ਬਾਥਰੂਮ ਜਾਂਦੀ ਨਜ਼ਰ ਆ ਰਹੀ ਹੈ। ਉਸ ਦੇ ਹੱਥ ਵਿਚ ਇਕ ਤੌਲੀਆ ਹੈ, ਜਿਸ ਨੂੰ ਉਹ ਪਹਿਲਾਂ ਲਟਕਾਉਂਦੀ ਹੈ ਅਤੇ ਫਿਰ ਆਪਣੇ ਵਾਲਾਂ ਸਹੀ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਉਹ ਨਹਾਉਣ ਲਈ ਆਪਣੇ ਕੱਪੜੇ ਉਤਾਰਨ ਲੱਗਦੀ ਹੈ। ਜਿਵੇਂ ਹੀ ਅਭਿਨੇਤਰੀ ਆਪਣਾ ਕੁੜਤਾ ਉਤਾਰਦੀ ਹੈ ਵੀਡੀਓ ਖਤਮ ਹੋ ਜਾਂਦੀ ਹੈ।

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਅਦਾਕਾਰਾ ਫੈਨਜ਼ ਦੇ ਨਿਸ਼ਾਨੇ ਉੱਤੇ ਆ ਗਈ ਹੈ। ਇਕ ਯੂਜ਼ਰ ਨੇ ਕਿਹਾ, ‘ਇਹ ਇਕ ਫਿਲਮ ਦਾ ਸੀਨ ਹੈ। ਉਨ੍ਹਾਂ ਦੇ ਗਲੇ ਵਿਚ ਮੰਗਲਸੂਤਰ ਵੀ ਨਜ਼ਰ ਆ ਰਿਹਾ ਹੈ। ਇੱਕ ਹੋਰ ਕਮੈਂਟ ਵਿੱਚ ਲਿਖਿਆ, ‘ਪ੍ਰਮੋਸ਼ਨ ਦਾ ਤਰੀਕਾ ਥੋੜਾ ਆਮ ਹੈ।’ ਇਕ ਯੂਜ਼ਰ ਨੇ ਲਿਖਿਆ- ‘ਸਸਤੇ ਸਟੰਟ’। ਦੂਜੇ ਨੇ ਲਿਖਿਆ- ‘ਉਰਵਸ਼ੀ ਤੈਨੂੰ ਵੀ ਸ਼ਰਮ ਨਹੀਂ ਆਉਂਦੀ। ਧਿਆਨ ਦੇਣ ਲਈ ਕੁਝ ਹੋਰ ਸਟੰਟ ਅਜ਼ਮਾਓ।

ਉਰਵਸ਼ੀ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਇਸ ਸਾਲ ਰਿਲੀਜ਼ ਹੋਈ ਫਿਲਮ ‘ਜੇਐਨਯੂ’ ‘ਚ ਨਜ਼ਰ ਆਈ ਸੀ। ਹੁਣ ਉਹ ਹਿੰਦੀ ਫਿਲਮ ‘ਦਿਲ ਹੈ ਗ੍ਰੇ’ ਅਤੇ ਤੇਲਗੂ ਫਿਲਮ ‘ਬਲੈਕ ਰੋਜ਼’ ‘ਚ ਵੀ ਨਜ਼ਰ ਆਵੇਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।