ਵਾਸ਼ਿੰਗਟਨ , 11 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਅੱਜਕਲ੍ਹ ਇੰਟਰਨੈੱਟ ਮੀਡੀਆ ’ਤੇ ਲੋਕਾਂ ਦਾ ਕਾਫ਼ੀ ਸਮਾਂ ਬੀਤਦਾ ਹੈ। ਇਨ੍ਹਾਂ ਪਲੇਟਫਾਰਮਾਂ ’ਤੇ ਏਆਈ ਜਨਰੇਟਿਡ ਵੀਡੀਓਜ਼ ਦਾ ਹੜ੍ਹ ਆ ਗਿਆ ਹੈ। ਲੋਕ ਰੀਅਲ ਤੇ ਫੇਕ ਵੀਡੀਓ ’ਚ ਫ਼ਰਕ ਨਹੀਂ ਸਮਝ ਪਾ ਰਹੇ। ਹਰ ਉਮਰ ਤੇ ਤਬਕੇ ਦੇ ਲੋਕਾਂ ਦੀਆਂ ਨਜ਼ਰਾਂ ਦੇ ਸਾਹਮਣੇ ਤੋਂ ਯੂਟਿਊਬ, ਇੰਸਟਾਗ੍ਰਾਮ ਤੇ ਹੋਰ ਇੰਟਰਨੈੱਟ ਮੀਡੀਆ ਪਲੇਟਫਾਰਮਾਂ ’ਤੇ ਸਕ੍ਰਾਲ ਕਰਦੇ ਸਮੇਂ ਇਹ ਵੀਡੀਓ ਲੰਘ ਰਹੇ ਹਨ। ਭਾਵੇਂ ਬੱਚੇ ਹੋਣ, ਅੱਲ੍ਹੜ੍ਹ, ਨੌਜਵਾਨ ਜਾਂ ਬਜ਼ੁਰਗ, ਇਸ ਤੋਂ ਕੋਈ ਅਣਛੋਹਿਆ ਨਹੀਂ ਰਹਿ ਗਿਆ। ਇਸ ਨੇ ਗ਼ਲਤ ਪ੍ਰਚਾਰ ਤੇ ਫ਼ਰਜ਼ੀ ਖ਼ਬਰਾਂ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਇੱਥੋਂ ਤੱਕ ਕਿ ਲੋਕ ਇਨ੍ਹਾਂ ਵੀਡੀਓਜ਼ ਨੂੰ ਸੱਚ ਮੰਨ ਕੇ ਉਨ੍ਹਾਂ ’ਤੇ ਬਹਿਸ ਕਰਦੇ ਨਜ਼ਰ ਆ ਰਹੇ ਹਨ।

ਓਪਨ ਏਆਈ ਦੇ ਨਵੇਂ ਐਪ, ਸੋਰਾ ਦੇ ਸਾਹਮਣੇ ਆਉਣ ਦੇ ਦੋ ਮਹੀਨਿਆਂ ’ਚ ਅਜਿਹੇ ਵੀਡੀਓਜ਼ ਦਾ ਹੜ੍ਹ ਆ ਗਿਆ ਹੈ। ਸੋਰਾ ਵਲੋਂ ਬਣਾਏ ਗਏ ਨਕਲੀ ਇੰਟਰਵਿਊ ਵਰਗੇ ਵੀਡੀਓ ਸਾਹਮਣੇ ਆ ਰਹੇ ਹਨ। ਇਹ ਸੰਕੇਤ ਹੈ ਕਿ ਅਜਿਹੇ ਟੂਲ ਦੇ ਜ਼ਰੀਏ ਜਨਤਕ ਧਾਰਨਾਵਾਂ ਨੂੰ ਆਸਾਨੀ ਨਾਲ ਪ੍ਰਭਾਵਿਤ ਕੀਤਾ ਜਾ ਸਕਦਾ ਹੈ। ਇੰਟਰਨੈੱਟ ਮੀਡੀਆ ’ਤੇ ਪ੍ਰਸਾਰਿਤ ਹੋ ਰਹੇ ਕਈ ਵੀਡੀਓ ਹਸਾਉਣ ਵਾਲੇ ਮੀਮ ਜਾਂ ਬੱਚਿਆਂ ਤੇ ਪਾਲਤੂ ਜਾਨਵਰਾਂ ਦੀਆਂ ਤਸਵੀਰਾਂ ਹਨ, ਪਰ ਕਈਆਂ ਦਾ ਮਕਸਦ ਆਨਲਾਈਨ ਸਿਆਸੀ ਬਹਿਸ ’ਚ ਅਕਸਰ ਦਿਖਾਈ ਦੇਣ ਵਾਲੀ ਨਫ਼ਰਤ ਨੂੰ ਭੜਕਾਉਣਾ ਹੈ। ਇਨ੍ਹਾਂ ਵੀਡੀਓਜ਼ ’ਤੇ ਨਜ਼ਰ ਰੱਖਣ ਵਾਲੇ ਖੋਜਕਰਤਾਵਾਂ ਨੇ ਕਿਹਾ ਕਿ ਹੁਣ ਕੰਪਨੀਆਂ ’ਤੇ ਇਹ ਜ਼ਿੰਮੇਵਾਰੀ ਹੈ ਕਿ ਉਹ ਯਕੀਨੀ ਬਣਾਉਣ ਕਿ ਲੋਕ ਕੀ ਅਸਲੀ ਹੈ ਤੇ ਕੀ ਨਹੀਂ, ਇਹ ਜਾਣ ਸਕਣ। ਟੈਕਨਾਲੋਜੀ ਦੇ ਖ਼ਤਰਿਆਂ ’ਤੇ ਕੇਂਦਰਿਤ ਮਨੁੱਖੀ ਅਧਿਕਾਰ ਸੰਗਠਨ ਵਿਟਨੈਸ ਦੇ ਕਾਰਜਕਾਰੀ ਡਾਇਰੈਕਟਰ ਸੈਮ ਗ੍ਰੇਗਰੀ ਨੇ ਕਿਹਾ ਕਿ ਕੰਪਨੀਆਂ ਗ਼ਲਤ ਤੇ ਗੁਮਰਾਹਕੁੰਨ ਸੂਚਨਾਵਾਂ ਨੂੰ ਕੰਟਰੋਲ ਕਰਨ ’ਚ ਬਿਹਤਰ ਕਰ ਸਕਦੀਆਂ ਹਨ। ਸੋਰਾ ਤੇ ਗੂਗਲ ਵਲੋਂ ਪੇਸ਼ ਵਿਰੋਧੀ ਟੂਲ ਵੀਓ, ਦੋਵੇਂ ਹੀ ਆਪਣੇ ਵਲੋਂ ਬਣਾਏ ਗਏ ਵੀਡੀਓ ’ਤੇ ਵਾਟਰਮਾਰਕ ਲਗਾਉਂਦੇ ਹਨ। ਯੂਟਿਊਬ ਦੇ ਬੁਲਾਰੇ ਜੈਕ ਮੈਲੋਨ ਨੇ ਕਿਹਾ ਕਿ ਦਰਸ਼ਕ ਇਹ ਜਾਣਨ ਲਈ ਜ਼ਿਆਦਾ ਪਾਰਦਰਸ਼ਿਤਾ ਚਾਹੁੰਦੇ ਹਨ ਕਿ ਉਹ ਦੇਖ ਰਹੇ ਹਨ ਕਿ ਉਹ ਐਡੀਟਿਡ ਜਾਂ ਏਆਈ ਨਾਲ ਬਣੇ ਹਨ ਜਾਂ ਨਹੀਂ। ਗ਼ਲਤ ਇਰਾਦਾ ਰੱਖਣ ਵਾਲੇ ਲੋਕ ਇਹ ਜਾਣਦੇ ਹਨ ਕਿ ਨਿਯਮਾਂ ਨੂੰ ਦਰਕਿਨਾਰ ਕਰਨਾ ਆਸਾਨ ਹੈ। ਕੁਝ ਲੋਕ ਤਾਂ ਇਨ੍ਹਾਂ ਨੂੰ ਸਿੱਧੇ-ਸਿੱਧੇ ਅਣਦੇਖਿਆ ਕਰ ਦਿੰਦੇ ਹਨ। ਹੋਰ ਲੋਕ ਵੀਡੀਓ ਤੋਂ ਪਛਾਣ ਸਬੰਧੀ ਵਾਟਰਮਾਰਕ ਹਟਾਉਣ ਲਈ ਉਨ੍ਹਾਂ ’ਚ ਹੇਰਾਫੇਰੀ ਕਰਦੇ ਹਨ। ਕਦੇ-ਕਦੇ ਯੂਜ਼ਰ ਆਪਣੇ ਫੋਨ ’ਤੇ ਤੇਜ਼ੀ ਨਾਲ ਸਕ੍ਰਾਲ ਕਰਦੇ ਸਮੇਂ ਇਨ੍ਹਾਂ ਵਾਟਰਮਾਰਕਸ ’ਤੇ ਧਿਆਨ ਨਹੀਂ ਦਿੰਦੇ। ਉੱਥੇ, ਕਈ ਕੰਪਨੀਆਂ ਲੋਗੋ ਤੇ ਵਾਟਰਮਾਰਕ ਹਟਾਉਣ ਦੀਆਂ ਸੇਵਾਵਾਂ ਦੇ ਰਹੀਆਂ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।