ਨਵੀਂ ਦਿੱਲੀ, 08 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ ):- ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੈਂਸਕੀ (Volodymyr Zelensky on US Tariff) ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਦੀ ਟੈਰਿਫ ਨੀਤੀ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ। ਜ਼ੇਲੈਂਸਕੀ ਨੇ ਕਿਹਾ ਕਿ ਟਰੰਪ ਨੇ ਭਾਰਤ ਸਮੇਤ ਕਈ ਦੇਸ਼ਾਂ ‘ਤੇ ਟੈਰਿਫ ਲਗਾ ਕੇ ਬਿਲਕੁਲ ਸਹੀ ਕੀਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੋ ਦੇਸ਼ ਰੂਸ ਨਾਲ ਵਪਾਰ ਕਰ ਰਹੇ ਹਨ, ਉਨ੍ਹਾਂ ‘ਤੇ ਟੈਰਿਫ ਲਗਾਉਣਾ ਇਕ ਸ਼ਾਨਦਾਰ ਕਦਮ ਹੈ।

‘ਰੂਸ ਨਾਲ ਵਪਾਰ ਪੂਰੀ ਤਰ੍ਹਾਂ ਖਤਮ ਕਰਨਾ ਪਵੇਗਾ’

ਜ਼ੇਲੈਂਸਕੀ ਨੇ ਏਬੀਸੀ ਨਿਊਜ਼ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਕਿ ਯੂਰਪੀ ਦੇਸ਼ ਅਜੇ ਵੀ ਰੂਸ ਤੋਂ ਤੇਲ ਤੇ ਗੈਸ ਖਰੀਦ ਰਹੇ ਹਨ, ਜੋ ਬਿਲਕੁਲ ਗਲਤ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਰੂਸ ਨਾਲ ਵਪਾਰ ਪੂਰੀ ਤਰ੍ਹਾਂ ਖਤਮ ਕਰਨਾ ਚਾਹੀਦਾ ਹੈ ਤਾਂ ਹੀ ਪੁਤਿਨ ‘ਤੇ ਅਸਲੀ ਦਬਾਅ ਪਾਇਆ ਜਾ ਸਕੇਗਾ। ਜ਼ੇਲੈਂਸਕੀ ਨੇ ਕਿਹਾ, “ਸਾਨੂੰ ਲੱਗਦਾ ਹੈ ਕਿ ਪੁਤਿਨ ‘ਤੇ ਹੋਰ ਸਖ਼ਤ ਦਬਾਅ ਪਾਉਣ ਦੀ ਲੋੜ ਹੈ ਅਤੇ ਇਹ ਕੰਮ ਅਮਰੀਕਾ ਨੂੰ ਕਰਨਾ ਚਾਹੀਦਾ ਹੈ।”

ਉਨ੍ਹਾਂ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਿਰਫ ਉਹੀ ਰੂਸ ਨੂੰ ਰੋਕਣ ਦੀ ਸਮਰੱਥਾ ਰੱਖਦੇ ਹਨ। “ਮੈਨੂੰ ਪੂਰਾ ਵਿਸ਼ਵਾਸ ਹੈ ਕਿ ਟਰੰਪ ਇਸ ਦਿਸ਼ਾ “ਚ ਸਫਲ ਹੋਣਗੇ,” ਜ਼ੇਲੈਂਸਕੀ ਨੇ ਕਿਹਾ।

ਭਾਰਤ ਤੇ ਰੂਸ ਬਾਰੇ ਬਿਆਨ

ਜ਼ੇਲੈਂਸਕੀ ਨੂੰ ਪੁੱਛਿਆ ਗਿਆ ਕਿ ਹਾਲ ਹੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਲਾਦਿਮੀਰ ਪੁਤਿਨ ਤੇ ਸ਼ੀ ਜਿਨਪਿੰਗ ਇੱਕਠੇ ਐਸਸੀਓ ਸਮਿਟ ‘ਚ ਨਜ਼ਰ ਆਏ ਸਨ। ਇਸ ‘ਤੇ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਨੇ ਭਾਰਤ ਅਤੇ ਰੂਸ ਨੂੰ ਚੀਨ ਦੇ ਹੱਥ ਗਵਾ ਦਿੱਤਾ ਹੈ। ਇਸ ਤੋਂ ਬਾਅਦ ਟਰੰਪ ਨੇ ਭਾਰਤ ‘ਤੇ ਰੂਸ ਤੋਂ ਤੇਲ ਖਰੀਦਣ ‘ਤੇ ਕੜੇ ਟੈਰਿਫ ਲਗਾਏ। ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਜ਼ੇਲੈਂਸਕੀ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਜੋ ਦੇਸ਼ ਰੂਸ ਨਾਲ ਵਪਾਰ ਕਰ ਰਹੇ ਹਨ, ਉਨ੍ਹਾਂ ‘ਤੇ ਟੈਰਿਫ ਲਗਾਉਣਾ ਬਿਲਕੁਲ ਸਹੀ ਹੈ।”

