Senate Decision

02 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਤਿੰਨ ਸਾਲਾਂ ’ਚ ਅਮਰੀਕੀ ਅਰਥਵਿਵਸਥਾ ’ਚ ਪਹਿਲੀ ਵਾਰ ਗਿਰਾਵਟ ਆਉਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਨੂੰ ਖਤਮ ਕਰਨ ਦੀ ਇਕ ਕੋਸ਼ਿਸ਼ ਨੂੰ ਸੰਸਦ ਦੇ ਉੱਚ ਸਦਨ ਸੀਨੇਟ ਨੇ ਖਾਰਜ ਕਰ ਦਿੱਤਾ।

ਇਸ ਮਤੇ ’ਤੇ ਪਹਿਲੀ ਵਾਰ ’ਚ 49-49 ਵੋਟਾਂ ਪਈਆਂ ਸਨ। ਇਸ ’ਚ ਤਿੰਨ ਰਿਪਬਲੀਕਨ ਸੀਨੇਟਰਾਂ ਨੇ ਡੈਮੋਕ੍ਰੇਟਸ ਦਾ ਸਾਥ ਦਿੱਤਾ। ਬਾਅਦ ਦੀ ਕਿਸੇ ਤਰੀਕ ’ਤੇ ਮਤੇ ਦੇ ਸਮਰਥਨ ’ਚ ਸੀਨੇਟਰਾਂ ਦੇ ਜੁਟਣ ਦੇ ਖਦਸ਼ੇ ਨਾਲ ਸਦਨ ’ਚ ਬਹੁਮਤ ਦੇ ਨੇਤਾ ਜਾਨ ਥੂਨ ਨੇ ਉੱਪ ਰਾਸ਼ਟਰਪਤੀ ਜੇਡੀ ਵਾਂਸ ਨੂੰ ਸੱਦਿਆ। ਅਸਲ ’ਚ ਸੀਨੇਟ ’ਚ ਰਿਪਬਲੀਕਨ ਪਾਰਟੀ ਕੋਲ ਮੌਜੂਦਾ ਸਮੇਂ ’ਚ 53-47 ਦਾ ਬਹੁਮਤ ਹੈ ਪਰ ਬੁੱਧਵਾਰ ਨੂੰ ਦੋ ਸੰਭਾਵੀ ਸਮਰਥਕਾਂ ਦੇ ਗੈਰ-ਹਾਜ਼ਰ ਰਹਿਣ ਕਾਰਨ ਇਹ ਸਪੱਸ਼ਟ ਸੀ ਇਹ ਬਾਅਦ ਦੀ ਕਿਸੇ ਤਰੀਕ ’ਤੇ ਪਾਸ ਹੋ ਸਕਦਾ ਹੈ। ਇਸ ਲਈ ਥੂਨ ਦੇ ਮਤੇ ’ਤੇ ਦੂਜੀ ਵਾਰ ਵੋਟਾਂ ਪਾਈਆਂ ਗਈਆਂ, ਜਿਸ ਨਾਲ ਮਤਾ 50-49 ਦੇ ਬਹੁਮਤ ਨਾਲ ਖਾਰਜ ਹੋ ਗਿਆ

ਚੀਨ ’ਚ ਟਰੰਪ ਟੈਰਿਫ ਕਾਰਨ ਬੰਦ ਹੋ ਰਹੇ ਕਾਰਖਾਨੇ

ਬੀਜਿੰਗ-ਚੀਨ ਤੋਂ ਦਰਾਮਦ ’ਤੇ ਭਾਰੀ ਅਮਰੀਕੀ ਟੈਰਿਫ ਦੇ ਕਾਰਨ ਕਾਰਖਾਨੇ ਬੰਦ ਹੋਣ ਨਾਲ ਲੱਖਾਂ ਚੀਨੀ ਕਿਰਤੀਆਂ ’ਚ ਨਾਰਾਜ਼ਗੀ ਵਧ ਰਹੀ ਹੈ। ਤਨਖਾਹ ਨਾ ਮਿਲਣ ਕਾਰਨ ਪੂਰੇ ਚੀਨ ’ਚ ਕਿਰਤੀਆਂ ਦੇ ਵਿਰੋਧ ਪ੍ਰਦਰਸ਼ਨਾਂ ’ਚ ਵਾਧਾ ਹੋਇਆ ਹੈ। ਅਮਰੀਕੀ ਟੈਰਿਫ ਦੇ ਕਾਰਨ ਬੰਦ ਹੋ ਰਹੇ ਕਾਰਖਾਨਿਆਂ ਦੇ ਕਿਰਤੀ ਛਾਂਟੀ ਦਾ ਵਿਰੋਧ ਕਰ ਰਹੇ ਹਨ। ਇਕ ਅੰਦਾਜ਼ੇ ਅਨੁਸਾਰ ਚੀਨ ਦੇ ਵੱਖ-ਵੱਖ ਖੇਤਰਾਂ ’ਚ ਘੱਟੋ-ਘੱਟ 1.6 ਕਰੋੜ ਨੌਕਰੀਆਂ ਖਤਰੇ ’ਚ ਹਨ•।

ਸੰਖੇਪ: ਸੀਨੇਟ ਨੇ ਟਰੰਪ ਟੈਰਿਫ ਖਤਮ ਕਰਨ ਵਾਲਾ ਮਤਾ ਰੱਦ ਕਰ ਦਿੱਤਾ, ਜਿਸ ਕਾਰਨ ਅਮਰੀਕੀ ਅਰਥਵਿਵਸਥਾ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।