20 ਅਗਸਤ 2024 : ਮਾਈਕ ਟਾਇਸਨ 58 ਸਾਲ ਦੇ ਹੋ ਗਏ ਹਨ ਅਤੇ ਸਿਹਤ ਸਬੰਧੀ ਚਿੰਤਾਵਾਂ ਕਾਰਨ ਉਨ੍ਹਾਂ ਦੀ ਰਿੰਗ ਵਿੱਚ ਵਾਪਸੀ ਮੁਲਤਵੀ ਕਰਨੀ ਪਈ ਪਰ ਮਹਾਨ ਮੁੱਕੇਬਾਜ਼ ਮੁੜ ਰਿੰਗ ਵਿੱਚ ਉਤਰਨ ਲਈ ਤਿਆਰ ਹਨ। ਕਦੇ ਦੁਨੀਆ ਦੇ ਸਭ ਤੋਂ ਖਤਰਨਾਕ ਮੁੱਕੇਬਾਜ਼ ਰਹੇ ਟਾਇਸਨ ਮੁੜ ਰਿੰਗ ‘ਚ ਐਂਟਰੀ ਕਰਕੇ ਖੁਦ ਨੂੰ ਖਤਰੇ ‘ਚ ਪਾ ਸਕਦੇ ਹਨ। ਅੱਜ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਜੈਕ ਪੌਲ ਨਾਲ ਕਿਉਂ ਲੜਨਾ ਚਾਹੁੰਦੇ ਹਨ, ਤਾਂ ਉਸ ਨੇ ਹੌਂਸਲੇ ਨਾਲ ਜਵਾਬ ਦਿੱਤਾ,‘ਕਿਉਂਕਿ ਮੈਂ ਕਰ ਸਕਦਾ ਹਾਂ।’ ਟਾਇਸਨ ਨੇ ਪੱਤਰਕਾਰ ਸੰਮੇਲਨ ਵਿੱਚ ਕਿਹਾ,‘ਕੀ ਮੇਰੇ ਤੋਂ ਇਲਾਵਾ ਕੋਈ ਹੋਰ ਹੈ ਜੋ ਇਹ ਕਰ ਸਕੇ। ਇਸ ਮੈਚ ‘ਚ ਮੇਰੇ ਤੋਂ ਇਲਾਵਾ ਹੋਰ ਕੌਣ ਲੜੇਗਾ?’ ਟਾਇਸਨ ਅਤੇ ਪਾਲ ਵਿਚਾਲੇ ਇਹ ਮੈਚ ਪਹਿਲਾਂ 20 ਜੁਲਾਈ ਨੂੰ ਹੋਣਾ ਸੀ। ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਕਿਉਂਕਿ ਟਾਇਸਨ ਅਲਸਰ ਤੋਂ ਪੀੜਤ ਸੀ। ਇਹ ਮੈਚ ਹੁਣ 15 ਨਵੰਬਰ ਨੂੰ ਆਰਲਿੰਗਟਨ, ਟੈਕਸਾਸ ਵਿੱਚ ਹੋਵੇਗਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।