ਯੂਰਪੀ ਦੇਸ਼ਾਂ ਪ੍ਰਤੀ ਨਾਰਾਜ਼ਗੀ

ਜ਼ੇਲੈਂਸਕੀ ਨੇ ਖਾਸ ਤੌਰ ‘ਤੇ ਯੂਰਪੀ ਦੇਸ਼ਾਂ ਨੂੰ ਲੰਮੇ ਹੱਥ ਲਿਆ। ਉਨ੍ਹਾਂ ਕਿਹਾ ਕਿ ਕਈ ਯੂਰਪੀ ਦੇਸ਼ ਅਜੇ ਵੀ ਰੂਸ ਤੋਂ ਤੇਲ ਤੇ ਗੈਸ ਖਰੀਦ ਰਹੇ ਹਨ, ਜਿਸ ਨਾਲ ਪੁਤਿਨ ਨੂੰ ਆਰਥਿਕ ਸਹਾਰਾ ਮਿਲ ਰਿਹਾ ਹੈ। ਉਨ੍ਹਾਂ ਸਾਫ਼ ਕਿਹਾ, “ਇਹ ਕਿਤੇ ਵੀ ਸਹੀ ਨਹੀਂ ਹੈ। ਸਾਨੂੰ ਰੂਸ ਤੋਂ ਹਰ ਤਰ੍ਹਾਂ ਦੀ ਖਰੀਦਾਰੀ ਬੰਦ ਕਰਨੀ ਚਾਹੀਦੀ ਹੈ।”

ਟਰੰਪ ਤੇ ਪੁਤਿਨ ਦੀ ਮੁਲਾਕਾਤ ‘ਤੇ ਟਿੱਪਣੀ

ਜ਼ੇਲੈਂਸਕੀ ਨੇ ਇਹ ਵੀ ਦੱਸਿਆ ਕਿ ਤਿੰਨ ਹਫ਼ਤੇ ਪਹਿਲਾਂ ਅਲਾਸਕਾ ‘ਚ ਟਰੰਪ ਅਤੇ ਪੁਤਿਨ ਦੀ ਮੁਲਾਕਾਤ ਹੋਈ ਸੀ, ਪਰ ਇਸ ਤੋਂ ਬਾਅਦ ਵੀ ਰੂਸ ਦਾ ਰਵੱਈਆ ਨਹੀਂ ਬਦਲਿਆ। ਰੂਸ ਲਗਾਤਾਰ ਯੂਕਰੇਨ ‘ਤੇ ਹਮਲੇ ਕਰ ਰਿਹਾ ਹੈ। ਇਸ ਸੰਦਰਭ ‘ਚ ਰੂਸ ‘ਤੇ ਆਰਥਿਕ ਦਬਾਅ ਵਧਾਉਣਾ ਹੀ ਇਕੱਲਾ ਹੱਲ ਹੈ। ਜ਼ੇਲੈਂਸਕੀ ਨੇ ਦੁਹਰਾਇਆ ਕਿ ਰੂਸ ਨਾਲ ਸਾਰੀਆਂ ਡੀਲ ਬੰਦ ਕਰਨੀਆਂ ਹੋਣਗੀਆਂ ਅਤੇ ਇਹ ਕੰਮ ਸਿਰਫ ਅਮਰੀਕਾ ਕਰ ਸਕਦਾ ਹੈ। ਉਨ੍ਹਾਂ ਉਮੀਦ ਜਤਾਈ ਕਿ ਟਰੰਪ ਇਸ ਦਿਸ਼ਾ ਵਿਚ ਫੈਸਲਾਕੁਨ ਕਦਮ ਉਠਾਉਣਗੇ।

ਸੰਖੇਪ:
ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਰੂਸ ਨਾਲ ਵਪਾਰ ਖਤਮ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਭਾਰਤ ਵਰਗੇ ਦੇਸ਼ਾਂ ‘ਤੇ ਟੈਰਿਫ ਲਗਾਉਣਾ ਸਹੀ ਕਦਮ ਹੈ, ਅਤੇ ਟਰੰਪ ਨੂੰ ਹੀ ਰੂਸ ਨੂੰ ਰੋਕਣ ਦੀ ਸਮਰੱਥਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।