14 ਜੂਨ (ਪੰਜਾਬੀ ਖਬਰਨਾਮਾ):ਕਈ ਵਾਰ ਅਸੀਂ ਘਰ ਜਾਂ ਫ਼ੋਨ ਨੰਬਰ ਬਦਲਦੇ ਹਾਂ। ਅਜਿਹੇ ‘ਚ ਤੁਹਾਡੇ ਆਈਡੀ ਪਰੂਫ ‘ਚ ਨਵੇਂ ਘਰ ਦਾ ਪਤਾ ਜਾਂ ਮੋਬਾਈਲ ਨੰਬਰ ਅਪਡੇਟ ਕਰਨਾ ਹੋਵੇਗਾ। ਜਿਵੇਂ ਹੀ ਆਈਡੀ-ਪਰੂਫ ਦਾ ਨਾਂ ਆਉਂਦਾ ਹੈ, ਸਾਡਾ ਸਭ ਤੋਂ ਪਹਿਲਾਂ ਧਿਆਨ ਆਧਾਰ ਕਾਰਡ ਵੱਲ ਜਾਂਦਾ ਹੈ।

ਆਧਾਰ ਕਾਰਡ ਜਾਰੀ ਕਰਨ ਵਾਲੇ UIDAI ਨੇ ਸਾਰੇ ਯੂਜ਼ਰਜ਼ ਨੂੰ ਸਮੇਂ-ਸਮੇਂ ‘ਤੇ ਆਪਣੇ ਆਧਾਰ ਕਾਰਡ ਡਿਟੇਲ ਨੂੰ ਅਪਡੇਟ ਕਰਨ ਦੀ ਬੇਨਤੀ ਕੀਤੀ ਹੈ। ਜੇਕਰ ਕਿਸੇ ਯੂਜ਼ਰ ਨੇ ਪਿਛਲੇ 10 ਸਾਲਾਂ ‘ਚ ਇਕ ਵਾਰ ਵੀ ਆਧਾਰ ਕਾਰਡ ਅਪਡੇਟ ਨਹੀਂ ਕੀਤਾ ਹੈ, ਤਾਂ ਉਹ ਇਹ ਕੰਮ ਜ਼ਰੂਰ ਕਰਨ।

UIDAI ਨੇ ਆਧਾਰ ਅਪਡੇਟ ਲਈ ਮੁਫਤ ਅਪਡੇਟ ਦਾ ਮੌਕਾ ਵੀ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਯੂਜ਼ਰਜ਼ ਮੁਫਤ ‘ਚ ਆਧਾਰ ਅਪਡੇਟ ਕਰਵਾ ਸਕਦੇ ਹਨ। ਹਾਲਾਂਕਿ, ਇਹ ਸਹੂਲਤ ਸਿਰਫ ਔਨਲਾਈਨ ਉਪਲਬਧ ਹੈ। ਔਫਲਾਈਨ ਅਪਡੇਟ ਕਰਨ ਲਈ ਯਾਨੀ ਆਧਾਰ ਕੇਂਦਰ ‘ਤੇ ਜਾ ਕੇ ਯੂਜ਼ਰ ਨੂੰ 50 ਰੁਪਏ ਪ੍ਰਤੀ ਅਪਡੇਟ ਦਾ ਚਾਰਜ ਦੇਣਾ ਹੋਵੇਗਾ।

UIDAI ਨੇ ਮੁਫਤ ਅਪਡੇਟ ਦੀ ਆਖਰੀ ਮਿਤੀ 14 ਜੂਨ 2024 ਰੱਖੀ ਸੀ। ਪਰ, ਇੱਕ ਵਾਰ ਫਿਰ ਮੁਫਤ ਅਪਡੇਟ ਦੀ ਮਿਤੀ ਵਧਾ ਕੇ 14 ਸਤੰਬਰ 2024 ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਫ੍ਰੀ ਅਪਡੇਸ਼ਨ ਦੀ ਤਰੀਕ ਵਧਾਈ ਜਾ ਚੁੱਕੀ ਹੈ।

 ਕਿਵੇਂ ਅਪਡੇਟ ਕਰਨੈ ਆਧਾਰ ਕਾਰਡ (How to Update Aadhaar Online Free)

ਸਭ ਤੋਂ ਪਹਿਲਾਂ UIDAI ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।

ਹੁਣ ਆਧਾਰ ਅਪਡੇਟ ਦਾ ਵਿਕਲਪ ਚੁਣੋ। ਉਦਾਹਰਨ ਲਈ, ਜੇਕਰ ਤੁਸੀਂ ਐਡਰੈੱਸ ਨੂੰ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਪਤਾ ਚੁਣੋ।

ਇਸ ਤੋਂ ਬਾਅਦ ਰਜਿਸਟਰਡ ਮੋਬਾਈਲ ਨੰਬਰ ਦਰਜ ਕਰੋ ਅਤੇ ਮੋਬਾਈਲ ‘ਤੇ ਪ੍ਰਾਪਤ OTP ਭਰੋ।

ਹੁਣ Documents Update ‘ਤੇ ਕਲਿੱਕ ਕਰੋ, ਜਿਸ ਤੋਂ ਬਾਅਦ ਸਕ੍ਰੀਨ ਦਿਖਾਏਗੀ ਕਿ ਕਿਹੜਾ ਦਸਤਾਵੇਜ਼ ਅਪਲੋਡ ਕਰਨਾ ਹੈ।

ਹੁਣ ਆਧਾਰ ਵੇਰਵਿਆਂ ਦੀ ਪੁਸ਼ਟੀ ਕਰੋ ਅਤੇ ਦਸਤਾਵੇਜ਼ ਅਪਲੋਡ ਕਰੋ।

ਇਸ ਤੋਂ ਬਾਅਦ ਸਬਮਿਟ ਫਾਰ ਆਧਾਰ ਅਪਡੇਟ ‘ਤੇ ਕਲਿੱਕ ਕਰੋ।

ਹੁਣ ਤੁਹਾਨੂੰ 14 ਨੰਬਰਾਂ ਦਾ ਅੱਪਡੇਟ ਬੇਨਤੀ ਨੰਬਰ (URN) ਮਿਲੇਗਾ। ਇਸ ਨੰਬਰ ਰਾਹੀਂ ਤੁਸੀਂ ਆਧਾਰ ਅਪਡੇਟ ਦੀ ਪ੍ਰਕਿਰਿਆ ਨੂੰ ਟ੍ਰੈਕ ਕਰ ਸਕਦੇ ਹੋ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।